Chandigarh PGI ’ਚ ਕੈਂਸਰ ਨੂੰ ਲੈ ਕੇ ਹੋਈ ਇੱਕ ਨਵੀਂ ਖੋਜ; ਹੁਣ ਸਰੀਰ ਚੋਂ ਟੁਕੜਾ ਕੱਢਣ ਦੀ ਨਹੀਂ ਹੋਵੇਗੀ ਲੋੜ !
ਖੂਨ ਦੇ ਜ਼ਰੀਏ ਵੀ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ ਹਾਲਾਂਕਿ ਪਹਿਲਾਂ ਸਰੀਰ ਚੋਂ ਇੱਕ ਟੁਕੜਾ ਕੱਢ ਕੇ ਉਸਦਾ ਟੈਸਟ ਕੀਤਾ ਜਾਂਦਾ ਸੀ ਪਰ ਹੁਣ ਖੂਨ ਦਾ ਹੀ ਟੈਸਟ ਕਰਕੇ ਕੈਂਸਰ ਦਾ ਪਤਾ ਲੱਗ ਜਾਵੇਗਾ।
New Research On Cancer In PGI: ਪੀਜੀਆਈ ਦੇ ਵਿੱਚ ਕੈਂਸਰ ਦੀ ਭਾਲ ਲਈ ਇੱਕ ਨਵੀਂ ਰਿਸਰਚ ਕੀਤੀ ਗਈ ਹੈ ਜਿਸ ਦੇ ਆਧਾਰ ਉੱਤੇ ਹੁਣ ਕੈਂਸਰ ਦੀ ਭਾਲ ਕਰਨੀ ਸੌਖੀ ਹੋ ਗਈ ਹੈ। ਖਾਸ ਕਰਕੇ ਮੂੰਹ ਦੇ ਕੈਂਸਰ ਦੀ ਭਾਲ ਦੇ ਲਈ ਹੁਣ ਸਰੀਰ ਚੋਂ ਕੋਈ ਟੁਕੜਾ ਕੱਢਣ ਦੀ ਲੋੜ ਨਹੀਂ ਹੋਵੇਗੀ।
ਜੀ ਹਾਂ ਖੂਨ ਦੇ ਜ਼ਰੀਏ ਵੀ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ ਹਾਲਾਂਕਿ ਪਹਿਲਾਂ ਸਰੀਰ ਚੋਂ ਇੱਕ ਟੁਕੜਾ ਕੱਢ ਕੇ ਉਸਦਾ ਟੈਸਟ ਕੀਤਾ ਜਾਂਦਾ ਸੀ ਪਰ ਹੁਣ ਖੂਨ ਦਾ ਹੀ ਟੈਸਟ ਕਰਕੇ ਕੈਂਸਰ ਦਾ ਪਤਾ ਲੱਗ ਜਾਵੇਗਾ। ਦੱਸ ਦਈਏ ਕਿ ਅੰਸ਼ਿਕਾ ਨਾਂ ਦੀ ਇੱਕ ਵਿਦਿਆਰਥਣ ਵੱਲੋਂ ਖੋਜ ਕਰਦਿਆਂ ਹੋਇਆ ਅਵਾਰਡ ਵੀ ਹਾਸਲ ਕੀਤਾ ਗਿਆ ਹੈ।
ਇਸ ਸਬੰਧ ’ਚ ਅੰਸ਼ਿਕਾ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਇੱਕ ਟੁਕੜੇ ਦੀ ਭਾਲ ਕਰਦੇ ਸਾਂ ਫਿਰ ਉਸਦੇ ਟੈਸਟ ਕੀਤੇ ਜਾਂਦੇ ਸੀ ਤੇ ਅਤੇ ਫਿਰ ਕੈਂਸਰ ਦਾ ਪਤਾ ਲੱਗ ਪਾਉਂਦਾ ਸੀ ਪਰ ਹੁਣ ਖੂਨ ਦੇ ਰਾਹੀਂ ਹੀ ਕੈਂਸਰ ਦਾ ਪਤਾ ਲੱਗ ਪਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦ ਪਹਿਲਾਂ ਇੱਕ ਟੁਕੜਾ ਸਰੀਰ ਚੋਂ ਕੱਢ ਲਿਆ ਜਾਂਦਾ ਸੀ ਤਾਂ ਫਿਰ ਦੂਜੇ ਟੁਕੜੇ ਦੀ ਭਾਲ ਕਰਨੀ ਬੜੀ ਮੁਸ਼ਕਿਲ ਹੁੰਦੀ ਸੀ। ਪਰ ਇਸ ਤਕਨੀਕ ਨਾਲ ਬਾਰ-ਬਾਰ ਅਸੀਂ ਟੈਸਟ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ; Chandigarh ’ਚ ਐਂਟਰ ਨਹੀਂ ਕਰਨਗੀਆਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ