Ambala Bus Accident: ਵੈਸ਼ਨੂੰ ਦੇਵੀ ਜਾ ਰਹੀ ਬੱਸ ਨੂੰ ਭਿਆਨਕ ਹਾਦਸਾ, 6 ਸ਼ਰਧਾਲੂਆਂ ਦੀ ਮੌਤ, 25 ਜ਼ਖ਼ਮੀ
ਹਾਦਸੇ ਵਿੱਚ ਵੈਸ਼ਨੂੰ ਦੇਵੀ (Vaishno Devi) ਜਾ ਰਹੇ ਸ਼ਰਧਾਲੂਆਂ ਦੀ ਬੱਸ (Bus Accident) ਖੜੇ ਟਰਾਲੇ ਵਿੱਚ ਵੱਜਣ ਕਾਰਨ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 25 ਦੇ ਲਗਭਗ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Ambala Bus Accident: ਹਰਿਆਣਾ ਦੇ ਅੰਬਾਲਾ 'ਚ ਤੜਕਸਾਰ ਭਿਆਨਕ ਹਾਦਸਾ ਵਾਪਰਨ ਦੀ ਦੁਖਦਾਈ ਖ਼ਬਰ ਹੈ। ਹਾਦਸੇ ਵਿੱਚ ਵੈਸ਼ਨੂੰ ਦੇਵੀ (Vaishno Devi) ਜਾ ਰਹੇ ਸ਼ਰਧਾਲੂਆਂ ਦੀ ਬੱਸ (Bus Accident) ਖੜੇ ਟਰਾਲੇ ਵਿੱਚ ਵੱਜਣ ਕਾਰਨ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 25 ਦੇ ਲਗਭਗ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਬੱਸ ਸ਼ਰਧਾਲੂਆਂ ਨਾਲ ਭਰੀ ਹੋਈ ਸੀ, ਜਿਸ ਵਿੱਚ ਸਵਾਰ ਸਾਰੇ ਸ਼ਰਧਾਲੂ ਉਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਬੱਸ ਅੰਬਾਲਾ 'ਚ ਖੜੇ ਟਰਾਲੇ ਨਾਲ ਟਕਰਾ ਗਈ। ਇਹ ਘਟਨਾ ਅੰਬਾਲਾ ਦੇ ਐਨਡੀਆਈ ਪਲਾਜ਼ਾ ਮੋਹਰਾ ਨੇੜੇ ਜੀਟੀ ਰੋਡ ’ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਬੁਲੰਦਸ਼ਹਿਰ ਦੇ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਟਰੈਵਲਰ ਕਾਰ ਖੜ੍ਹੀ ਟਰਾਲੀ ਨਾਲ ਟਕਰਾ ਗਈ।
ਹਾਦਸੇ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 25 ਲੋਕ ਜ਼ਖਮੀ ਵੀ ਹਨ। ਜ਼ਖ਼ਮੀ ਯਾਤਰੀਆਂ ਨੂੰ ਨੇੜਲੇ ਆਦੇਸ਼ ਹਸਪਤਾਲ ਅਤੇ ਹੋਰਨਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੰਬਾਲਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ।