ਨੇਪਾਲ ਤੱਕ ਫੈਲਿਆ ਹੋਇਆ ਸੀ ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟਾਂ ਦਾ ਗੋਰਖਧੰਦਾ, ਪੰਜਾਬ ਪੁਲਿਸ ਨੇ ਗਿਰੋਹ ਦਾ ਮੁੱਖ ਸਰਗਨਾ ਕੀਤਾ ਗ੍ਰਿਫ਼ਤਾਰ

ਪੁਲਿਸ ਜਾਣਕਾਰੀ ਅਨੁਸਾਰ, ਕਥਿਤ ਦੋਸ਼ੀ ਅਭਿਲਾਸ਼ ਕੁਮਾਰ, ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (INDIA) ਦੇ ਨਾਮ ਨਾਲ ਇੱਕ ਖੇਡ ਸੰਸਥਾ ਚਲਾਉਂਦਾ ਹੈ। ਸੰਸਥਾ ਦੀਆਂ ਜੜ੍ਹਾਂ ਪੰਜਾਬ ਸਮੇਤ ਦੇਸ਼ ਦੇ 15 ਰਾਜਾਂ ਤੋਂ ਲੈ ਕੇ ਨੇਪਾਲ ਤੱਕ ਫੈਲੀਆਂ ਹੋਈਆਂ ਸਨ।

By  KRISHAN KUMAR SHARMA July 17th 2024 05:12 PM -- Updated: July 17th 2024 05:15 PM

ਅੰਮ੍ਰਿਤਸਰ : ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਖਿਡਾਰੀ ਦਿਨ-ਰਾਤ ਮਿਹਨਤ ਕਰਦਾ ਹੈ। ਪਰ ਇੱਕ ਖਿਡਾਰੀ ਦੀ ਮਿਹਨਤ ਉਦੋਂ ਵਿਅਰਥ ਜਾਂਦੀ ਹੈ ਜਦੋਂ ਉਹ ਫਰਜ਼ੀ ਖੇਡ ਸੰਸਥਾਵਾਂ ਦੇ ਜਾਲ ਵਿੱਚ ਫਸ ਕੇ ਆਪਣਾ ਕਰੀਅਰ ਬਰਬਾਦ ਕਰ ਲੈਂਦਾ ਹੈ। ਖਿਡਾਰੀਆਂ ਤੋਂ ਮੋਟੀ ਰਕਮ ਲੈ ਕੇ ਜਾਅਲੀ ਸਰਟੀਫਿਕੇਟਾਂ ਦਾ ਘਿਨੌਣਾ ਧੰਦਾ ਚਲਾਉਣ ਵਾਲੇ ਸ਼ਹਿਰ ਦੇ ਅਭਿਲਾਸ਼ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਭਾਰਤ ਦੇ 15 ਰਾਜਾਂ ਤੋਂ ਲੈ ਕੇ ਨੇਪਾਲ ਤੱਕ ਗੋਰਖਧੰਦੇ ਦੀਆਂ ਜੜ੍ਹਾਂ

ਪੁਲਿਸ ਜਾਣਕਾਰੀ ਅਨੁਸਾਰ, ਕਥਿਤ ਦੋਸ਼ੀ ਅਭਿਲਾਸ਼ ਕੁਮਾਰ, ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (INDIA) ਦੇ ਨਾਮ ਨਾਲ ਇੱਕ ਖੇਡ ਸੰਸਥਾ ਚਲਾਉਂਦਾ ਹੈ। ਸੰਸਥਾ ਦੀਆਂ ਜੜ੍ਹਾਂ ਪੰਜਾਬ ਸਮੇਤ ਦੇਸ਼ ਦੇ 15 ਰਾਜਾਂ ਤੋਂ ਲੈ ਕੇ ਨੇਪਾਲ ਤੱਕ ਫੈਲੀਆਂ ਹੋਈਆਂ ਸਨ। ਅਭਿਲਾਸ਼ ਦਾ ਕੰਮ ਖਿਡਾਰੀਆਂ ਤੋਂ ਪੈਸੇ ਲੈਣਾ ਅਤੇ ਸਰਟੀਫਿਕੇਟ ਦੇਣਾ ਸੀ। ਅਭਿਲਾਸ਼ ਇਸੇ ਸੰਸਥਾ ਤੋਂ ਫੁੱਟਬਾਲ, ਕਬੱਡੀ, ਕਰਾਟੇ, ਬਾਸਕਟਬਾਲ, ਯੋਗਾ, ਖੋ-ਖੋ, ਸ਼ਾਰਟ ਪੁਟ, ਬਾਕਸਿੰਗ, ਵਾਲੀਬਾਲ, ਅਥਲੈਟਿਕ, ਰਾਸਾ ਕਾਸ਼ੀ ਆਦਿ ਖੇਡਾਂ ਦੇ ਸਟੇਟ, ਨੈਸ਼ਨਲ, ਇੰਡੋ ਨੇਪਾਲ ਇੰਟਰ ਨੈਸ਼ਨਲ ਚੈਂਪੀਅਨਸ਼ਿਪ ਦੇ ਸਰਟੀਫਿਕੇਟ ਦਿੰਦਾ ਸੀ। ਇਸ ਲਈ ਮੁਲਜ਼ਮ ਨੇ ਖਿਡਾਰੀਆਂ ਨੂੰ ਫਸਾਉਣ ਲਈ ਇੱਕ ਗਿਰੋਹ ਵੀ ਬਣਾਇਆ ਹੋਇਆ ਹੈ।

ਇਨ੍ਹਾਂ ਖਿਡਾਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ

ਅਭਿਲਾਸ਼ ਅਤੇ ਉਸ ਦਾ ਗੈਂਗ ਉਨ੍ਹਾਂ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਖੇਡਾਂ ਵਿਚ ਕਮਜ਼ੋਰ ਹਨ ਅਤੇ ਉਨ੍ਹਾਂ ਨੂੰ ਖੇਡ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਇਸਤੋਂ ਇਲਾਵਾ ਉਨ੍ਹਾਂ ਦਾ ਨਿਸ਼ਾਨਾ ਖੇਡ ਟ੍ਰੇਨਰ ਵੀ ਹੁੰਦੇ ਸਨ, ਜਿਨ੍ਹਾਂ ਨੇ ਆਪਣੇ ਸਕੂਲ ਵਿੱਚ ਖੇਡਾਂ ਵਿੱਚ ਚੰਗੇ ਨਤੀਜੇ ਦੇਣੇ ਹੁੰਦੇ ਸਨ। ਇਹ ਗੈਂਗ, ਲੋਕਾਂ ਨਾਲ ਵਟਸਐਪ, ਫੇਸਬੁੱਕ ਰਾਹੀਂ ਸੰਪਰਕ ਵਿਚ ਰਹਿੰਦੇ ਸਨ ਅਤੇ ਹਰ ਖਿਡਾਰੀ 'ਤੇ ਇਕ ਕਮਿਸ਼ਨ ਤੈਅ ਕੀਤਾ ਜਾਵੇਗਾ, ਜਿਸ ਦੇ ਜਿੰਨੇ ਜ਼ਿਆਦਾ ਖਿਡਾਰੀ ਹੋਣਗੇ, ਓਨੀ ਹੀ ਵੱਡੀ ਰਕਮ ਮਿਲਦੀ ਸੀ।

ਗੋਆ ਤੇ ਨੇਪਾਲ ਸਨ ਮੁੱਖ ਥਾਂਵਾਂ

ਅਭਿਲਾਸ਼ ਯੁਵਾ ਅਤੇ ਖੇਡ ਵਿਕਾਸ ਸੰਘ (ਇੰਡੀਆ) ਦੇ ਨਾਮ 'ਤੇ ਗੋਆ ਵਿੱਚ ਰਾਸ਼ਟਰੀ ਟੂਰਨਾਮੈਂਟ, ਨੇਪਾਲ ਵਿੱਚ ਇੰਡੋ ਅਤੇ ਨੇਪਾਲ ਅੰਤਰ ਰਾਸ਼ਟਰੀ ਟੂਰਨਾਮੈਂਟ ਦਾ ਆਯੋਜਨ ਕਰਦਾ ਸੀ। ਗੋਆ ਅਤੇ ਨੇਪਾਲ ਨੂੰ ਉਸ ਨੇ ਸੋਚ-ਸਮਝ ਕੇ ਚੁਣਿਆ ਸੀ ਕਿਉਂਕਿ ਦੋਵੇਂ ਸੈਰ-ਸਪਾਟਾ ਸਥਾਨ ਹਨ ਅਤੇ ਉਹ ਨੌਜਵਾਨ ਖਿਡਾਰੀਆਂ ਨੂੰ ਘੁੰਮਣ ਦਾ ਲਾਲਚ ਦੇ ਕੇ ਮੋਟੀ ਰਕਮ ਵਸੂਲਦੇ ਸਨ।

ਅੰਮ੍ਰਿਤਸਰ 'ਚ ਅਭਿਲਾਸ਼ ਨੇ ਸ਼ਹਿਰ ਦੇ ਅਮਿਤ ਕੁਮਾਰ ਨੂੰ ਆਪਣੇ ਜਾਲ ਵਿੱਚ ਫਸਾ ਕੇ ਮੋਟੀ ਰਕਮ ਲੈ ਕੇ ਉਸ ਨੂੰ ਕਬੱਡੀ ਦੇ ਸਟੇਟ ਅਤੇ ਨੈਸ਼ਨਲ ਟੂਰਨਾਮੈਂਟ ਕਰਵਾਉਣ ਦਾ ਝਾਂਸਾ ਦੇ ਕੇ ਆਪਣੀ ਸੰਸਥਾ ਤੋਂ ਸਰਟੀਫਿਕੇਟ ਦੇ ਦਿੱਤਾ ਸੀ। ਅਮਿਤ ਕੁਮਾਰ ਨੇ ਦੱਸਿਆ ਕਿ ਅਭਿਲਾਸ਼ ਨੇ ਕਿਹਾ ਸੀ ਕਿ ਉਸਦੀ ਸੰਸਥਾ ਦਾ ਸਰਟੀਫਿਕੇਟ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਪਰੰਤੂ ਜਦੋਂ ਅਮਿਤ ਨੇ ਨੌਕਰੀ ਲਈ ਸਰਟੀਫਿਕੇਟ ਲਾਇਆ ਤਾਂ ਇਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਉਪਰੰਤ ਖੇਡ ਵਿਭਾਗ ਤੋਂ ਪੁਛਗਿੱਛ ਕੀਤੀ ਤਾਂ ਉਥੋਂ ਵੀ ਇਹੀ ਜਵਾਬ ਮਿਲਿਆ।

Related Post