ਸ੍ਰੀ ਦਰਬਾਰ ਸਾਹਿਬ ਵਿੱਖੇ ਸਥਾਪਤ ਕੀਤੀ ਗਈ Digital Screen, ਸੇਵਾਦਾਰਾਂ ਨੂੰ ਵੀ ਸਖ਼ਤ ਹਿਦਾਇਤਾਂ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਚਾਰਾਂ ਵਿਚੋਂ ਇੱਕ ਮੁੱਖ ਪ੍ਰਵੇਸ਼ ਦੁਆਰ 'ਤੇ ਇੱਕ ਵਿਸ਼ਾਲ ਡਿਜੀਟਲ ਸਕਰੀਨ ਲਗਾਈ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਇਸ ਪਵਿੱਤਰ ਧਾਰਮਿਕ ਸਥਾਨ ਦੇ ਦਰਸ਼ਨਾਂ ਦੌਰਾਨ ਕੀ ਕਰਨਾ ਅਤੇ ਕੇ ਨਹੀਂ ਕਰਨਾ, ਉਸ ਬਾਰੇ ਜਾਗਰੂਕ ਕੀਤਾ ਜਾ ਸਕੇ। ਸਕਰੀਨ 'ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਜਿਵੇਂ ਸੈਲਾਨੀਆਂ ਦੀ ਸਹੂਲਤ ਲਈ ਜੁੱਤੀਆਂ ਜਮ੍ਹਾ ਕਰਨ ਲਈ ਨਿਰਧਾਰਤ ਸਥਾਨਾਂ ਬਾਰੇ ਜਾਣਕਾਰੀ ਅਤੇ ਸਮਾਨ ਲਈ ਕਲੋਕ ਰੂਮ ਦੀ ਜਾਣਕਾਰੀ ਦੇਣਾ ਆਦਿ।
ਵਰਜਿਤ ਚੀਜ਼ਾਂ ਸਬੰਧੀ ਵੀ ਦਿੱਤੀ ਜਾਂਦੀ ਜਾਣਕਾਰੀ
ਐਡਵੋਕੇਟ ਧਾਮੀ ਦਾ ਕਹਿਣਾ ਕਿ ਅਸੀਂ ਸਮਝਦੇ ਹਾਂ ਕਿ ਅਸਥਾਨ 'ਤੇ ਵੱਖ-ਵੱਖ ਧਰਮਾਂ ਦੇ ਲੋਕ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਨਿਯਮਾਂ ਤੋਂ ਅਣਜਾਣ ਹਨ। ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਸਾਡੀ ਕੋਸ਼ਿਸ਼ ਰਹੀ ਹੈ। ਅਸੀਂ ਆਪਣੇ ਸੇਵਾਦਾਰਾਂ ਨੂੰ ਸੈਲਾਨੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣ ਲਈ ਕਿਹਾ ਹੈ। ਇਹ ਸਕਰੀਨ ਸ਼ਰਧਾਲੂਆਂ ਨੂੰ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਵੇਂ ਕਿ "ਪਰਿਕਰਮਾ" ਵਿੱਚ ਸਿਰ ਨੂੰ ਕੱਪੜੇ ਨਾਲ ਢੱਕ ਕੇ ਰੱਖੋ, ਛੋਟੇ ਕੱਪੜੇ ਪਹਿਨਣ ਤੋਂ ਪਰਹੇਜ਼ ਕਰਨਾ, ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਲਾਉਣੀਆਂ ਅਤੇ ਹੱਥ ਪੈਰ ਧੋ ਕੇ ਅੰਦਰ ਜਾਣਾ। ਇਸਦੇ ਨਾਲ ਹੀ ਇਸਤੇ ਤੰਬਾਕੂ, ਸਿਗਰਟ, ਬੀੜੀ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਅੰਦਰ ਲੈਕੇ ਜਾਣ ਦੀ ਸਖ਼ਤ ਮਨਾਹੀ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਹੋਰ ਤੇ ਹੋਰ ਬਿਨਾਂ ਇਜਾਜ਼ਤ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵਾਰੇ ਵੀ ਜਾਗਰੂਕ ਕੀਤਾ ਜਾਂਦਾ।
ਓਬਰਾਏ ਗਰੁੱਪ ਵਲੋਂ ਦਿੱਤੀ ਗਈ ਸਕਰੀਨ
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨਾਲ ਸਬੰਧਤ ਜਾਣਕਾਰੀ ਅਤੇ ਗੁਰਦੁਆਰੇ ਸਬੰਧੀ ਮਹੱਤਵਪੂਰਨ ਥਾਵਾਂ ਦੀ ਜਾਣਕਾਰੀ ਵੀ ਇਸ ਸਕਰੀਨ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਇਹ ਸਕਰੀਨ ਯੂ.ਕੇ. ਦੇ ਜਸਪ੍ਰੀਤ ਸਿੰਘ ਅਤੇ ਦੁਬਈ ਸਥਿਤ ਓਬਰਾਏ ਗਰੁੱਪ ਦੁਆਰਾ ਪੇਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੇਵਾਦਾਰਾਂ ਨੂੰ ਨਿਮਰਤਾ ਸਹਿਤ ਸਿੱਖ ਮਰਿਆਦਾ ਦੀ ਵਿਆਖਿਆ ਕਰਨ ਲਈ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਦੀ ਆਮ ਚੈਕਿੰਗ ਲਈ ਐਂਟਰੀ ਪੁਆਇੰਟਾਂ 'ਤੇ ਔਰਤਾਂ ਵੀ ਤਾਇਨਾਤ ਕੀਤੀਆਂ ਸਨ।
ਝੜੱਪਾਂ ਮਗਰੋਂ ਲਿਆ ਗਿਆ ਫੈਸਲਾ
SGPC ਪ੍ਰਧਾਨ ਦਾ ਕਹਿਣਾ ਕਿ ਇਸ ਪਵਿੱਤਰ ਸਥਾਨ ਅਸਥਾਨ 'ਤੇ ਵੱਖ-ਵੱਖ ਧਰਮਾਂ ਦੇ ਲੋਕ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਨਿਯਮਾਂ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਸਿੱਖਿਅਤ ਕਰਨਾ ਸਾਡਾ ਉਦੇਸ਼ ਰਿਹਾ ਹੈ। ਅਸੀਂ ਆਪਣੇ ਸੇਵਾਦਾਰਾਂ ਨੂੰ ਸੈਲਾਨੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣ ਦੀ ਹਦਾਇਤ ਵੀ ਜਾਰੀ ਕੀਤੀ ਹੈ। ਇਹ ਕਦਮ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸ਼ਰਧਾਲੂ ਅਤੇ ਸੈਲਾਨੀਆਂ ਵਿੱਚ ਹੋਈਆਂ ਆਪਸੀ ਝੜਪਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕਦਮ ਛੋਟੇ ਮੁੱਦਿਆਂ 'ਤੇ ਵਿਵਾਦਾਂ ਤੋਂ ਬਚਣ ਲਈ ਜ਼ਰੂਰੀ ਸਨ ਜੋ ਸੋਸ਼ਲ ਮੀਡੀਆ 'ਤੇ ਸਿੱਖਾਂ ਵਿਰੁੱਧ ਗਲਤ ਬਿਆਨਬਾਜ਼ੀ ਦਾ ਰਾਹ ਬਣਾਉਂਦੇ ਹਨ।
ਇਹ ਵੀ ਪੜ੍ਹੋ:
- ਕੀ ਹੈ ਸੇਂਗੋਲ ਦਾ ਇਤਿਹਾਸ ਜਿਸ ਨੂੰ ਨਵੇਂ ਸੰਸਦ ਭਵਨ 'ਚ ਸਥਾਪਤ ਕਰੇਗੀ ਮੋਦੀ ਸਰਕਾਰ?
- ਉੱਤਰਾਖੰਡ ਵਿੱਚ ਮੌਸਮ ਹੋਇਆ ਸਾਫ਼, ਸ਼ਰਧਾਲੂਆਂ ਲਈ ਮੁੜ ਸ਼ੁਰੂ ਹੋਵੇਗੀ ਯਾਤਰਾ