Sat, Oct 24, 2026
Whatsapp

ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ

Punjab weather : ਪੰਜਾਬ ਵਿਚ ਆਏ ਬੇ-ਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਮੇਂ ਝੋਨਾ, ਕਪਾਹ, ਨਰਮੇ ਦੀ ਫਸਲ ਲਗਭਗ ਪੱਕੀ ਹੋਈ ਹੈ

Reported by:  PTC News Desk  Edited by:  Amritpal Singh -- October 24th 2026 08:55 PM
ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ

ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾਇਆ

Punjab Weather : ਪੰਜਾਬ ਵਿਚ ਆਏ ਬੇ-ਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਮੇਂ ਝੋਨਾ, ਕਪਾਹ, ਨਰਮੇ ਦੀ ਫਸਲ ਲਗਭਗ ਪੱਕੀ ਹੋਈ ਹੈ ਅਤੇ ਅੱਜ ਆਏ ਇਸ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਨੂੰ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ ਹੇਠਾਂ ਵਿਛਾ ਦਿੱਤੀ ਅਤੇ ਹੇਠਾਂ ਵਿਛੀ ਹੋਈ ਫ਼ਸਲ ਧਰਤੀ ਉੱਪਰ ਡਿੱਗਣ ਕਰਕੇ ਇਸ ਦੀ ਗੁਣਵੱਤਾ ਵੀ ਖ਼ਰਾਬ ਹੋਵੇਗੀ ਅਤੇ ਝਾੜ ਵੀ ਘਟੇਗਾ ਅਤੇ ਦੂਸਰਾ ਇਸ ਨੂੰ ਜੋ ਕੰਬਾਈਨ ਵਾਲੇ ਵੱਢਣਗੇ ਉਸ ਨਾਲ ਉਸ ਦਾ ਖ਼ਰਚਾ ਵੀ ਜ਼ਿਆਦਾ ਲੈਣਗੇ ਕਿਉਂਕਿ ਹੇਠਾਂ ਵਿਛੀ ਹੋਈ ਫ਼ਸਲ ਦੀ ਵੱਢਾਈ ਕਰਨ ਵਾਸਤੇ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਹੈ ਕਿਉਂਕਿ ਹਵਾ ਸਲ੍ਹਾਬੀ ਹੋਣ ਕਾਰਨ ਇਸ ਵਿਚ ਵੇਚਣ ਲਈ ਗਈ ਝੋਨੇ ਦੀ ਫ਼ਸਲ ਵਿਚ ਸਿਲ੍ਹ ਵੀ ਜ਼ਿਆਦਾ ਹੋ ਜਾਂਦੀ ਹੈ। ਜਿਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਵਪਾਰੀ ਇਸ ਨੂੰ ਖਰੀਦਦੇ ਨਹੀਂ ਹਨ।


ਕਿਸਾਨ ਨੇ ਦੱਸਿਆ ਕਿ ਨਰਮੇ ਤੇ ਕਪਾਹ ਦੀ ਫ਼ਸਲ ਵੀ ਪੱਕ ਕੇ ਚਗਾਈ ਲਈ ਤਿਆਰ ਹੋਈ ਖੜੀ ਹੈ ਅਤੇ ਜੇਕਰ ਹੋਰ ਮੀਂਹ ਅਤੇ ਤੇਜ਼ ਹਵਾਵਾਂ ਆਉਂਦੀਆਂ ਹਨ ਤਾਂ ਇਹ ਫ਼ਸਲ ਸਿੱਕਰੀਆਂ ਵਿਚੋਂ ਬਾਹਰ ਨਿਕਲ ਕੇ ਹੇਠਾਂ ਡਿੱਗ ਕੇ ਖ਼ਰਾਬ ਹੋ ਜਾਵੇਗੀ ਅਤੇ ਝੋਨੇ ਦੀ ਫਸਲ ਪੱਕੀ ਹੋਈ ਹੈ ਅਤੇ ਬਹੁਤ ਥਾਵਾਂ ਤੇ ਝੋਨੇ ਦੀ ਕਟਾਈ ਹੋ ਚੁੱਕੀ ਹੈ ਅਤੇ ਬਾਕੀ ਜੋ ਝੋਂਨੇ ਦੀ ਫਸਲ ਦੀ ਕਟਾਈ ਲਈ ਰਹਿੰਦੀ ਹੈ ਉਹ ਮੀਂਹ ਪੈਣ ਨਾਲ ਖੇਤਾਂ ਵਿਚ ਕਈ ਥਾਂ ਪਾਣੀ ਭਰਨ ਨਾਲ ਇਸ ਦੀ ਕਟਾਈ ਲੇਟ ਹੋ ਜਾਵੇਗੀ ਅਤੇ ਜੋ ਹਾਈਬ੍ਰਿਡ ਝੋਨੇ ਦੀ ਫ਼ਸਲ ਹੈ ਉਹ ਜ਼ਿਆਦਾ ਵਧੀ ਹੋਣ ਕਰਕੇ ਕਈ ਖੇਤਾਂ ਵਿਚ ਹੇਠਾਂ ਡਿੱਗ ਪਈ ਹੈ ਅਤੇ ਉਹ ਵੀ ਖ਼ਰਾਬ ਹੋਣ ਦਾ ਖਦਸ਼ਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK