Mon, May 6, 2024
Whatsapp

ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ; Chandigarh ’ਚ ਐਂਟਰ ਨਹੀਂ ਕਰਨਗੀਆਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ

ਜਥੇਬੰਦੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਟੀਯੂ ਨੇ ਜੋ ਉਹਨਾਂ ਨਾਲ ਕਿਲੋ ਮੀਟਰ ਐਗਰੀਮੈਂਟ ਕੀਤਾ ਸੀ ਨਾ ਤਾਂ ਉਸ ਨੂੰ ਹਜੇ ਤੱਕ ਰੀਨਿਊ ਕੀਤਾ ਗਿਆ ਹੈ ਅਤੇ ਵੱਧ ਕਿਲੋਮੀਟਰਾਂ ਤੇ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ

Written by  Aarti -- April 24th 2024 12:36 PM
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ; Chandigarh ’ਚ ਐਂਟਰ ਨਹੀਂ ਕਰਨਗੀਆਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ

ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ; Chandigarh ’ਚ ਐਂਟਰ ਨਹੀਂ ਕਰਨਗੀਆਂ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ

Punjab Bus Not Enter In Chandigarh: ਪੀਆਰਟੀਸੀ ਅਤੇ ਪਨਬੱਸ ਦੀਆਂ ਬੱਸਾਂ ਹੁਣ ਚੰਡੀਗੜ੍ਹ ’ਚ ਐਂਟਰ ਨਹੀਂ ਕਰਨਗੀਆਂ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਪੀਆਰਟੀਸੀ ਮੁਲਾਜ਼ਮਾਂ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਹੈ। 

ਉਨ੍ਹਾਂ ਦਾ ਕਹਿਣਾ ਹੈ ਕਿ  ਹੁਣ ਉਹਨਾਂ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨਗੀਆਂ ਜੇਕਰ ਕਿਸੇ ਸਵਾਰੀ ਨੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਚੰਡੀਗੜ੍ਹ ਜਾਣਾ ਜਾਂ ਫਿਰ ਚੰਡੀਗੜ੍ਹ ਤੋਂ ਪੰਜਾਬ ਦੇ ਕਿਤੇ ਵੀ ਕੋਨੇ ’ਚ ਜਾਣਾ ਹੈ ਤਾਂ ਉਸ ਨੂੰ ਮੋਹਾਲੀ ਤੋਂ ਸਰਵਿਸ ਦਿੱਤੀ ਜਾਵੇਗੀ ਅਤੇ ਨਾ ਹੀ ਚੰਡੀਗੜ੍ਹ ਹੁਣ ਬੱਸਾਂ ਨੂੰ ਲਜਾਇਆ ਜਾਵੇਗਾ।


ਜਥੇਬੰਦੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਟੀਯੂ ਨੇ ਜੋ ਉਹਨਾਂ ਨਾਲ ਕਿਲੋ ਮੀਟਰ ਐਗਰੀਮੈਂਟ ਕੀਤਾ ਸੀ ਨਾ ਤਾਂ ਉਸ ਨੂੰ ਹਜੇ ਤੱਕ ਰੀਨਿਊ ਕੀਤਾ ਗਿਆ ਹੈ ਅਤੇ ਵੱਧ ਕਿਲੋਮੀਟਰਾਂ ਤੇ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ 43 ਬੱਸ ਸਟੈਂਡ ਦੀ ਫੀਸ ਵੀ ਕਿਤੇ ਵਧੇਰੀ ਵਸੂਲੀ ਜਾ ਰਹੀ ਹੈ ਜਦਕਿ ਪੰਜਾਬ ਹਰਿਆਣਾ ਹਿਮਾਚਲ ਚ ਵੀ ਇੰਨੀ ਫੀਸ ਨਹੀਂ ਲਈ ਜਾਂਦੀ ਇਸ ਤੋਂ ਇਲਾਵਾ ਸੀਟੀਯੂ ਵਲੋਂ ਬੱਸਾਂ ਦੇ ਟਾਈਮ ਟੇਬਲ ’ਚ ਵੀ ਮਨਮਾਨੀ ਕੀਤੀ ਜਾ ਰਹੀ ਹੈ।

ਇਨ੍ਹਾਂ ਦਾ ਕਹਿਣਾ ਹ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਅਸੀਂ ਕਿਸੇ ਵੀ ਸਰਕਾਰੀ ਬੱਸ ਨੂੰ ਚੰਡੀਗੜ੍ਹ ਡੀਪੂ ’ਚ ਨਹੀਂ ਜਾਣ ਦੇਵਾਂਗੇ। ਜੇਕਰ ਜਲਦ ਕਾਰਵਾਈ ਨਹੀਂ ਹੋਈ ਤਾਂ ਫਿਰ ਚੰਡੀਗੜ੍ਹ ਦੀਆਂ ਬੱਸ ਨੂੰ ਵੀ ਪੰਜਾਬ ਚ ਵੜਨ ਤੋਂ ਰੋਕ ਦਿੱਤਾ ਜਾਵੇਗਾ।

ਪਰ ਇਸ ਕਾਰਨ ਸਵਾਰੀਆਂ ਜਰੂਰ ਪਰੇਸ਼ਾਨ ਹੋ ਰਹੀਆਂ ਨੇ ਜਿਨਾਂ ਨੇ ਚੰਡੀਗੜ੍ਹ ਤੋਂ ਪੰਜਾਬ ਕਿਸੇ ਵੀ ਕੋਨੇ ਤੇ ਜਾਣਾ ਤੇ ਉਸ ਨੂੰ ਹੁਣ ਮੋਹਾਲੀ ਤੋਂ ਆ ਕੇ ਬੱਸ ਲੈਣੀ ਪੈ ਰਹੀ ਹੈ। ਇਥੋਂ ਤੱਕ ਕਿ ਪੰਜਾਬ ਤੋਂ ਆਈਆਂ ਸਵਾਰੀਆਂ ਨੂੰ ਵੀ ਮੋਹਾਲੀ ਤੋਂ ਚੰਡੀਗੜ੍ਹ ਜਾਣ ਲਈ ਆਟੋ ਰਿਕਸ਼ਾ ਜਾਂ ਕੋਈ ਹੋਰ ਸਾਧਨ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: Farmer: 124 ਟਰੇਨਾਂ ਰੱਦ, 100 ਤੋਂ ਵੱਧ ਗੱਡੀਆਂ ਦੇ ਬਦਲੇ ਗਏ ਰੂਟ , ਸਾਥੀਆਂ ਦੀ ਰਿਹਾਈ ਦੀ ਮੰਗ 'ਤੇ ਅੜੇ ਕਿਸਾਨ 

- PTC NEWS

Top News view more...

Latest News view more...