ਅਮਰੀਕਾ ਤੋਂ ਆਈ ਸੋਗੀ ਖ਼ਬਰ : ਸੜਕ ਹਾਦਸੇ 'ਚ ਭਾਰਤੀ ਮੂਲ ਦੀ ਅਮਰੀਕੀ ਡਾਕਟਰ ਦੀ ਮੌਤ

By  Ravinder Singh December 14th 2022 05:56 PM

ਵਾਸ਼ਿੰਗਟਨ : ਅਮਰੀਕਾ ਦੇ ਹਿਊਸਟਨ ਸ਼ਹਿਰ 'ਚ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇਕ ਭਾਰਤੀ ਮੂਲ ਦੀ ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮਿੰਨੀ ਵੇਟਿਕਲ ਦੇ ਰੂਪ ਵਿਚ ਹੋਈ ਹੈ ਤੇ ਉਹ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਨਾਲ ਸਬੰਧਤ ਸੀ। ਉਹ ਡਾਂਸ ਤੇ ਬਲੌਗਿੰਗ ਵਿਚ ਦਿਲਚਸਪੀ ਰੱਖਦੀ ਸੀ ਅਤੇ ਪੰਜ ਬੱਚਿਆਂ ਦੀ ਮਾਂ ਸੀ।


ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕਾਰ ਵਿਚ ਜਾ ਰਹੀ ਭਾਰਤੀ ਮੂਲ ਦੀ ਔਰਤ ਨੂੰ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਿੰਨੀ ਵੇਟਿਕਲ ਦੀ ਮੌਤ ਹੋ ਗਈ। ਵੇਟਿਕਲ ਡਾਕਟਰ ਬੇਲਰ ਯੂਨੀਵਰਸਿਟੀ ਵਿੱਚ ਇੱਕ ਫੈਕਲਟੀ ਮੈਂਬਰ ਸੀ ਤੇ ਮੁੱਖ ਤੌਰ 'ਤੇ ਹੈਰਿਸ ਹੈਲਥ ਕਲੀਨਿਕਾਂ 'ਚ ਤਾਇਨਾਤ ਸੀ।ਰਿਪੋਰਟ ਅਨੁਸਾਰ ਬੇਲਰ ਯੂਨੀਵਰਸਿਟੀ ਵਿੱਚ ਮਿੰਨੀ ਨਾਲ ਤਾਇਨਾਤ ਇਕ ਸਾਥੀ ਨੇ ਦੱਸਿਆ ਕਿ ਉਸ ਨੇ ਹੈਰਿਸ ਹੈਲਥ ਕਲੀਨਿਕ ਵਿੱਚ ਕੰਮ ਕੀਤਾ, ਨਾਲ ਹੀ ਉਸਨੇ ਆਪਣੀ ਜ਼ਿੰਦਗੀ ਗ਼ਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕੀਤੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ SSP ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਕ ਹੋਏ ਆਹਮੋ-ਸਾਹਮਣੇ

ਮਿੰਨੀ ਵੇਟਿਕਲ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ। 

Related Post