AAP MLA Anil Jha viral video : ਵਿਧਾਇਕ ਜੀ ਆਏ ਕੱਪੜਿਆਂ ਤੋਂ ਬਾਹਰ, ਪੈ ਗਿਆ ਰੌਲਾ
MLA Anil Jha Vats Video : ਵੀਡੀਓ ਵਾਇਰਲ ਹੁੰਦੇ ਹੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਵਿਧਾਇਕ ਅਨਿਲ ਝਾਅ ਵਤਸ ਦੇ ਅਣਉਚਿਤ ਪਹਿਰਾਵੇ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਸ਼ਰਮਨਾਕ ਦੱਸਿਆ।
MLA Anil Jha Vats Video : ਆਮ ਆਦਮੀ ਪਾਰਟੀ (AAP MLA Viral Video) ਦੇ ਵਿਧਾਇਕਾਂ ਦੀਆਂ ਅਨੋਖੀਆਂ ਘਟਨਾਵਾਂ ਕਿਤੇ ਨਾ ਕਿਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਵਿਧਾਇਕ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਪਰੰਤੂ ਖ਼ਾਸ ਗੱਲ ਇਹ ਹੈ ਕਿ ਉਹ ਉਸ ਸਮੇਂ ਨਿੱਕਰ ਤੇ ਬੁਨੈਣ ਪਾ ਕੇ ਬੈਠੇ ਹੋਏ ਸਨ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਪਹਿਰਾਵੇ ਨੂੰ ਦੱਸਿਆ ਸ਼ਰਮਨਾਕ
ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਅੰਦਰੂਨੀ ਕੰਪੜਿਆਂ ਵਿੱਚ ਬੈਠੇ ਅਤੇ ਆਪਣੇ ਹਲਕੇ ਦੇ ਲੋਕਾਂ ਲਈ ਕਾਗਜ਼ਾਂ 'ਤੇ ਦਸਤਖਤ ਕਰਦੇ ਦੇਖਿਆ ਗਿਆ। ਵਾਇਰਲ ਵੀਡੀਓ ਦਾ ਪਤਾ ਲੱਗਦੇ ਹੀ ਦਿੱਲੀ ਦੀ ਮੁੱਖ (Delhi CM Rekha Gupta) ਮੰਤਰੀ ਰੇਖਾ ਗੁਪਤਾ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਵਿਧਾਇਕ ਅਨਿਲ ਝਾਅ ਵਤਸ ਦੇ ਅਣਉਚਿਤ ਪਹਿਰਾਵੇ ਤੇ ਵਿਵਹਾਰ ਨੂੰ ਸ਼ਰਮਨਾਕ ਦੱਸਿਆ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, "ਤੁਹਾਡਾ ਵਿਵਹਾਰ ਸ਼ਰਮਨਾਕ ਹੈ। ਜਦੋਂ ਔਰਤਾਂ ਤੁਹਾਡੇ ਕੋਲ ਆਪਣੇ ਕਾਗਜ਼ਾਂ 'ਤੇ ਦਸਤਖਤ ਕਰਵਾਉਣ ਆਉਂਦੀਆਂ ਹਨ, ਤਾਂ ਤੁਹਾਨੂੰ ਘੱਟੋ ਘੱਟ ਸਹੀ ਢੰਗ ਨਾਲ ਕੱਪੜੇ ਪਾਉਣੇ ਚਾਹੀਦੇ ਹਨ।" ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਾਮ ਅਨਿਲ ਝਾਅ ਵਤਸ ਹੈ। ਉਹ ਉੱਤਰ-ਪੱਛਮੀ ਦਿੱਲੀ ਦੇ ਕਿਰਾਰੀ ਤੋਂ 'ਆਪ' ਵਿਧਾਇਕ ਹਨ।
ਔਰਤਾਂ ਦੇ ਸਾਹਮਣੇ ਅੰਦਰੂਨੀ ਕੱਪੜਿਆਂ 'ਚ 'ਆਪ' ਵਿਧਾਇਕ
ਵਿਧਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਹ ਕੁਰਸੀ 'ਤੇ ਪੈਰਾਂ ਭਾਰ ਬੈਠੇ ਦਿਖਾਈ ਦੇ ਰਹੇ ਹਨ, ਇੱਕ ਬੁਨੈਣ ਅਤੇ ਅੱਧੀ ਨਿੱਕਰ ਪਹਿਨੇ ਹੋਏ ਹਨ। ਉਨ੍ਹਾਂ ਦੀ ਗੋਦੀ ਵਿੱਚ ਇੱਕ ਭਗਵਾ ਰੰਗ ਦਾ ਕੱਪੜਾ ਰੱਖਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਸਮੇਂ ਸ਼ੂਟ ਕੀਤਾ ਗਿਆ ਸੀ ਜਦੋਂ ਵਿਧਾਇਕ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦਿੱਲੀ ਸਰਕਾਰ ਦੀ ਯੋਜਨਾ ਲਈ ਅਰਜ਼ੀ ਫਾਰਮਾਂ 'ਤੇ ਦਸਤਖਤ ਕਰ ਰਹੇ ਸਨ। ਵੀਡੀਓ ਵਿੱਚ, ਆਮ ਆਦਮੀ ਪਾਰਟੀ ਦੇ ਵਿਧਾਇਕ ਕਾਗਜ਼ਾਂ 'ਤੇ ਦਸਤਖਤ ਕਰਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਕਈ ਔਰਤਾਂ ਅਤੇ ਹੋਰ ਲੋਕ ਉਨ੍ਹਾਂ ਦੇ ਮੇਜ਼ ਦੇ ਸਾਹਮਣੇ ਲਾਈਨ ਵਿੱਚ ਖੜ੍ਹੇ ਹਨ।
ਦੱਸ ਦਈਏ ਕਿ 1 ਅਗਸਤ ਨੂੰ ਸ਼ੁਰੂ ਕੀਤੀ ਗਈ ਦਿੱਲੀ ਲਕਸ਼ਮੀ ਯੋਜਨਾ ਦੇ ਤਹਿਤ, ਯੋਗ ਔਰਤਾਂ ਨੂੰ ਪ੍ਰਤੀ ਮਹੀਨਾ ₹2,500 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਦਿੱਲੀ ਸਰਕਾਰ ਦੇ ਅਨੁਸਾਰ, ਯੋਜਨਾ ਦੀ ਸ਼ੁਰੂਆਤ ਦੇ ਸੱਤ ਦਿਨਾਂ ਦੇ ਅੰਦਰ 5.14 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਸਨ। ਹੁਣ ਤੱਕ 2.18 ਲੱਖ ਤੋਂ ਵੱਧ ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ।
ਹਾਲਾਂਕਿ, ਆਮ ਆਦਮੀ ਪਾਰਟੀ ਨੇ ਇਸ ਯੋਜਨਾ ਲਈ ਸਰਕਾਰ ਦੇ ਯੋਗਤਾ ਮਾਪਦੰਡਾਂ 'ਤੇ ਸਵਾਲ ਉਠਾਏ ਹਨ। ਪਾਰਟੀ ਨੇ ਕਿਹਾ ਕਿ ਬਹੁਤ ਸਾਰੀਆਂ ਗਰੀਬ ਔਰਤਾਂ ਨੂੰ ਬਾਹਰ ਰੱਖਿਆ ਗਿਆ ਹੈ।
ਅਨਿਲ ਵਟਸ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਵੀਡੀਓ ਦੇਖਣ ਤੋਂ ਬਾਅਦ, ਮੁੱਖ ਮੰਤਰੀ ਰੇਖਾ ਗੁਪਤਾ ਨੇ ਵਟਸ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਸਦੇ ਵਿਵਹਾਰ ਲਈ ਉਸਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਦਾ ਅਜਿਹਾ ਅਸ਼ਲੀਲ ਵਿਵਹਾਰ ਅਸਹਿਣਯੋਗ ਹੈ ਅਤੇ ਉਸਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਣੀ ਚਾਹੀਦੀ ਹੈ।