ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਕੋਲ ਆਟਾ ਚੱਕੀ ਚ ਲਗੀ ਅੱਗ ਲੱਖਾ ਦਾ ਹੋਇਆ ਨੁਕਸਾਨ
Shameela Khan
October 22nd 2023 09:00 AM --
Updated:
October 22nd 2023 09:03 AM
ਰਾਜਪੁਰਾ: ਰੇਲਵੇ ਸਟੇਸ਼ਨ ਦੇ ਨੇੜੇ ਪੁਰਾਣਾ ਬੱਸ ਸਟੈਂਡ ਕਾਫੀ ਅਰਸੇ ਤੋਂ ਚੱਕੀ ਲੱਗੀ ਹੋਈ ਸੀ ਜਿਸ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਸਨ ਜਿਸ ਵਿੱਚ ਆਟਾ ਚੱਕੀ, ਜੀਰੀ ਛੜਨ ਵਾਲੀ ਮਸ਼ੀਨ, ਸਰੋਂ ਦਾ ਤੇਲ ਕੱਢਣ ਵਾਲਾ ਕੋਲੂ ਆਦਿ ਲੱਗਿਆ ਹੋਇਆ ਸੀ।

ਪਰ ਅੱਜ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇਸ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਾਫੀ ਮਸ਼ੀਨਾਂ ਸੜ ਕੇ ਰਾਖ ਹੋ ਗਈਆਂ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਤਕਰੀਬਨ ਸਵੇਰੇ 5 ਵਜੇ ਦੇ ਕਰੀਬ ਲੱਗੀ, ਜਿਸਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਆ ਕੇ ਕਾਬੂ ਪਾਇਆ।

ਚੌਕੀਦਾਰ ਵੱਲੋਂ ਸੂਚਨਾ ਮਾਲਕਾਂ ਨੂੰ ਦਿੱਤੀ ਗਈ ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਡਾ ਕਾਫੀ ਨੁਕਸਾਨ ਹੋ ਗਿਆ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਕੀ ਸਾਡੀ ਮਦਦ ਕੀਤੀ ਜਾਵੇ।