Bhojpuri actress Commit suicide: ਇਸ ਅਦਾਕਾਰਾ ਨੇ ਵਾਰਾਣਸੀ ਦੇ ਹੋਟਲ 'ਚ ਫਾਹਾ ਲੈ ਕੀਤੀ ਖੁਦਕੁਸ਼ੀ

ਭੋਜਪੁਰੀ ਅਦਾਕਾਰਾ ਅਤੇ ਮਾਡਲ ਆਕਾਂਕਸ਼ਾ ਦੂਬੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦਈਏ ਕਿ ਆਕਾਂਕਸ਼ਾ ਦੂਬੇ ਦੀ ਦੇਹ ਵਾਰਾਣਸੀ ਦੇ ਇੱਕ ਹੋਟਲ ’ਚ ਲਟਕਦੀ ਹੋਈ ਮਿਲੀ ਹੈ।

By  Aarti March 26th 2023 04:33 PM

Bhojpuri actress Commit suicide: ਭੋਜਪੁਰੀ ਅਦਾਕਾਰਾ ਅਤੇ ਮਾਡਲ ਆਕਾਂਕਸ਼ਾ ਦੂਬੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਆਕਾਂਕਸ਼ਾ ਦੂਬੇ ਦੀ ਦੇਹ ਵਾਰਾਣਸੀ ਦੇ ਇੱਕ ਹੋਟਲ ’ਚ ਲਟਕਦੀ ਹੋਈ ਮਿਲੀ ਹੈ। ਜਿਸ ਤੋਂ ਬਾਅਦ ਭੋਜਪੁਰੀ ਇੰਡਸਟਰੀ ’ਚ ਸੋਗ ਛਾ ਗਿਆ ਹੈ। 

ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਆਕਾਂਕਸ਼ਾ ਦੂਬੇ  ਭਦੋਹੀ ਦੇ ਚੌਰੀ ਥਾਣਾ ਖੇਤਰ ਦੇ ਪਾਰਸੀਪੁਰ ਦੀ ਰਹਿਣ ਵਾਲੀ ਸੀ। ਅਦਾਕਾਰਾ ਆਕਾਂਕਸ਼ਾ ਦੂਬੇ ਭੋਜਪੁਰੀ ਫਿਲਮ ਇੰਡਸਟਰੀ ਵਿੱਚ ਆਪਣੇ ਬੋਲਡ ਅਤੇ ਹੌਟ ਡਾਂਸ ਲਈ ਮਸ਼ਹੂਰ ਸੀ।  ਭੋਜਪੁਰੀ ਫਿਲਮ ਇੰਡਸਟਰੀ ਵਿੱਚ ਆਕਾਂਕਸ਼ਾ ਦੂਬੇ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਸੀ। ਇਸ ਤੋਂ ਇਲਾਵਾ ਮਾਡਲਿੰਗ ਵਿੱਚ ਵੀ ਉਨ੍ਹਾਂ ਨੇ ਕਾਫੀ ਨਾਂ ਕਮਾਇਆ ਹੋਇਆ ਸੀ। 

ਇਹ ਵੀ ਪੜ੍ਹੋ: Actress Neelu kohli Husband Death: ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦੇਹਾਂਤ, ਬਾਥਰੂਮ ’ਚੋਂ ਮਿਲੀ ਲਾਸ਼

Related Post