Dera Baba Nanak News : ਯੂਥ ਅਕਾਲੀ ਆਗੂ ਦੇ ਘਰ ’ਤੇ ਚਲੀਆਂ ਤਾਬੜਤੋੜ ਗੋਲੀਆਂ; ਰੰਗਦਾਰੀ ਨਾ ਦੇਣ ’ਤੇ ਕੀਤੀ ਫਾਇਰਿੰਗ, ਘਟਨਾ CCTV ’ਚ ਕੈਦ

ਹਾਸਿਲ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ‘ਚ ਯੂਥ ਅਕਾਲੀ ਆਗੂ ਦੇ ਘਰ ‘ਤੇ ਇੱਕ ਸ਼ਖਸ ਵੱਲੋਂ ਫਾਇਰਿੰਗ ਕੀਤੀ ਗਈ ਹੈ।

By  Aarti August 4th 2025 12:57 PM

Dera Baba Nanak News : ਪੰਜਾਬ ’ਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਿਸਦਾ ਕਾਰਨ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਪਰਾਧਿਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਦਾ ਆਪਣੇ ਘਰ ’ਚ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ। 

ਦੱਸ ਦਈਏ ਕਿ ਡੇਰਾ ਬਾਬਾ ਨਾਨਕ ‘ਚ ਇੱਕ ਵਾਰ ਫਿਰ ਤੋਂ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਿਲ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ‘ਚ ਯੂਥ ਅਕਾਲੀ ਆਗੂ ਦੇ ਘਰ ‘ਤੇ ਇੱਕ ਸ਼ਖਸ ਵੱਲੋਂ ਫਾਇਰਿੰਗ ਕੀਤੀ ਗਈ ਹੈ। 

ਸ਼ੁਰੂਆਤੀ ਜਾਂਚ ’ਚ ਇਹ ਮਾਮਲਾ ਫਿਰੌਤੀ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਅਕਾਲੀ ਆਗੂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ਨੂੰ ਨਾ ਦੇਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਖੈਰ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਹਮਲਾਵਰ ਨੇ ਤਕਰੀਬਨ 8 ਰਾਊਂਡ ਫਾਇਰ ਕੀਤੇ ਸਨ। ਗਣੀਮਤ ਇਹ ਰਹੀ ਕਿ ਇਸ ਫਾਇਰਿੰਗ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਕਾਬਿਲੇਗੌਰ ਹੈ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਰ ਰੋਜ਼ ਕਤਲ, ਲੁੱਟਖੋਹਾਂ ਦੀ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਜਿਸ ਤੋਂ ਸਾਫ ਹੈ ਕਿ ਹਮਲਾਵਰ ਜਾਂ ਸ਼ਰਾਰਤੀ ਅਨਸਰਾਂ ’ਚ ਪੁਲਿਸ ਦੀ ਕਾਰਵਾਈ ਦਾ ਖੌਫ ਨਹੀਂ ਰਿਹਾ ਹੈ। 

ਇਹ ਵੀ ਪੜ੍ਹੋ : 10 New Additional Judges : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 10 ਨਵੇਂ ਵਧੀਕ ਜੱਜਾਂ ਨੇ ਚੁੱਕੀ ਸਹੁੰ; ਜਾਣੋ 10 ਜੱਜਾਂ ਦੇ ਨਾਂਅ

Related Post