ਪ੍ਰੈਸ ਦੀ ਆਜ਼ਾਦੀ ਦੀ ਮੁੜ ਤੋਂ ਹੋਈ ਜਿੱਤ; ਪੰਜਾਬ ਬਜਟ ਸੈਸ਼ਨ ਕਵਰੇਜ ਲਈ PTC ਨਿਊਜ਼ ਨੂੰ ਮਿਲੇ ਐਂਟਰੀ ਪਾਸ
ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹੱਕ 'ਚ ਹਮੇਸ਼ਾਂ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਅਹਿਮ ਮੀਡੀਆ ਅਦਾਰੇ PTC News ਜਿਸਨੂੰ ਬੀਤੇ ਦਿਨੀਂ ਵਿਧਾਨ ਸਭਾ ਦਾ ਬਜਟ ਸੈਸ਼ਨ ਕਵਰ ਕਰਨ ਤੋਂ ਰੋਕ ਦਿੱਤਾ ਗਿਆ ਸੀ, ਹਾਈ ਕੋਰਟ ਤੋਂ ਲੱਗੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਤੇ ਵਿਧਾਨ ਸਭਾ ਨੇ ਅੱਜ PTC ਨਿਊਜ਼ ਸਟਾਫ ਨੂੰ ਐਂਟਰੀ ਪਾਸ ਜਾਰੀ ਕਰ ਦਿੱਤੇ ਹਨ।

ਚੰਡੀਗੜ੍ਹ: ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹੱਕ 'ਚ ਹਮੇਸ਼ਾਂ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਅਹਿਮ ਮੀਡੀਆ ਅਦਾਰੇ PTC News ਜਿਸਨੂੰ ਬੀਤੇ ਦਿਨੀਂ ਵਿਧਾਨ ਸਭਾ ਦਾ ਬਜਟ ਸੈਸ਼ਨ ਕਵਰ ਕਰਨ ਤੋਂ ਰੋਕ ਦਿੱਤਾ ਗਿਆ ਸੀ, ਹਾਈ ਕੋਰਟ ਤੋਂ ਲੱਗੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਤੇ ਵਿਧਾਨ ਸਭਾ ਨੇ ਅੱਜ PTC ਨਿਊਜ਼ ਸਟਾਫ ਨੂੰ ਐਂਟਰੀ ਪਾਸ ਜਾਰੀ ਕਰ ਦਿੱਤੇ ਹਨ। ਹਾਈ ਕੋਰਟ ਵਿੱਚ ਇਸ ਸਬੰਧ 'ਚ ਸੁਣਵਾਈ ਵੀ ਹੋਈ ਸੀ ਜਿਸ ਨੂੰ ਮੁਖ ਰੱਖਦੇ ਕੋਰਟ ਨੇ ਬੀਤੇ ਦਿਨ ਹੀ ਮਾਮਲਾ ਸੁਲਝਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਜਿਸਤੋਂ ਬਾਅਦ ਸਰਕਾਰੀ ਵਕੀਲ ਨੇ ਮਾਮਲੇ ਦੇ ਛੇਤੀ ਨਿਪਟਾਰੇ ਲਈ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਪਣਾ ਜਵਾਬ ਦੇਣ ਲਈ 6 ਤਰੀਕ ਤੱਕ ਦਾ ਸਮਾਂ ਮੰਗਿਆ ਸੀ। ਵੱਡੀ ਖ਼ਬਰ ਇਹ ਹੈ ਕਿ PTC News ਸਟਾਫ ਨੂੰ ਉਸਦਾ ਬਣਦਾ ਹੱਕ ਮਿਲ ਚੁੱਕਿਆ, ਪ੍ਰੈਸ ਦੀ ਆਜ਼ਾਦੀ ਦੀ ਮੁੜ ਤੋਂ ਜਿੱਤ ਹੋਈ ਹੈ। ਕਿਉਂ ਤੇ ਕਿਸ ਵਜ੍ਹਾ ਕਾਰਨ PTC News ਨੂੰ ਪਾਸ ਜਾਰੀ ਨਹੀਂ ਕੀਤਾ ਗਿਆ ਸੀ, ਇਸਦੀ ਜਾਣਕਾਰੀ ਸਰਕਾਰੀ ਵਕੀਲ ਵੱਲੋਂ ਕਲ ਕੋਰਟ ਵਿੱਚ ਦਿੱਤੀ ਜਾਵੇਗੀ।