Chandigarh University ’ਚ ਚੱਲ ਰਹੀ ਵੁਸ਼ੂ ਚੈਂਪੀਅਨਸ਼ਿਪ ’ਚ ਖਿਡਾਰੀ ਦੀ ਹੋਈ ਮੌਤ, ਮੂਵਿੰਗ ਬਾਊਟ ’ਚ ਅਚਾਨਕ ਡਿੱਗਿਆ ਸੀ ਖਿਡਾਰੀ

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਖਿਡਾਰੀ ਮੂਵਿੰਗ ਬਾਊਟ ਦੌਰਾਨ ਅਚਾਨਕ ਥੱਲੇ ਡਿੱਗ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਯੂਨੀਵਰਸਿਟੀ ਦਾ ਖਿਡਾਰੀ ਸੀ।

By  Aarti February 25th 2025 11:38 AM -- Updated: February 25th 2025 12:42 PM

Chandigarh University Player Death : ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ’ਚ ਇੱਕ ਖਿਡਾਰੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ  ਚੰਡੀਗੜ੍ਹ ਯੂਨੀਵਰਸਿਟੀ ’ਚ ਵੁਸ਼ੂ ਚੈਂਪੀਅਨਸ਼ਿਪ ਚੱਲ ਰਹੀ ਸੀ ਇਸ ਦੌਰਾਨ ਖਿਡਾਰੀ ਦੀ ਮੌਤ ਹੋ ਗਈ।

ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਚੱਲ ਰਹੇ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਇੱਕ ਖਿਡਾਰੀ ਅਚਾਨਕ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ ਜਦੋ ਇਸ ਨੂੰ ਹਸਪਤਾਲ ਲੈਕੇ ਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਸੀ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਖਿਡਾਰੀ ਮੂਵਿੰਗ ਬਾਊਟ ਦੌਰਾਨ ਅਚਾਨਕ ਥੱਲੇ ਡਿੱਗ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਯੂਨੀਵਰਸਿਟੀ ਦਾ ਖਿਡਾਰੀ ਸੀ। ਫਿਲਹਾਲ ਮੋਹਿਤ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। 

ਫਿਲਹਾਲ ਮ੍ਰਿਤਕ ਦੇਹ ਨੂੰ ਹਸਪਤਾਲ ’ਚ ਪੋਸਟਮਾਰਟਮ ਦੇ ਲਈ ਰੱਖਿਆ ਹੋਇਆ ਹੈ। ਰਿਪੋਰਟਾਂ ਆਉਣ ਮਗਰੋਂ ਹੀ ਮੌਤ ਦੀ ਅਸਲ ਵਜ੍ਹਾ ਸਾਹਮਣੇ ਆਵੇਗੀ। 

ਇਹ ਵੀ ਪੜ੍ਹੋ : Patiala Rajindra Hospital ’ਚ ਵਾਰ-ਵਾਰ ਬਿਜਲੀ ਗੁੱਲ ਹੋਣ ਦਾ ਮਾਮਲਾ, ਪੰਜਾਬ ਸਰਕਾਰ ਦੀ ਇਸ ਗਲਤੀ ਕਾਰਨ ਹੋ ਰਹੀ ਸੀ ਪਰੇਸ਼ਾਨੀ !

Related Post