ਹੁਣ ਫ਼ਰਜ਼ੀ ਗ੍ਰਾਮ ਸਭਾ ਇਜਲਾਸ ਕਰਵਾਉਣ ਵਾਲੇ ਸਰਪੰਚਾਂ ਦੀ ਖੈਰ ਨਹੀਂ

By  Aarti December 11th 2022 12:38 PM

fake gram sabha meetings: ਪੰਜਾਬ ਸਰਕਾਰ ਵੱਲੋਂ ਫ਼ਰਜ਼ੀ ਗ੍ਰਾਮ ਸਭਾ ਇਜਲਾਸ ਕਰਵਾਉਣ ਵਾਲੇ ਸਰਪੰਚਾਂ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਦੱਸ ਦਈਏ ਕਿ ਸਰਕਾਰ ਦੀਆਂ ਹਿਦਾਇਤਾਂ ਨੂੰ ਪੰਚਾਇਤਾਂ ਵੱਲੋਂ ਨਹੀਂ ਮੰਨਿਆ ਜਾ ਰਿਹਾ ਹੈ। ਜਿਸ ਦੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਸਰਕਾਰ ਦੀਆਂ ਹਿਦਾਇਤਾਂ ਨੂੰ ਨਾ ਮੰਨਦੇ ਹੋਏ ਪੰਚਾਇਤਾ ਵੱਲੋਂ ਗ੍ਰਾਮ ਸਭਾ ਇਜਲਾਸ ਨਹੀਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਪੰਚਾਇਤੀ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ। 

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਰਪੰਚਾਂ ਵੱਲੋਂ ਸਾਉਣੀ ਅਤੇ ਹਾੜੀ ਦੇ ਇਜਲਾਸ ਨਹੀਂ ਹੋਏ ਤਾਂ ਪੰਚਾਇਤੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਦਰਅਸਲ ਇਜਲਾਸ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਨੂੰ ਸਰਪੰਚ ਨਹੀਂ ਦੱਸ ਰਹੇ ਹਨ ਕਿ ਖਰਚ ਕਿੰਨਾ ਹੋ ਰਿਹਾ ਹੈ ਅਤੇ ਕਿੰਨੀ ਕਮਾਈ ਹੋ ਰਹੀ ਹੈ ਜਿਸ ਕਾਰਨ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪਿੰਡਾਂ ਵਿੱਚ ਗ੍ਰਾਮ ਸਭਾ ਇਜਲਾਸ ਕਰਵਾਇਆ ਜਾਵੇਗਾ ਪਰ ਸਰਪੰਚ ਵੱਲੋਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਰਾਜ ਪੰਚਾਇਤੀ ਐਕਟ 1994 ਦੀ ਧਾਰਾ 5 ਦੇ ਤਹਿਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜੋ: ਪਿਛਲੇ 10 ਦਿਨਾਂ ਤੋਂ ਖਾਲੀ ਪਟਿਆਲਾ ਦੇ ਸਿਵਲ ਸਰਜਨ ਦਾ ਅਹੁਦਾ, ਕੰਮ ਹੋ ਰਹੇ ਪ੍ਰਭਾਵਿਤ

Related Post