Canada ਗਈ ਇੱਕ ਹੋਰ ਕੁੜੀ ਨੇ ਸਹੁਰਿਆਂ ਨਾਲ ਮਾਰੀ ਠੱਗੀ ! ਸਹੁਰਾ ਪਰਿਵਾਰ ਨੇ 58 ਲੱਖ ਦੀ ਠੱਗੀ ਮਾਰਨ ਦਾ ਲਾਇਆ ਇਲਜ਼ਾਮ

ਦੱਸ ਦਈਏ ਕਿ ਆਪਣੇ ਨਾਲ ਹੋਈ ਇਸ ਠੱਗੀ ਤੋਂ ਬਾਅਦ ਪੀੜਤ ਲੜਕਾ ਡਿਪਰੈਸ਼ਨ ਵਿੱਚ ਚਲਾ ਗਿਆ ਕਿਉਂਕਿ ਉਸਨੂੰ ਹੁਣ ਵੀ ਉਮੀਦ ਸੀ ਕਿ ਉਸਦੀ ਪਤਨੀ ਉਸਦਾ ਸਾਥ ਨਹੀਂ ਛੱਡੇਗੀ ਪਰ ਜਿਸ ਤਰ੍ਹਾਂ ਦੀ ਠੱਗੀ ਉਸਦੇ ਪਰਿਵਾਰ ਨਾਲ ਹੋਈ ਹੈ ਉਸ ਤੋਂ ਬਾਅਦ ਲੜਕਾ ਕੈਮਰੇ ਅੱਗੇ ਆਉਣ ਤੋਂ ਵੀ ਮਨਾ ਕਰ ਗਿਆ।

By  Aarti March 9th 2026 02:15 PM

Girl Cheated With Husband : ਅਮਰੀਕਾ, ਕੈਨੇਡਾ ਆਦਿ ਦੇਸ਼ਾਂ ’ਚੋਂ ਜਿੱਥੇ ਪ੍ਰਵਾਸੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਅਜੇ ਵੀ ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਚਾਅ ਖ਼ਤਮ ਨਹੀਂ ਹੋਇਆ ਹੈ ਅਤੇ ਆਪਣੀ ਇਸ ਚਾਅ ਦੇ ਚੱਲਦੇ ਉਹ ਠੱਗੀ ਦਾ ਵੀ ਸ਼ਿਕਾਰ ਹੋ ਰਹੇ ਹਨ। ਜਿਸਦਾ ਖਾਮਿਆਜਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਨਾਭਾ ਦੇ ਪਿੰਡ ਰੋਹਟਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਦੇਸ਼ ਗਈ ਲੜਕੀ ਦੇ ਉੱਤੇ ਆਪਣੇ ਸਹੁਰਾ ਪਰਿਵਾਰ ਦੇ ਨਾਲ 58 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਲੱਗਿਆ ਹੈ। 

ਇਸ ਮਾਮਲੇ ’ਚ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲੜਕੀ ਦੇ ਮਾਪਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਇਹ ਖਬਰ ਹੋਰ ਮਾਪਿਆ ਲਈ ਇੱਕ ਸਬਕ ਹੈ ਤਾਂ ਜੋ ਭਵਿੱਖ ਦੇ ਸੁਪਨਿਆਂ ਨੂੰ ਵੇਖਦੇ ਹੋਏ ਆਪਣਾ ਵਰਤਮਾਨ ਹੀ ਨਾ ਖਰਾਬ ਹੋ ਜਾਵੇ।

ਦੱਸ ਦਈਏ ਕਿ ਆਪਣੇ ਨਾਲ ਹੋਈ ਇਸ ਠੱਗੀ ਤੋਂ ਬਾਅਦ ਪੀੜਤ ਲੜਕਾ ਡਿਪਰੈਸ਼ਨ ਵਿੱਚ ਚਲਾ ਗਿਆ ਕਿਉਂਕਿ ਉਸਨੂੰ ਹੁਣ ਵੀ ਉਮੀਦ ਸੀ ਕਿ ਉਸਦੀ ਪਤਨੀ ਉਸਦਾ ਸਾਥ ਨਹੀਂ ਛੱਡੇਗੀ ਪਰ ਜਿਸ ਤਰ੍ਹਾਂ ਦੀ ਠੱਗੀ ਉਸਦੇ ਪਰਿਵਾਰ ਨਾਲ ਹੋਈ ਹੈ ਉਸ ਤੋਂ ਬਾਅਦ ਲੜਕਾ ਕੈਮਰੇ ਅੱਗੇ ਆਉਣ ਤੋਂ ਵੀ ਮਨਾ ਕਰ ਗਿਆ।  

ਇਸ ਮਾਮਲੇ ’ਤੇ ਪੀੜਤ ਲੜਕੇ ਦੇ ਪਿਤਾ ਨੇ ਦੱਸਿਆ ਕਿ 2018 ਦੇ ਵਿੱਚ ਉਸਦੇ ਪੁੱਤਰ ਦਾ ਵਿਆਹ ਭਵਾਨੀਗੜ੍ਹ ਦੀ ਲੜਕੀ ਨਾਲ ਹੋਇਆ ਸੀ ਜਿਸ ਨੇ ਆਈਲੈਟਸ ਕੀਤੀ ਹੋਈ ਸੀ ਜਿਸ ਤੋਂ ਬਾਅਦ ਵਿਦੇਸ਼ ਭੇਜਣ ਲਈ ਸਾਰਾ ਖਰਚਾ ਸਹੁਰਾ ਪਰਿਵਾਰ ਵੱਲੋਂ ਕੀਤਾ ਗਿਆ ਪਰ ਵਿਦੇਸ਼ ਜਾ ਕੇ ਨਾ ਤਾਂ ਲੜਕੀ ਨੇ ਪੜਾਈ ਕੀਤੀ ਅਤੇ ਨਾ ਹੀ ਪੀਆਰ ਹੋਈ ਸਾਰਾ ਖਰਚ ਕਰਨ ਦੇ ਬਾਵਜੂਦ ਵੀ ਬਾਅਦ ਵਿੱਚ ਲੜਕੀ ਨੇ ਆਪਣੇ ਪਤੀ ਨੂੰ ਨਾ ਪਸੰਦ ਦਾ ਬਹਾਨਾ ਬਣਾ ਕੇ ਕਿਨਾਰਾ ਕਰ ਲਿਆ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਵਾਰ ਪੰਚਾਇਤ ਨੇ ਲੜਕੀ ਦੇ ਮਾਪਿਆ ਤੱਕ ਪਹੁੰਚ ਕੀਤੀ ਪਰ ਜਦੋਂ ਉਹਨਾਂ ਨੇ ਕੋਈ ਸੁਣਵਾਈ ਨਾ ਸੁਣੀ ਤਾਂ ਪੁਲਿਸ ਕੋਲ ਇਸਦੀ ਸ਼ਿਕਾਇਤ ਕੀਤੀ ਗਈ ਤੇ ਅਖੀਰ ਪੁਲਿਸ ਨੇ ਮਾਪਿਆਂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਉਹਨਾਂ ਹੋਰ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਦੇ ਭਵਿੱਖ ਲਈ ਇਸ ਤਰ੍ਹਾਂ ਦੀ ਗਲਤੀ ਨਾ ਕੀਤੀ ਜਾਵੇ ਜਿਸ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। 

Related Post