BIGG BOSS 16 WINNER Grand Finale : ਐਮਸੀ ਸਟੇਨ ਦੇ ਸਿਰ ਸਜਿਆ ਬਿੱਗ ਬੌਸ 16 ਦਾ ਤਾਜ
BIGG BOSS 16 Grand Finale : ਬਿੱਗ ਬੌਸ ਸੀਜ਼ਨ 16 ਦਾ ਫਿਨਾਲੇ (BIGG BOSS 16 WINNER Grand Finale) ਕਾਫੀ ਰੋਮਾਂਚਕ ਹੋ ਨਿਬੜਿਆ। ਦਰਸ਼ਕਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਪ੍ਰਿਅੰਕਾ ਚਾਹਰ ਚੌਧਰੀ (priyanka chahar chaudhary) ਬਿੱਗ ਬੌਸ 16 ਦੀ ਜੇਤੂ ਹੋ ਸਕਦੀ ਹੈ ਪਰ ਬਿੱਗ ਬੌਸ ਦੇ ਫਿਨਾਲੇ ਦੇ ਨਤੀਜੇ ਬਿਲਕੁਲ ਉਲਟ ਆਏ ਹਨ। ਸ਼ਿਵ ਠਾਕਰੇ ਤੇ ਐਮਸੀ ਸਟੇਨ (MC Stan ) ਜੋ ਸ਼ੋਅ ਵਿੱਚ ਹਮੇਸ਼ਾ ਪਿੱਛੇ ਰਹਿੰਦੇ ਸਨ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲੀ ਪਰ ਬਿੱਗ ਬੌਸ ਦੀ ਬਾਜ਼ੀ ਐਮਸੀ ਸਟੇਨ ਮਾਰ ਗਏ।
ਚਾਰ ਮਹੀਨਿਆਂ ਦੇ ਲੰਬੀ ਉਡੀਕ ਮਗਰੋਂ ਇਸ ਸੀਜ਼ਨ ਦੇ ਜੇਤੂ ਦਾ ਖੁਲਾਸਾ ਹੋ ਗਿਆ ਹੈ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ Mc Stan ਨੂੰ 'ਬਿੱਗ ਬੌਸ' ਸੀਜ਼ਨ 16 ਦਾ WINNER ਐਲਾਨਿਆ। ਇਸ ਦੌਰਾਨ Mc Stan ਨੂੰ ਜੇਤੂ ਟਰਾਫੀ, ਕਾਰ ਤੇ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਬਿਲੇਗੌਰ ਹੈ ਕਿ ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਐਮਸੀ ਸਟੇਨ, ਅਰਚਨਾ ਗੌਤਮ ਅਤੇ ਸ਼ਾਲੀਨ ਭਨੋਟ ਚੋਟੀ ਦੇ ਪੰਜ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ ਹਨ।
ਗੌਰਤਲਬ ਹੈ ਕਿ ਬਿੱਗ ਬੌਸ 16 ਦੇ ਕਈ ਪ੍ਰੋਮੋ ਰਿਲੀਜ਼ ਹੋਏ। ਬਿੱਗ ਬੌਸ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਮਨਾਂ 'ਚ ਕਾਫੀ ਉਤਸੁਕਤਾ ਸੀ। ਹਰ ਕਿਸੇ ਨੇ ਆਪਣੇ ਪਸੰਦੀਦਾ ਮੁਕਾਬਲੇਬਾਜ਼ ਜਿੱਤਣ ਦੀ ਮਨੋਕਾਮਨਾ ਕੀਤੀ। ਕਈ ਮਸ਼ਹੂਰ ਹਸਤੀਆਂ ਵੀ ਆਪਣੇ ਪਸੰਦੀਦਾ ਮੁਕਾਬਲੇਬਾਜ਼ਾਂ ਨੂੰ ਜੇਤੂ ਬਣਾਉਣ ਲਈ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ। ਬਿੱਗ ਬੌਸ ਦੇ ਇਸ ਸੀਜ਼ਨ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਨੂੰ ਲੈ ਕੇ ਕਈ ਵਿਵਾਦ ਹੋ ਚੁੱਕੇ ਹਨ ਪਰ ਹੁਣ ਇਹ ਆਪਣੇ ਆਖਰੀ ਪੜਾਅ 'ਤੇ ਪਹੁੰਚਿਆ। ਸਾਰੇ ਮੁਕਾਬਲੇਬਾਜ਼ ਸ਼ੋਅ ਨੂੰ ਜਿੱਤਣ ਲਈ ਸਖ਼ਤ ਮਿਹਨਤ ਕੀਤੀ।
The moment, the very moment that changed it all for MC Stan and his fans!
Congratulations @MCSTAN16 for taking home the #BiggBoss16 trophy!#MCStan #BiggBoss #BiggBoss16Finale #BB16Finale #GrandFinale #BiggBossOnVootSelect #BB16OnVS #BiggBoss24hrsLive #VootSelect pic.twitter.com/OQ53CvnWcy — Voot Select (@VootSelect) February 12, 2023
ਕੌਣ ਹੈ ਐਮਸੀ ਸਟੇਨ
ਸਟੇਨ ਇਕ ਭਾਰਤੀ ਰੈਪਰ ਗੀਤਕਾਰ, ਸੰਗੀਤ ਨਿਰਮਾਤਾ ਅਤੇ ਸੰਗੀਤਕਾਰ ਹੈ। ਉਹ 2019 ਵਿੱਚ ਆਪਣੇ ਗੀਤ 'ਖੁਜਾ ਮਤ' ਦੀ ਰਿਲੀਜ਼ ਮਗਰੋਂ ਸੁਰਖੀਆਂ 'ਚ ਆਏ। ਐਮਸੀ ਸਟੇਨ ਪੁਣੇ ਦੇ ਰਹਿਣ ਵਾਲੇ ਹਨ। ਉਸ ਨੇ ਸਿਰਫ 12 ਸਾਲ ਦੀ ਉਮਰ 'ਚ ਕਵਾਲੀ ਗਾਉਣੀ ਸ਼ੁਰੂ ਕਰ ਦਿੱਤੀ ਸੀ। ਸਟੇਨ ਨੂੰ ਰੈਪ ਸੰਗੀਤ ਤੋਂ ਉਸ ਦੇ ਭਰਾ ਨੇ ਜਾਣੂ ਕਰਵਾਇਆ। ਰੈਪਿੰਗ ਦੀ ਦੁਨੀਆਂ 'ਚ ਪੈਰ ਰੱਖਣ ਤੋਂ ਪਹਿਲਾਂ, ਸਟੇਨ ਬੀ-ਬਾਇੰਗ ਅਤੇ ਬੀਟਬਾਕਸਿੰਗ 'ਚ ਸੀ। ਸਟੇਨ ਦੇ ਵਨ ਲਾਈਨਰਜ਼ ਵਰਗੇ 'ਸ਼ੇਮੜੀ', 'ਏਪ੍ਰੀਸ਼ਿਏਟ ਯੂ', 'ਹਕ ਸੇ', 'ਫੀਲ ਯੂ ਬ੍ਰੋ', 'ਹਿੰਦੀ ਮਾਤਰਭਾਸ਼ਾ' ਅਤੇ 'ਰਾਵਸ' ਨੇ ਪੂਰੀ ਦੁਨੀਆਂ ਦਾ ਦਿਲ ਜਿੱਤ ਲਿਆ।
- PTC NEWS