Amritsar News : ਦਿਨ ਦਿਹਾੜੇ ਗੁਰੂ ਨਗਰੀ ’ਚ ਵਾਪਰੀ ਗੋਲੀਬਾਰੀ ਦੀ ਘਟਨਾ; ਬੱਸ ਸਟੈਂਡ ’ਤੇ ਕੰਡਕਟਰ ਦਾ ਗੋਲੀਆਂ ਮਾਰ ਕੇ ਕਤਲ
ਦੱਸ ਦਈਏ ਕਿ ਗੋਲੀਬਾਰੀ ਕਾਰਨ ਯਾਤਰੀਆਂ ਵਿੱਚ ਭਗਦੜ ਮਚ ਗਈ। ਪੁਲਿਸ ਨੇ ਮੌਕੇ ਤੋਂ ਛੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
Amritsar News : ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਇੱਕ ਬੱਸ ਕਰਮਚਾਰੀ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੱਸ ਕਰਮਚਾਰੀ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸੀ।
ਦੱਸ ਦਈਏ ਕਿ ਗੋਲੀਬਾਰੀ ਕਾਰਨ ਯਾਤਰੀਆਂ ਵਿੱਚ ਭਗਦੜ ਮਚ ਗਈ। ਪੁਲਿਸ ਨੇ ਮੌਕੇ ਤੋਂ ਛੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਝਗੜਾ ਇਸ ਗੱਲ 'ਤੇ ਸੀ ਕਿ ਪਹਿਲਾਂ ਯਾਤਰੀਆਂ ਨੂੰ ਬੱਸ ਸਟੈਂਡ ਤੋਂ ਕੌਣ ਚੱਕੇਗਾ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਕਰਮਚਾਰੀ ਭੱਜ ਗਿਆ, ਅਤੇ ਉਸਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਜ਼ਖਮੀ ਹਾਲਤ ’ਚ ਨੌਜਵਾਨ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਕੰਡਕਟਰ ਕਾਹਲੋਂ ਬੱਸ ਸਰਵਿਸ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Shiromani Akali Dal ਦੀ ਸ਼ਿਕਾਇਤ 'ਤੇ ਮੁੱਖ ਚੋਣ ਕਮਿਸ਼ਨ ਵੱਲੋਂ DGP ਪੰਜਾਬ ਤਲਬ, ਜਾਣੋ ਪੂਰਾ ਮਾਮਲਾ