School of Eminence ਦੀ ਪ੍ਰਿੰਸੀਪਲ ’ਤੇ ਸਮੂਹ ਟੀਚਰ ਸਟਾਫ ਨੇ ਲਗਾਏ ਗੰਭੀਰ ਇਲਜ਼ਾਮ, ਕਿਹਾ- ਮਾਨਸਿਕ ਤੌਰ ’ਤੇ ਕੀਤਾ ਜਾਂਦਾ ਹੈ ਪਰੇਸ਼ਾਨ

ਸਕੂਲ ਦੇ ਅਧਿਆਪਕਾਂ ਨੇ ਇਲਜ਼ਾਮ ਲਗਾਏ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨਾਲ ਤਾਨਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਅਤੇ ਬਿਨਾਂ ਕਿਸੇ ਗੱਲ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

By  Aarti December 22nd 2025 02:47 PM

Faridkot School of Eminence : ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋ ਹੁਣ ਸਕੂਲ ਆਫ ਐਮੀਨੈਂਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ’ਚ ਸਮੂਹ ਟੀਚਰ ਸਟਾਫ ਵੱਲੋਂ ਅੱਜ ਸਕੂਲ ਦੀ ਪ੍ਰਿੰਸੀਪਲ ਕਿਰਨਦੀਪ ਕੌਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ। ਸਕੂਲ ਦੇ ਅਧਿਆਪਕਾਂ ਨੇ ਇਲਜ਼ਾਮ ਲਗਾਏ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨਾਲ ਤਾਨਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਅਤੇ ਬਿਨਾਂ ਕਿਸੇ ਗੱਲ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣਾ ਤਾਨਸ਼ਾਹੀ ਰਵੱਈਆ ਅਪਣਾਉਂਦੇ ਹੋਏ ਸਕੂਲ ਅਧਿਆਪਕਾਂ ਦੇ ਰੋਸ ਦੇ ਚਲੱਦੇ ਸਕੂਲ ਦਾ ਗੇਟ ਬੰਦ ਕਰ ਉਨ੍ਹਾਂ ਨੂੰ ਕੈਦੀਆਂ ਵਾਂਗ ਵਿਹਾਰ ਕੀਤਾ ਅਤੇ ਮੀਡੀਆ ਨੂੰ ਵੀ ਕਵਰੇਜ਼ ਕਰਨ ਤੋ ਰੋਕਣ ਲਈ ਮੀਡੀਆ ਕਰਮਚਾਰੀਆਂ ਨੂੰ ਸਕੂਲ ਅੰਦਰ ਜਾਣ ਤੋਂ ਰੋਕਿਆ ਗਿਆ। ਦੱਸ ਦਈਏ ਕਿ ਸਮੂਹ ਟੀਚਰ ਸਟਾਫ ਵੱਲੋਂ ਪ੍ਰਿੰਸੀਪਲ ਦੀ ਬਦਲੀ ਮੰਗ ਕੀਤੀ ਜਾ ਰਹੀ ਹੈ।  

ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਮੈਡਮ ਵੱਲੋਂ ਉਨ੍ਹਾਂ ਨਾਲ ਹਰ ਵਾਰ ਸਖ਼ਤ ਰਵੱਈਆ ਰਖਿਆ ਜਾਂਦਾ ਹੈ ਕਦੀ ਉਨ੍ਹਾਂ ਨੂੰ ਸਕੂਲ ਡਰੈੱਸ ਕੋਡ ਦੇ ਨਾਂ ’ਤੇ ਵਰਦੀ ਦਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਅਤੇ ਵਾਰ-ਵਾਰ ਉਨ੍ਹਾਂ ਦੇ ਕੰਮ ’ਚ ਟੋਕਾ ਟਾਕੀ ਕੀਤੀ ਜਾਂਦੀ ਹੈ, ਇਨ੍ਹਾ ਹੀ ਨਹੀਂ ਜੇਕਰ ਬਿਮਾਰੀ ਦੇ ਚਲੱਦੇ ਜਾਂ ਕਿਸੇ ਜਰੂਰੀ ਕੰਮ ਲਈ ਉਨ੍ਹਾਂ ਨੇ ਛੁੱਟੀ ਲੈਣੀ ਹੋਵੇ ਤਾਂ ਉਨ੍ਹਾਂ ਦੀ ਛੁੱਟੀ ਨੂੰ ਜਾਣਬੁਝ ਕੇ ਮਨਜ਼ੂਰ ਨਹੀਂ ਕੀਤਾ ਜਾਂਦਾ ਉਲਟਾ ਜੇਕਰ ਕੋਈ ਟੀਚਰ ਛੁੱਟੀ ਤੇ ਹੋਵੋ ਤਾਂ ਉਸ ਤੋਂ ਲਾਈਵ ਲੋਕੇਸ਼ਨ ਮੰਗੀ ਜਾਂਦੀ ਹੈ ਜਿਸ ਦੇ ਚਲੱਦੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਅੱਜ ਵੀ ਬੱਚਿਆਂ ਨੂੰ ਧੱਕੇ ਨਾਲ ਵਾਪਿਸ ਭੇਜਿਆ ਗਿਆ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਅੰਦਰ ਡੱਕਿਆ ਜਾ ਰਿਹਾ ਹੈ, ਨਾ ਹੀ ਮੀਡੀਆ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਤਾਂ ਜੋ ਸਾਡੀ ਆਵਾਜ਼ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ : Amritsar ’ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਫਾਇਰਿੰਗ ਦੌਰਾਨ 11ਵੀਂ ਕਲਾਸ ਦਾ ਵਿਦਿਆਰਥੀ ਜ਼ਖਮੀ

Related Post