ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਲਿਓਨ ਮੇਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ

By  Ravinder Singh January 20th 2023 01:14 PM

ਰਿਆਦ: ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨ ਮੇਸੀ ਦੋਵੇਂ ਇਕ ਮੈਚ ਦੌਰਾਨ ਆਹਮੋ-ਸਾਹਮਣੇ ਆਏ। ਇਹ ਇਕ ਦੋਸਤਾਨਾ ਮੈਚ ਸੀ, ਜਿਸ ਵਿੱਚ ਸਾਊਦੀ ਆਲਸਟਾਰ ਇਲੈਵਨ ਨੇ ਫਰਾਂਇਸੀ ਕਲੱਬ ਪੈਰਿਸ ਸੇਂਟ-ਜਰਮੇਨ ਨਾਲ ਮੁਕਾਬਲਾ ਕੀਤਾ।

ਰੋਨਾਲਡੋ 2025 ਤੱਕ ਅਲ ਨਸੇਰ ਕਲੱਬ ਨਾਲ ਕਰਾਰ ਕਰਨ ਤੋਂ ਬਾਅਦ ਪਹਿਲੀ ਵਾਰ ਸਾਊਦੀ ਅਰਬ ਵਿੱਚ ਮੈਚ ਖੇਡ ਰਹੇ ਸਨ। ਮੈਚ ਤੋਂ ਪਹਿਲਾਂ ਬਾਲੀਵੁੱਡ ਦੇ ਬਾਦਸ਼ਾਹ ਅਤੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਿਗ ਬੀ ਨੂੰ ਮਿਲ ਕੇ ਮੇਸੀ ਕਾਫੀ ਖ਼ੁਸ ਨਜ਼ਰ ਆਏ ਜਦਕਿ ਕ੍ਰਿਸਟੀਆਨੋ ਰੋਨਾਲਡੋ ਤਾਂ ਅੱਖ ਝਪਕਣਾ ਵੀ ਭੁੱਲ ਗਏ। 



ਅਮਿਤਾਭ ਬੱਚਨ ਸਾਊਦੀ ਅਰਬ ਦੇ ਦੌਰੇ 'ਤੇ ਹਨ। ਇੱਥੇ ਅਮਿਤਾਭ ਬੱਚਨ ਨੇ ਰਿਆਦ ਐਸਟੀ ਇਲੈਵਨ ਅਤੇ ਪੈਰਿਸ ਸੇਂਟ ਜਰਮਨ (ਪੀ. ਐਸ. ਜੀ) (ਪੀ. ਐਸ. ਜੀ ਬਨਾਮ ਰਿਆਦ ਇਲੈਵਨ) ਵਿਚਕਾਰ ਖੇਡੇ ਗਏ ਫੁੱਟਬਾਲ ਮੈਚ 'ਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਅਮਿਤਾਭ ਬੱਚਨ ਨੇ ਫੁੱਟਬਾਲ ਦੇ ਦੋ ਦਿੱਗਜਾਂ ਕ੍ਰਿਸਟੀਆਨੋ ਰੋਨਾਲਡੋ ਅਤੇ ਮੇਸੀ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਤੋਂ ਬਾਅਦ ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ NIA ਦੀ ਛਾਪੇਮਾਰੀ

ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਅਮਿਤਾਭ ਬੱਚਨ ਸਾਊਦੀ ਦੇ ਕਿੰਗ ਫਾਹਦ ਇੰਟਰਨੈਸ਼ਨਲ ਸਟੇਡੀਅਮ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਅਮਿਤਾਭ ਰਿਆਦ ST-11 ਤੇ PSG ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਮਿਲ ਰਹੇ ਹਨ। ਅਜਿਹੇ 'ਚ ਬਿੱਗ ਬੀ ਨੇ ਫੁੱਟਬਾਲ ਦੇ ਦੋ ਵੱਡੇ ਸੁਪਰਸਟਾਰ ਲਿਓਨ ਮੇਸੀ ਤੇ ਕ੍ਰਿਸਟੀਆਨੋ ਰੋਨਾਲਡੋ ਨਾਲ ਵੀ ਖ਼ਾਸ ਗੱਲਬਾਤ ਕੀਤੀ। ਫੁੱਟਬਾਲ ਦੋਵੇਂ ਦਿੱਗਜ ਸਟਾਰ ਕਾਫੀ ਖ਼ੁਸ਼ ਨਜ਼ਰ ਆ ਰਹੇ ਸਨ।

Related Post