Abohar Crime News : ਪਿੰਡ ਭਾਗਸਰ ਦੇ ਸਰਪੰਚ ’ਤੇ ਨਕਾਬਪੋਸ਼ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਜ਼ਖਮੀ ਹਾਲਤ ’ਚ ਹਸਪਤਾਲ ਭਰਤੀ

ਦੱਸਿਆ ਜਾ ਰਿਹਾ ਹੈ ਕਿ ਸਰਪੰਚ ਆਪਣੀ ਢਾਣੀ ਤੋਂ ਥੋੜੀ ਦੂਰ ਖੇਤਾਂ ਵੱਲ ਜਿੱਥੇ ਤੂੜੀ ਬਣਾਈ ਜਾ ਰਹੀ ਸੀ ਵੱਲ ਆਪਣੀ ਇਨੋਵਾ ਗੱਡੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਨਕਾਬਪੋਸ਼ ਨੇ ਪਹਿਲਾ ਗੱਡੀ ’ਤੇ ਫਾਇਰ ਕੀਤੇ

By  Aarti April 28th 2025 10:04 AM

Crime News :  ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਦੇ ਸਰਪੰਚ ਸੁਧੀਰ ਕੂਕਣਾ ’ਤੇ ਬੀਤੀ ਰਾਤ ਦੋ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਵਿਚ ਸਰਪੰਚ ਦੇ ਗੋਲੀ ਲੱਗੀ ਤੇ ਉਹ ਫੱਟੜ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਗੋਲੀ ਸੱਜੀ ਮੋਢੇ ਕੋਲ ਬਾਂਹ ’ਤੇ ਵੱਜੀ ਹੈ। ਸਰਕਾਰੀ ਹਸਪਤਾਲ ਵਿਖੇ ਉਨ੍ਹਾਂ ਨੂੰ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਮੁੱਢਲੀ ਇਲਾਜ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਹੈ।  

ਦੱਸਿਆ ਜਾ ਰਿਹਾ ਹੈ ਕਿ ਸਰਪੰਚ ਆਪਣੀ ਢਾਣੀ ਤੋਂ ਥੋੜੀ ਦੂਰ ਖੇਤਾਂ ਵੱਲ ਜਿੱਥੇ ਤੂੜੀ ਬਣਾਈ ਜਾ ਰਹੀ ਸੀ ਵੱਲ ਆਪਣੀ ਇਨੋਵਾ ਗੱਡੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਨਕਾਬਪੋਸ਼ ਨੇ ਪਹਿਲਾ ਗੱਡੀ ’ਤੇ ਫਾਇਰ ਕੀਤੇ ਅਤੇ ਇਸ ਦੌਰਾਨ ਗੋਲੀ ਸਰਪੰਚ ਨੂੰ ਵੱਜੀ ਅਤੇ ਹਮਲਾਵਰ ਫਰਾਰ ਹੋ ਗਏ । 

ਦੂਜੇ ਪਾਸੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਪੰਚ ਸਾਹਬ  ਦੇ ਗੋਲੀ ਮਾਰੀ ਹੈ ਪਰ ਹਲੇ ਗੱਲ ਕਲੀਅਰ ਨਹੀਂ ਹੋ ਰਹੀ , ਉਹ ਜਾਂਚ ਕਰ ਰਹੇ ਹਨ ਪਹਿਲਾ ਫੱਟੜ ਨੁ ਸੰਭਾਲਣਾ ਜ਼ਰੂਰੀ ਹੈ। 

Related Post