Amritsar : ਅੰਮ੍ਰਿਤਸਰ ਚ ਗੋਲੀਬਾਰੀ, ਇੱਕ ਨੌਜਵਾਨ ਦਾ ਕਤਲ, 4 ਜ਼ਖ਼ਮੀ, ਘਰੋਂ ਰਾਜ਼ੀਨਾਵਾਂ ਕਰਵਾਉਣ ਗਿਆ ਸੀ ਨੌਜਵਾਨ

Amritsar Murder : ਮ੍ਰਿਤਕ ਦੇ ਭਰਾ ਲਖਬੀਰ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਉਹਨਾਂ ਦੇ ਭਰਾ ਸਾਬੂ ਨੂੰ ਕੁਝ ਸਾਥੀ ਘਰੋਂ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ ਸਨ ਪਰ ਅਗੇ ਕੁਝ ਨੌਜਵਾਨਾਂ ਵਲੋ ਤਾਬੜਤੋੜ ਗੋਲੀਆ ਚਲਾ ਸਾਬੂ ਦਾ ਕਤਲ ਕਰ ਦਿੱਤਾ।

By  KRISHAN KUMAR SHARMA April 19th 2026 11:31 AM -- Updated: April 19th 2026 12:10 PM

Amritsar News : ਅੰਮ੍ਰਿਤਸਰ ਦੇ ਡਰਮਾ ਵਾਲੇ ਬਜਾਰ ਗੁਰਨਾਮ ਨਗਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਸੇ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਗਏ ਸਾਬੂ ਨਾਮ ਦੇ ਨੌਜਵਾਨ ਅਤੇ ਉਸਦੇ ਸਾਥੀਆਂ ਉਪਰ ਤਾਬੜਤੋੜ ਗੋਲੀਆਂ ਚਲਾ ਕੇ ਉਸਦਾ ਕਤਲ (Murder) ਕੀਤਾ ਗਿਆ ਹੈ ਅਤੇ ਉਸਦੇ ਚਾਰ ਸਾਥੀ ਬੁਰੀ ਤਰਾਂ ਨਾਲ ਜ਼ਖ਼ਮੀ ਹੋਏ ਹਨ, ਜਿਸਦੇ ਚਲਦੇ ਪਰਿਵਾਰ ਮੈਂਬਰਾਂ ਵਿਚ ਕਾਫੀ ਰੋਸ ਦਾ ਮਾਹੌਲ ਹੈ ਅਤੇ ਉਹਨਾਂ ਵੱਲੋਂ ਆਰੋਪੀਆਂ ਉਪਰ ਕਾਰਵਾਈ ਦੀ ਮੰਗ ਕੀਤੀ ਹੈ।

ਘਰੋਂ ਰਾਜੀਨਾਵੇਂ ਲਈ ਗਿਆ ਸੀ ਨੌਜਵਾਨ 

ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਲਖਬੀਰ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਉਹਨਾਂ ਦੇ ਭਰਾ ਸਾਬੂ ਨੂੰ ਕੁਝ ਸਾਥੀ ਘਰੋਂ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ ਸਨ ਪਰ ਅਗੇ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਗੋਲੀਆਂ ਚਲਾ ਸਾਬੂ ਦਾ ਕਤਲ ਕਰ ਦਿਤਾ ਅਤੇ ਉਸਦੇ ਚਾਰ ਸਾਥੀ ਬੁਰੀ ਤਰਾਂ ਨਾਲ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਥੇ ਉਹਨਾਂ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਸਾਡਾ ਭਰਾ ਬੇਕਸੂਰ ਸੀ ਅਤੇ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ, ਜਦੋਂ ਤਕ ਉਸਦੇ ਕਾਤਲਾਂ ਨੂੰ ਸਜਾ ਨਹੀਂ ਮਿਲਦੀ, ਉਦੋਂ ਤਕ ਅਸੀ ਸੰਸਕਾਰ ਨਹੀ ਕਰਾਂਗੇ ਅਤੇ ਸੜਕਾ ਤੇ ਉਤਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਸਬੰਧੀ ਫਿਲਹਾਲ ਥਾਣਾ ਬੀ ਡਵੀਜ਼ਨ ਦੇ ਐਸਐਚਓ ਦਾ ਕਹਿਣਾ ਹੈ ਕਿ ਮੌਕੇ 'ਤੇ ਪਹੁੰਚ ਜਾਂਚ ਕਰ ਰਹੇ ਹਾਂ ਜਲਦ ਜਾਂਚ ਪੂਰੀ ਹੋਣ ਦੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Post