Ahmedabad Plane Crash Live Updates : ਅਹਿਮਦਾਬਾਦ ਜਹਾਜ਼ ਹਾਦਸੇ ਤੇ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ, ਮਾਰੇ ਗਏ ਡਾਕਟਰਾਂ ਲਈ ਮੁਆਵਜ਼ੇ ਦੀ ਮੰਗ
Ahmedabad Plane Crash Live Updates : ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ, ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ (AI171) ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਜੋ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਇੱਥੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 265 ਲੋਕਾਂ ਦੀ ਮੌਤ ਦੀ ਖ਼ਬਰ ਹੈ
Jun 13, 2025 07:32 PM
''ਜਹਾਜ਼ ਹਾਦਸੇ 'ਤੇ ਲੋਕਾਂ ਨੂੰ ਸਾਰਾ ਸੱਚ ਦੱਸਾਂਗੇ'', ਟਾਟਾ ਗਰੁੱਪ ਦੇ ਚੇਅਰਮੈਨ ਚੰਦਰਸ਼ੇਖਰਨ ਨੇ ਮੁਲਾਜ਼ਮਾਂ ਨੂੰ ਲਿਖੀ ਭਾਵੁਕ ਚਿੱਠੀ
Ahmedabad Plane Crash : ਟਾਟਾ ਗਰੁੱਪ ਦੇ ਚੇਅਰਮੈਨ ਚੰਦਰਸ਼ੇਖਰਨ ਨੇ ਮੁਲਾਜ਼ਮਾਂ ਨੂੰ ਲਿਖੀ ਭਾਵੁਕ ਚਿੱਠੀ ਹੈ। ਚਿੱਠੀ ਵਿੱਚ ਚੰਦਰਸ਼ੇਖਰਨ ਨੇ ਲਿਖਿਆ, "ਇਹ ਬਹੁਤ ਮੁਸ਼ਕਲ ਸਮਾਂ ਹੈ, ਜੋ ਵੀ ਹੋਇਆ ਉਹ ਸਮਝ ਤੋਂ ਪਰੇ ਹੈ। ਇੱਕ ਵਿਅਕਤੀ ਨੂੰ ਵੀ ਗੁਆਉਣਾ ਬਹੁਤ ਦੁਖਦਾਈ ਹੈ, ਪਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਗੁਆਉਣਾ ਅਸਹਿ ਹੈ। ਅਸੀਂ ਸੋਗ ਵਿੱਚ ਹਾਂ।" ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ....
Jun 13, 2025 07:08 PM
Ahmedabad plane crash : ਹਾਦਸੇ 'ਚ BJ ਮੈਡੀਕਲ ਕਾਲਜ ਦੇ 10 ਲੋਕਾਂ ਦੀ ਵੀ ਹੋਈ ਮੌਤ
ਅਹਿਮਦਾਬਾਦ ਜਹਾਜ਼ ਹਾਦਸਾ
ਹਾਦਸੇ 'ਚ BJ ਮੈਡੀਕਲ ਕਾਲਜ ਦੇ 10 ਲੋਕਾਂ ਦੀ ਵੀ ਹੋਈ ਮੌਤ
ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋ. ਨੇ ਕੀਤੀ ਪੁਸ਼ਟੀ
ਮ੍ਰਿਤਕਾਂ 'ਚ 4 ਯੂਜੀ ਵਿਦਿਆਰਥੀ ਅਤੇ 6 ਰੈਜ਼ੀਡੈਂਟ ਡਾਕਟਰਾਂ ਦੇ ਰਿਸ਼ਤੇਦਾਰ
ਉਡਾਣ ਦੇ ਕੁੱਝ ਸਕਿੰਟਾਂ ਪਿੱਛੋਂ ਮੈਡੀਕਲ ਕਾਲਜ 'ਤੇ ਡਿੱਗਿਆ ਸੀ ਏਅਰ ਇੰਡੀਆ ਦਾ ਜਹਾਜ਼
Jun 13, 2025 05:54 PM
ਦੋ ਡਾਕਟਰਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ
12 ਜੂਨ 2025 ਨੂੰ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਫਲਾਈਟ AI171 ਹਾਦਸੇ ਦੇ ਸਬੰਧ ਵਿੱਚ ਦੋ ਡਾਕਟਰਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਖੁਦ ਨੋਟਿਸ ਲਵੇ ਅਤੇ ਕੇਂਦਰ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦਾ ਨਿਰਦੇਸ਼ ਦੇਵੇ।
ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ (ਬੀਜੇ ਮੈਡੀਕਲ ਕਾਲਜ, ਅਹਿਮਦਾਬਾਦ ਦੇ ਰੈਜ਼ੀਡੈਂਟ ਡਾਕਟਰਾਂ ਸਮੇਤ) ਨੂੰ 50-50 ਲੱਖ ਰੁਪਏ ਦਾ ਅੰਤਰਿਮ ਮੁਆਵਜ਼ਾ ਤੁਰੰਤ ਐਲਾਨਣ ਅਤੇ ਵੰਡਣ ਦਾ ਨਿਰਦੇਸ਼ ਦੇਵੇ।
ਪਟੀਸ਼ਨ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ, ਹਵਾਬਾਜ਼ੀ ਮਾਹਿਰਾਂ, ਅਰਥਸ਼ਾਸਤਰੀਆਂ ਅਤੇ ਬੀਮਾ ਮਾਹਿਰਾਂ ਦੀ ਇੱਕ ਉੱਚ-ਪੱਧਰੀ ਮਾਹਰ ਕਮੇਟੀ ਦਾ ਗਠਨ ਕਰੇ। ਇਸ ਕਮੇਟੀ ਨੂੰ ਤ੍ਰਿਵੇਣੀ ਕੋਡਕਨੀ ਬਨਾਮ ਏਅਰ ਇੰਡੀਆ ਲਿਮਟਿਡ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਸਥਾਪਿਤ ਸਿਧਾਂਤਾਂ ਦੇ ਅਨੁਸਾਰ ਪੀੜਤ ਪਰਿਵਾਰਾਂ ਨੂੰ ਅੰਤਿਮ ਮੁਆਵਜ਼ਾ ਨਿਰਧਾਰਤ ਕਰਨਾ ਚਾਹੀਦਾ ਹੈ।
Jun 13, 2025 04:57 PM
''ਪਤਨੀ ਦੀ ਮੌਤ ਪਿੱਛੋਂ ਉਸ ਦੀ ਆਖਰੀ ਇੱਛਾ ਪੂਰੀ ਕਰਕੇ ਬੱਚਿਆਂ ਕੋਲ ਜਾ ਰਿਹਾ ਸੀ ਲੰਡਨ...ਪਰ'' ਰੌਂਗਟੇ ਖੜੇ ਕਰਦੀ ਹੈ ਅਰਜੁਨਭਾਈ ਦੀ ਕਹਾਣੀ
{{time}}
{{{title}}}
{{{content}}}Ahmedabad Plane Crash Live Updates : ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ, ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ (AI171) ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਜੋ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਇੱਥੇ ਇੱਕ ਮੈਡੀਕਲ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 265 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਇਸ ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਕੈਬਿਨ ਕਰੂ ਮੈਂਬਰ ਸ਼ਾਮਲ ਸਨ। ਇਹ ਹਾਦਸਾ ਅਹਿਮਦਾਬਾਦ ਦੇ ਮੇਘਾਨੀਨਗਰ ਵਿੱਚ ਵਾਪਰਿਆ। ਇਸ ਹਾਦਸੇ ਵਿੱਚ 1 ਯਾਤਰੀ ਬਚ ਗਿਆ। ਇੱਕ ਯਾਤਰੀ ਸੀਟ ਨੰਬਰ 11A 'ਤੇ ਯਾਤਰਾ ਕਰ ਰਿਹਾ ਸੀ। ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਵਿੱਚ ਚਾਰ ਐਮਬੀਬੀਐਸ ਵਿਦਿਆਰਥੀ ਅਤੇ ਇੱਕ ਡਾਕਟਰ ਦੀ ਪਤਨੀ ਵੀ ਸ਼ਾਮਲ ਹਨ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਵੀਰਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ। ਰੂਪਾਨੀ ਏਅਰ ਇੰਡੀਆ ਦੀ ਉਡਾਣ AI171 ਵਿੱਚ ਸਵਾਰ ਸਨ, ਜੋ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਜਾ ਰਹੀ ਸੀ। ਜਹਾਜ਼ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਉਹ ਬਿਜ਼ਨਸ ਕਲਾਸ ਦੀ 2D ਸੀਟ 'ਤੇ ਬੈਠੇ ਸਨ।