ਨਕਲੀ ਬੀਜਾਂ 'ਤੇ ਰੋਕ ਲਾਉਣ ਲਈ ਐਪ ਲਾਂਚ, ਧਾਲੀਵਾਲ ਦਾ ਐਲਾਨ 31 ਮਾਰਚ ਤੱਕ ਲਿਆਂਦੀ ਜਾਵੇਗੀ ਨਵੀਂ ਖੇਤੀ ਨੀਤੀ

By  Ravinder Singh January 17th 2023 01:37 PM -- Updated: January 17th 2023 01:38 PM

ਚੰਡੀਗੜ੍ਹ : ਨਕਲੀ ਬੀਜਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਐਪ ਲਾਂਚ ਕਰ ਦਿੱਤੀ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਪ ਲਾਂਚ ਕਰਦਿਆਂ ਕਿਹ‍ਾ ਕਿ ਭਾਰਤ ਸਰਕਾਰ ਦ ਸਹਿਯੋਗ ਨਾਲ ਇਹ ਐਪ ਲਾਂਚ ਕੀਤੀ ਗਈ ਹੈ। ਇਸ ਐਪ ਨਾਲ ਕਿਸਾਨਾਂ ਨੂੰ ਬੀਜ ਤੇ ਖਾਦਾਂ ਬਾਰੇ ਸਹੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਕਲੀ ਬੀਜਾਂ 'ਤੇ ਨਕੇਲ ਕੱਸੀ ਜਾ ਸਕੇਗੀ।


ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੇਂਦਰ ਨੇ RDF ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਪਰ ਪੰਜਾਬ ਸਰਕਾਰ ਆਪਣਾ ਕਰਜ਼ਾ ਮੋੜ ਦੇਵੇਗੀ। ਪੰਜਾਬ ਦੀ ਖੇਤੀ ਨੀਤੀ 31 ਮਾਰਚ ਤਕ ਲਿਆਂਦੀ ਜਾ ਰਹੀ ਹੈ, ਜਿਸ ਲਈ 11 ਮੈਂਬਰੀ ਕਮੇਟੀ ਬਣਾਈ ਗਈ ਹੈ। 12 ਫ਼ਰਵਰੀ ਨੂੰ ਪਹਿਲੀ ਸਰਕਾਰ ਕਿਸਾਨ ਮਿਲਣੀ ਲੁਧਿਆਣਾ PAU ਵਿੱਚ ਕਰ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣ: ਭਾਜਪਾ ਦੇ ਅਨੂਪ ਗੁਪਤਾ ਬਣੇ ਨਵੇਂ ਮੇਅਰ

ਮੁੱਖ ਮੰਤਰੀ ਇਸ ਵਿਚ ਮੁੱਖ ਮਹਿਮਾਨ ਹੋਣਗੇ। ਕਿਸਾਨ ਨੂੰ ਪੁੱਛਾਂਗੇ ਕਿ ਖੇਤੀਬਾੜੀ ਨੀਤੀ ਕਿਵੇਂ ਦੀ ਚਾਹੁੰਦੇ ਹਨ। ਇਹ ਮਿਲਣੀ ਪੂਰਾ ਚੱਲੇਗੀ। ਇਸ ਦੌਰਾਨ ਕਿਸਾਨਾਂ ਦੇ ਵਿਚਾਰ ਲਏ ਜਾਣਗੇ। ਕਿਸਾਨਾਂ ਜਥੇਬੰਦੀ ਦੀ ਵੀ ਸਲਾਹ ਲਈ ਜਾਵੇਗੀ ਬਾਅਦ ਵਿਚ ਪੱਤਰਕਾਰਾਂ ਦੀ ਵੀ ਸਲਾਹ ਲਈ ਜਾਵੇਗੀ ਜੋ ਖੇਤੀਬਾੜੀ ਖੇਤਰ ਨੂੰ ਕਵਰ ਕਰਦੇ ਹਨ।

ਪੰਜਾਬ ਸਰਕਾਰ ਵੱਲੋਂ ਬੀਜ ਐਪ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਨਾਲ ਸਾਂਝਾ ਉਪਰਾਲਾ ਕੀਤਾ ਗਿਆ ਹੈ। ਇਸ ਦਾ ਫ਼ਾਇਦਾ ਕਿਸਾਨ ਨੂੰ ਵੀ ਹੋਵੇਗਾ ਤੇ ਬੀਜ ਵੇਚਣ ਵਾਲੇ ਵੀ ਫਾਇਦੇ ਵਿਚ ਰਹਿਣਗੇ। ਇਸ ਨਾਲ ਘਰ ਬੈਠੇ ਹੀ ਸਮਾਨ ਮਿਲ ਜਾਵੇਗਾ। ਨਕਲੀ ਬੀਜ ਨੂੰ ਵੀ ਠੱਲ ਪਾਈ ਜਾ ਸਕਦੀ ਹੈ।

Related Post