PTC News
Search
🔍 Search

illegal Mining : ਆਪ ਵਿਧਾਇਕ ਦੇਵ ਮਾਨ ਦਾ ਕਰੀਬੀ ਸਰਪੰਚ ਮੁਅੱਤਲ, ਨਾਜਾਇਜ਼ ਮਾਈਨਿੰਗ ਸਮੇਤ ਕਈ ਗੰਭੀਰ ਇਲਜ਼ਾਮ

illeagl Mining : ਸਰਪੰਚ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦਾ ਕਾਫੀ ਕਰੀਬੀ ਹੈ। ਇਸ ਨੇੜਤਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸਰਪੰਚ 'ਤੇ ਸ਼ਾਮਲਾਟ ਜ਼ਮੀਨ 'ਚ ਬਿਨਾਂ ਪੰਚਾਇਤ ਦੀ ਮਨਜੂਰੀ ਮਾਈਨਿੰਗ ਕਰਨ ਅਤੇ ਸ਼ਾਮਲਾਟ ਜ਼ਮੀਨ ਦੇ ਉਪਰ ਘਰ ਬਣਾਉਣ ਦੇ ਇਲਜ਼ਾਮ ਲੱਗੇ ਹਨ।

By  KRISHAN KUMAR SHARMA October 30th 2026 06:30 PM -- Updated: October 30th 2026 06:53 PM

illeagl Mining : ਪੰਜਾਬ 'ਚ ਵਿਰੋਧੀ ਧਿਰਾਂ ਵੱਲੋਂ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਜਾਂਦਾ ਹੈ। ਹੁਣ ਅਜਿਹਾ ਹੀ ਮਾਮਲਾ, ਨਾਭਾ ਦੇ ਪਿੰਡ ਕੋਟ ਕਲਾਂ 'ਚ ਸਾਹਮਣੇ ਆਇਆ ਹੈ, ਜਿਥੇ ਅਮਨਦੀਪ ਸਿੰਘ (Sarpanch Amandeep Singh) ਨੂੰ ਨਾਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਅਧੀਨ ਮੁਅੱਤਲ ਕਰ ਦਿੱਤਾ ਗਿਆ ਹੈ। ਸਰਪੰਚ ਖਿਲਾਫ਼ ਵਿਰੋਧੀ ਧਿਰ ਦੇ ਪੰਚ ਤੇ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਸਰਪੰਚ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦਾ ਕਾਫੀ ਕਰੀਬੀ ਹੈ। ਇਸ ਨੇੜਤਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸਰਪੰਚ 'ਤੇ ਸ਼ਾਮਲਾਟ ਜ਼ਮੀਨ 'ਚ ਬਿਨਾਂ ਪੰਚਾਇਤ ਦੀ ਮਨਜੂਰੀ ਮਾਈਨਿੰਗ ਕਰਨ ਅਤੇ ਸ਼ਾਮਲਾਟ ਜ਼ਮੀਨ ਦੇ ਉਪਰ ਘਰ ਬਣਾਉਣ ਦੇ ਇਲਜ਼ਾਮ ਲੱਗੇ ਹਨ।

ਇਹ ਵੀ ਪੜ੍ਹੋ...ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ 'ਤੇ ਪਹੁੰਚੀ

ਇਸ ਸ਼ਿਕਾਇਤ 'ਤੇ ਹੀ ਕਾਰਵਾਈ ਕਰਦੇ ਹੋਏ ਪੰਚਾਇਤ ਵਿਭਾਗ ਵੱਲੋਂ ਸਰਪੰਚ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਮੁਅੱਤਲੀ ਤਹਿਤ ਅਗਲੇ ਹੁਕਮਾਂ ਤੱਕ ਕਿਸੇ ਵੀ ਮੀਟਿੰਗ 'ਚ ਸ਼ਾਮਿਲ ਹੋਣ 'ਤੇ ਵੀ ਮੁਕੰਮਲ ਰੋਕ ਲਾਈ ਗਈ ਹੈ।


ਸ਼ਿਕਾਇਤ ਵਿੱਚ ਕੀ ਲਾਏ ਗਏ ਸਨ ਇਲਜ਼ਾਮ ?

ਜਾਣਕਾਰੀ ਅਨੁਸਾਰ, ਵਿਰੋਧੀ ਧਿਰ ਦੇ ਪੰਚਾਂ ਅਤੇ ਪਿੰਡ ਵਾਸੀਆਂ ਵੱਲੋਂ ਸਰਪੰਚ ਅਮਨਦੀਪ ਸਿੰਘ ਖ਼ਿਲਾਫ਼ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਸ਼ਿਕਾਇਤਾਂ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਬਿਨਾਂ ਮਨਜ਼ੂਰੀ ਮਿੱਟੀ ਪੁੱਟਣ ਅਤੇ ਮਾਈਨਿੰਗ ਕਰਵਾਉਣ, ਖਸਰਾ ਨੰਬਰ 190 ਦੀ ਪੰਚਾਇਤੀ ਪਹੀ ’ਤੇ ਮਕਾਨ ਬਣਾ ਕੇ ਨਾਜਾਇਜ਼ ਕਬਜ਼ਾ ਕਰਨ, ਪੰਚਾਇਤ ਮੈਂਬਰ ਮਨਜੀਤ ਕੌਰ ਦੇ ਜਾਅਲੀ ਦਸਤਖ਼ਤ ਕਰਕੇ ਗੈਰ-ਕਾਨੂੰਨੀ ਕੰਮ ਕਰਨ ਅਤੇ ਪੰਚਾਇਤੀ ਫੰਡਾਂ ਅਤੇ ਗ੍ਰਾਂਟਾਂ ਵਿੱਚ ਘਪਲੇ ਕਰਨ ਦੇ ਇਲਜ਼ਾਮ ਲਾਏ ਗਏ ਸਨ।

ਸਰਪੰਚੀ ਚੋਣ ਜਿੱਤਣ ਸਮੇਂ ਕੀ ਵਿਵਾਦ ਸੀ?

ਸ਼ਿਕਾਇਤ ਮੁਤਾਬਕ ਸੁਖਮੀਤ ਸਿੰਘ ਵੱਲੋਂ ਅਮਨਦੀਪ ਸਿੰਘ ਦੀ ਸਰਪੰਚੀ ਜਿੱਤ ਨੂੰ ਚੁਣੌਤੀ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਅਮਨਦੀਪ ਸਿੰਘ ਨੂੰ ਸਿਆਸੀ ਦਬਾਅ ਹੇਠ ਧੱਕੇ ਨਾਲ ਸਰਪੰਚ ਜੇਤੂ ਕਰਾਰ ਦਿੱਤਾ ਗਿਆ ਸੀ। ਇਸ ਸਬੰਧੀ ਸੁਖਮੀਤ ਸਿੰਘ ਵੱਲੋਂ ਐਸ.ਡੀ.ਐਮ. ਨਾਭਾ ਦੀ ਅਦਾਲਤ ਵਿੱਚ ਚੋਣ ਨਤੀਜੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਾਇਰ ਹੋਣ ਦੀ ਗੱਲ ਵੀ ਹੁਕਮਾਂ ਵਿੱਚ ਦਰਜ ਹੈ। ਮਾਮਲਾ ਉਸ ਸਮੇਂ ਵਿਚਾਰ ਅਧੀਨ ਦੱਸਿਆ ਗਿਆ ਹੈ।

ਮੁਅੱਤਲੀ ਦੇ ਹੁਕਮਾਂ ਵਿੱਚ ਕੀ ਕਿਹਾ ਗਿਆ?

ਡੀਡੀਪੀਓ ਪਟਿਆਲਾ ਨੇ ਜਾਂਚ ਦੌਰਾਨ ਪਾਇਆ ਕਿ ਪਿੰਡ ਕੋਟ ਕਲਾਂ ਵਿੱਚ ਮਿੱਟੀ ਪੁੱਟਣ ਲਈ ਪੰਚਾਇਤ ਜਾਂ ਸਬੰਧਤ ਮਾਈਨਿੰਗ ਵਿਭਾਗ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ। ਸ਼ਿਕਾਇਤ ਸਬੰਧੀ ਅਮਨਦੀਪ ਸਿੰਘ ਵੱਲੋਂ ਮੰਗੇ ਗਏ ਜਵਾਬ/ਸਪੱਸ਼ਟੀਕਰਨ ਵੀ ਪੇਸ਼ ਨਹੀਂ ਕੀਤੇ ਗਏ।

ਇਸ ਦੇ ਆਧਾਰ ’ਤੇ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(4) ਤਹਿਤ ਅਮਨਦੀਪ ਸਿੰਘ ਨੂੰ ਸਰਪੰਚ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ, ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਅੱਤਲੀ ਦੌਰਾਨ ਉਹ ਪੰਚਾਇਤ ਦੀ ਕਿਸੇ ਮੀਟਿੰਗ ਜਾਂ ਕਿਸੇ ਵੀ ਪੰਚਾਇਤੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ। ਪੰਚਾਇਤ ਦਾ ਕੰਮ ਚਲਾਉਣ ਲਈ ਅਧਿਕਾਰਤ ਪੰਚ ਦੀ ਚੋਣ ਕਰਨ ਅਤੇ ਉਸ ਤੋਂ ਬਾਅਦ ਲੋੜ ਪੈਣ ’ਤੇ ਸਰਕਾਰੀ ਕਰਮਚਾਰੀ ਨੂੰ ਪ੍ਰਬੰਧਕ ਲਗਾਉਣ ਦੀ ਪ੍ਰਕਿਰਿਆ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। 

ਇਹ ਵੀ ਪੜ੍ਹੋ...ਫੁੱਲਗੋਭੀ 'ਚੋਂ ਕੀੜੇ ਕਿਵੇਂ ਕੱਢੀਏ ? ਜਾਣੋ ਸਾਫ਼ ਕਰਨ ਦਾ ਅਸਰਦਾਰ ਤੇ ਸੌਖਾ ਢੰਗ

Related Post