ਸਪੈਸ਼ਲ ਟਾਸਕ ਫੋਰਸ 'ਚ ਵੱਡਾ ਫੇਰਬਦਲ, 1 ਆਈਪੀਐਸ ਤੇ 3 ਪੀਪੀਐਸ ਅਧਿਕਾਰੀ ਸੰਭਾਲਣਗੇ ਵਾਧੂ ਕਾਰਜਭਾਰ

By  Ravinder Singh February 13th 2023 09:08 AM -- Updated: February 13th 2023 09:09 AM

ਪਟਿਆਲਾ : ਪੰਜਾਬ ਪੁਲਿਸ ਨੇ ਸਪੈਸ਼ਲ ਟਾਸਕ ਫੋਰਸ (STF) ਵਿਚ ਵੱਡਾ ਫੇਰਬਦਲ ਕੀਤਾ ਹੈ।  ਇਕ ਆਈਪੀਐਸ ਅਤੇ ਤਿੰਨ ਪੀਪੀਐਸ ਅਧਿਕਾਰੀਆਂ ਨੂੰ ਵਾਧੂ ਕਾਰਜਭਾਰ ਦਿੱਤਾ ਗਿਆ ਹੈ।  ਇਹ ਅਧਿਕਾਰੀ ਆਪਣੇ ਅਹੁਦਿਆਂ ਦੇ ਨਾਲ ਐਸਟੀਐਫ ਦਾ ਚਾਰਜ ਵੀ ਸੰਭਾਲਣਗੇ। 


ਇਨ੍ਹਾਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਚਾਰਜ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।  ਡੀਜੀਪੀ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈਪੀਐਸ ਪ੍ਰਦੀਪ ਕੁਮਾਰ ਯਾਦਵ ਜੋ ਹੁਣ ਤੱਕ ਆਈਜੀ ਟੈਕਨੀਕਲ ਸਪੋਰਟ ਸਰਵਿਸ ਪੰਜਾਬ ਦਾ ਕਾਰਜਭਾਰ ਸੰਭਾਲ ਰਹੇ ਸਨ, ਹੁਣ ਐਸਟੀਐਫ ਫਿਰੋਜ਼ਪੁਰ ਅਤੇ ਬਠਿੰਡਾ ਰੇਂਜ ਦੀ ਸਮੁੱਚੀ ਨਿਗਰਾਨੀ ਵੀ ਕਰਨਗੇ। ਇਨ੍ਹਾਂ ਦੇ ਨਾਲ ਹੀ ਉਹ ਪਹਿਲਾਂ ਹੀ ਆਈਜੀ ਫਰੀਦਕੋਟ ਰੇਂਜ ਦਾ ਚਾਰਜ ਸੰਭਾਲ ਰਹੇ ਹਨ।


ਇਹ ਵੀ ਪੜ੍ਹੋ : BIGG BOSS 16 WINNER Grand Finale : ਐਮਸੀ ਸਟੇਨ ਦੇ ਸਿਰ ਸਜਿਆ ਬਿੱਗ ਬੌਸ 16 ਦਾ ਤਾਜ

ਇਸ ਦੇ ਨਾਲ ਹੀ ਤਿੰਨ ਏਆਈਜੀ ਰੇਂਜ ਅਫਸਰਾਂ ਨੂੰ ਵੀ ਚਾਰਜ ਦਿੱਤਾ ਗਿਆ ਸੀ। ਪੀਆਰਟੀਸੀ ਜਹਾਨ ਕਲਾਂ ਦੇ ਕਮਾਂਡੈਂਟ ਪੀਪੀਐਸ ਹਰਪ੍ਰੀਤ ਸਿੰਘ ਨੂੰ ਹੁਣ ਐਸਟੀਐਫ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।  ਇਸ ਦੇ ਨਾਲ ਹੀ ਐਸਟੀਐਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੂੰ ਹੁਣ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।  ਜਦਕਿ ਏਆਈਜੀ ਐਸਟੀਐਫ ਰੇਂਜ ਪਟਿਆਲਾ ਦਾ ਚਾਰਜ ਦੇਖ ਰਹੇ ਗੁਰਪ੍ਰੀਤ ਸਿੰਘ ਨੂੰ ਐਸਟੀਐਫ ਰੇਂਜ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਰਿਪੋਰਟ-ਗਗਨਦੀਪ ਆਹੂਜਾ

Related Post