Actress Neelu kohli Husband Death: ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦੇਹਾਂਤ, ਬਾਥਰੂਮ ’ਚੋਂ ਮਿਲੀ ਲਾਸ਼
Actress Neelu kohli Husband Death: ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜੀ ਹਾਂ ਦੱਸ ਦਈਏ ਕਿ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਪਤੀ ਦੀ ਲਾਸ਼ ਬਾਥਰੂਮ ਚੋਂ ਮਿਲੀ ਹੈ।
ਮੀਡੀਆ ਰਿਪੋਰਟਸ ਮੁਤਾਬਕ ਨੀਲੂ ਕੋਹਲੀ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਸ਼ੁੱਕਰਵਾਰ ਦੁਪਹਿਰੇ ਉਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਦੇ ਲਈ ਗਏ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਦੁਪਹਿਰੇ ਉਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਦੇ ਲਈ ਗਏ ਸੀ। ਗੁਰਦੁਆਰੇ ਤੋਂ ਵਾਪਸ ਆਉਣ ਤੋਂ ਬਾਅਦ ਉਹ ਬਾਥਰੂਮ ਗਏ ਅਤੇ ਉੱਥੇ ਹੀ ਡਿੱਗ ਪਏ ਸਨ। ਉਸ ਸਮੇਂ ਘਰ ‘ਚ ਸਿਰਫ ਇੱਕ ਹੈਲਪਰ ਹੀ ਮੌਜੂਦ ਸੀ ਅਤੇ ਉਸ ਨੇ ਹੀ ਵੇਖਿਆ ਕਿ ਨੀਲੂ ਦੇ ਪਤੀ ਬੇਹੋਸ਼ ਪਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਨੀਲੂ ਦੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: Raghav and parineeti: ਪ੍ਰੀਨਿਤੀ ਦੇ ਸਵਾਲ ’ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- 'ਰਾਜਨੀਤੀ 'ਤੇ ਕਰੋ ਸਵਾਲ, ਪ੍ਰੀਨਿਤੀ 'ਤੇ ਨਹੀਂ'
- PTC NEWS