ਦਿਨ ਭਰ ਤੁਹਾਨੂੰ ਤਾਜ਼ਾ ਤੇ ਖੁਸ਼ ਰੱਖਣਗੀਆਂ ਇਹ 5 ਆਦਤਾਂ, ਕੰਮਕਾਜੀ ਔਰਤਾਂ ਜ਼ਰੂਰ ਅਪਨਾਉਣ

By  KRISHAN KUMAR SHARMA March 19th 2024 08:43 PM

Habbits To Be Happy and Stress Free: ਅੱਜਕਲ ਜ਼ਿੰਦਗੀ 'ਚ ਤਰੋ-ਤਾਜ਼ਾ ਅਤੇ ਖੁਸ਼ ਰਹਿਣਾ ਕਿਸੇ ਚੁਨੌਤੀ ਤੋਂ ਘੱਟ ਨਹੀਂ ਹੈ। ਹਰ ਕੋਈ ਖੁਸ਼ ਰਹਿਣ ਅਤੇ ਦਿਨ ਭਰ ਊਰਜਾ ਨਾਲ ਭਰਪੂਰ ਰਹਿਣ ਲਈ ਕੋਈ ਨਾ ਕੋਈ ਢੰਗ ਲੱਭ ਰਿਹਾ ਹੈ, ਪਰ ਬਹੁਤ ਘੱਟ ਲੋਕ ਇਸ ਵਿੱਚ ਸਫ਼ਲ ਹੁੰਦੇ ਹਨ ਕਿਉਂਕਿ ਇਹ ਸਾਡੀਆਂ ਆਦਤਾਂ 'ਤੇ ਨਿਰਭਰ ਹੁੰਦਾ ਹੈ। ਸਾਨੂੰ ਇਸ ਲਈ ਆਪਣੀਆਂ 5 ਆਦਤਾਂ ਰੱਖਣੀਆਂ ਜ਼ਰੂਰੀ ਹਨ ਤਾਂ ਜੋ ਅਸੀਂ ਖੁਸ਼ ਅਤੇ ਊਰਜਾਵਾਨ ਰਹਿ ਸਕੀਏ। ਕੰਮਕਾਜੀ ਔਰਤਾਂ (working women) ਵਿੱਚ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹ ਦਫਤਰ ਦੇ ਨਾਲ-ਨਾਲ ਘਰ ਦਾ ਵੀ ਕੰਮ ਕਰਦੀਆਂ ਹਨ। ਤਾਂ ਆਓ ਪੜ੍ਹਦੇ ਹਾਂ ਕਿ (5 tips for womens) ਕਿਹੜੀਆਂ ਹਨ ਉਹ 5 ਆਦਤਾਂ...

ਹਮੇਸ਼ਾ ਮੁਸਕੁਰਾਉਂਦੇ ਰਹੋ: ਹੈਲਥਲਾਈਨ ਅਨੁਸਾਰ ਲੋਕਾਂ ਦੀ ਜ਼ਿਆਦਾਤਰ ਸੋਚ ਹੈ ਕਿ ਖੁਸ਼ ਹੋਣ 'ਤੇ ਉਨ੍ਹਾਂ ਨੂੰ ਮੁਸਕਰਾਉਣਾ ਚਾਹੀਦਾ ਹੈ, ਪਰ ਖੁਸ਼ ਰਹਿਣ ਲਈ ਵੀ ਮੁਸਕਰਾਉਣਾ ਚਾਹੀਦਾ ਹੈ। ਸਿਹਤ ਮਾਹਿਰਾਂ ਅਨੁਸਾਰ ਖੁਸ਼ ਰਹਿਣ ਲਈ ਮੁਸਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਦਿਮਾਗ ਖੁਸ਼ੀ ਦਾ ਹਾਰਮੋਨ ਡੋਪਾਮਿਨ ਛੱਡਦਾ ਹੈ। ਇਸ ਲਈ ਦਿਨ ਭਰ ਖੁਸ਼ ਤੇ ਤਣਾਅ ਮੁਕਤ ਰਹਿਣ ਲਈ ਸਵੇਰ ਦੀ ਸ਼ੁਰੂਆਤ ਮੁਸਕਰਾਹਟ ਨਾਲ ਕਰਨੀ ਚਾਹੀਦੀ ਹੈ।

ਕਸਰਤ: ਯੋਗਾ ਜਾਂ ਕਸਰਤ ਨਾਲ ਸਵੇਰ ਦੀ ਸ਼ੁਰੂਆਤ ਕਰਨੀ ਸਿਹਤਮੰਦ (Health tips) ਰਹਿਣ ਲਈ ਜ਼ਰੂਰੀ ਹੈ। ਇਸ ਨਾਲ ਤੁਸੀ ਤਣਾਅ ਮੁਕਤ ਰਹਿੰਦੇ ਹੋ ਅਤੇ ਨਿਰਾਸ਼ਾ ਤੋਂ ਵੀ ਬਚਦੇ ਹੋ। ਦਿਨ ਦੀ ਸ਼ੁਰੂਆਤ ਕਿਸੇ ਵੀ ਮਨੋਰੰਜਨ ਗਤੀਵਿਧੀ ਨਾਲ ਵੀ ਕੀਤੀ ਜਾ ਸਕਦੀ ਹੈ, ਅਜਿਹਾ ਕਰਨ ਨਾਲ ਪੂਰਾ ਦਿਨ ਊਰਜਾ ਭਰਿਆ ਰਹਿੰਦਾ ਹੈ।

ਨੀਂਦ: ਨੀਂਦ ਕਿਸ ਨੂੰ ਪਿਆਰੀ ਨਹੀਂ ਹੁੰਦੀ ਅਤੇ ਸਿਹਤ ਲਈ ਘੱਟੋ-ਘੱਟ 7 ਘੰਟੇ ਦਿਨ 'ਚ ਨੀਂਦ ਜ਼ਰੂਰੀ ਹੈ। ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਨੇ ਨੀਂਦ ਨੂੰ ਪ੍ਰਭਾਵਤ ਕੀਤਾ ਹੈ। ਇਸ ਲਈ ਪੂਰੀ ਨੀਂਦ ਲਓ ਤਾਂ ਕਿ ਤੁਸੀ ਖੁਸ਼ ਅਤੇ ਤਣਾਅਮੁਕਤ ਰਹਿ ਸਕੋ।

ਡੇਅ ਪਲਾਨ: ਤਣਾਅ ਤੋਂ ਮੁਕਤੀ ਪਾਉਣ ਲਈ ਤੁਹਾਨੂੰ ਇੱਕ ਡਾਇਰੀ ਵੀ ਰੱਖਣੀ ਚਾਹੀਦੀ ਹੈ। ਦਿਨ ਦੀ ਸਹੀ ਢੰਗ ਨਾਲ ਵਰਤੋਂ ਨਾਲ ਤੁਹਾਨੂੰ ਇੱਧਰ-ਉਧਰ ਨਹੀਂ ਭੱਜਣਾ ਪਵੇਗਾ ਅਤੇ ਤਣਾਅ ਨਹੀਂ ਹੋਵੇਗਾ। ਖੁਸ਼ ਰਹਿਣ ਲਈ ਚੰਗੀਆਂ ਯਾਦਾਂ ਨੂੰ ਵੀ ਡਾਇਰੀ 'ਚ ਰੱਖੋ।

ਲੰਬਾ ਸਾਹ: ਦਿਨ-ਭਰ ਦੀ ਭੱਜਦੌੜ ਤੋਂ ਥੱਕ ਅਤੇ ਅੱਕ ਜਾਣ ਤੋਂ ਬਾਅਦ ਤੁਹਾਨੂੰ ਇੱਕ ਲੰਬਾ ਸਾਹ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਤੁਸੀ ਬਹੁਤ ਹੀ ਆਰਾਮ ਮਹਿਸੂਸ ਕਰਦੇ ਹੋ। ਰੋਜ਼ਾਨਾ ਦੀ ਕੰਮਕਾਜ ਵਾਲੀ ਜ਼ਿੰਦਗੀ 'ਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਵੀ ਇਸ ਨੂੰ ਅਜਮਾਇਆ ਜਾ ਸਕਦਾ ਹੈ, ਜਿਸ ਨਾਲ ਤੁਸੀ ਖੁਸ਼ ਅਤੇ ਤਣਾਅ ਮੁਕਤ ਹੋ ਸਕਦੇ ਹੋ।

Related Post