Gulab Sidhu House Firing : ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਚੱਲੀਆਂ ਗੋਲੀਆਂ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Gulab Sidhu House Firing : ਬਰਨਾਲਾ 'ਚ ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ, ਜੋ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਸਨ। ਘਟਨਾ ਦੀ ਵੀਡੀਓ ਗਲੀ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ, ਘਟਨਾ 1 ਤੋਂ 2 ਵਜੇ ਦੇ ਵਿਚਾਲੇ ਵਾਪਰੀ ਹੈ, ਜਿਸ ਵਿੱਚ 7 ਤੋਂ 8 ਰਾਊਂਡ ਫਾਈਰ ਕੀਤੇ ਗਏ ਹਨ। ਇਸ ਦੌਰਾਨ ਗੋਲੀਬਾਰੀ 'ਚ ਘਰ ਦੇ ਗੇਟ 'ਤੇ ਗੋਲੀਆਂ ਵੱਜੀਆਂ। ਹਾਲਾਂਕਿ, ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੀਸੀਟੀਵੀ 'ਚ ਮੋਟਰਸਾਈਕਲ 'ਤੇ ਵਿਖਾਈ ਦਿੱਤੇ 3 ਨੌਜਵਾਨ (Punjab Singer House Firing)
ਸੀਸੀਟੀਵੀ ਵਿੱਚ ਵੇਖਿਆ ਜਾ ਸਕਦਾ ਹੈ ਕਿ 3 ਨੌਜਵਾਨਾਂ ਨੇ ਬਾਈਕ ਰੋਕ ਲਈ। ਵਿਚਕਾਰ ਬੈਠੇ ਨੌਜਵਾਨ ਨੇ ਆਪਣੀ ਪਿਸਤੌਲ ਲੋਡ ਕੀਤੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਗੋਲੀਬਾਰੀ ਕੀਤੀ, ਜਦੋਂ ਕਿ ਬਾਈਕ ਚਲਾ ਰਹੇ ਤੀਜੇ ਨੌਜਵਾਨ ਨੇ ਵੀਡੀਓ ਬਣਾਈ।
ਗੈਂਗਸਟਰ ਡੋਨੀ ਬੱਲ ਨੇ ਲਈ ਜ਼ਿੰਮੇਵਾਰੀ
ਉਧਰ, ਸੋਸ਼ਲ ਮੀਡੀਆ 'ਤੇ ਘਟਨਾ ਨਾਲ ਸਬੰਧਤ ਇੱਕ ਕਥਿਤ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਗੈਂਗਸਟਰ ਡੋਨੀ ਬੱਲ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। (ਪੋਸਟ ਦੇ ਪੁਖਤਾ ਹੋਣ ਬਾਰੇ ਪੀਟੀਸੀ ਨਿਊਜ਼ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ)
ਇਹ ਵੀ ਪੜ੍ਹੋ... Singga Viral Video : ਮੇਰਾ ਦਿਲ ਹੁਣ ਪੱਥਰ, ਦੋਸਤਾਂ ਨੇ ਧੋਖਾ ਦਿੱਤਾ..., ਪੰਜਾਬੀ ਗਾਇਕ ਸਿੰਗਾ ਨੇ ਰੋਂਦੇ ਹੋਏ ਸੁਣਾਈ ਹੱਡਬੀਤੀ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਵਿਅਕਤੀਆਂ ਨੇ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਹਾਲਾਂਕਿ, ਇਸ ਘਟਨਾ ਸਮੇਂ ਗਾਇਕ ਗੁਲਾਬ ਸਿੱਧੂ ਘਰ 'ਤੇ ਮੌਜੂਦ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ਅਨੁਸਾਰ, ਉਹ ਇਸ ਸਮੇਂ ਸੰਗੀਤਕ ਸ਼ੋਅ ਅਤੇ ਪ੍ਰੋਗਰਾਮਾਂ ਲਈ ਵਿਦੇਸ਼ ਵਿੱਚ ਹੈ।
ਉਪਰੰਤ, 10 ਜਨਵਰੀ, 2026 ਨੂੰ ਬਰਨਾਲਾ ਪੁਲਿਸ ਨੇ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਮੁੱਖ ਸਾਜ਼ਿਸ਼ਕਰਤਾ ਕੋਟਦੁਨਾ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ (ਕਿੰਦਾ) ਸੀ।
ਪੁਲਿਸ ਨੇ ਸੀਸੀਟੀਵੀ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ (Barnala News)
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਦਰ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ। ਹਾਲਾਂਕਿ, ਆਲੇ-ਦੁਆਲੇ ਦੀਆਂ ਗਲੀਆਂ ਅਤੇ ਪਿੰਡ ਦੀਆਂ ਮੁੱਖ ਸੜਕਾਂ 'ਤੇ ਲਗਾਏ ਗਏ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਸਬੂਤ ਇਕੱਠੇ ਕਰਨ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ...
BRICS 2026 : ਚੀਨੀ ਰਾਸ਼ਟਰਪਤੀ ਨੇ ਬ੍ਰਿਕਸ ਦੇ ਭੋਜਨ 'ਚ ਨਹੀਂ ਲਿਆ ਹਿੱਸਾ, PM ਮੋਦੀ ਨੇ ਕੀਤਾ ਸੀ ਆਯੋਜਿਤ
Punjab Power Crisis : ਪੰਜਾਬ 'ਚ ਬਿਜਲੀ ਕੱਟਾਂ ਖਿਲਾਫ਼ ਕਿਸਾਨਾਂ ਵੱਲੋਂ 14 ਸਤੰਬਰ ਨੂੰ ਧਰਨਿਆਂ ਦਾ ਐਲਾਨ
- PTC NEWS