Advertisment

ਚੰਡੀਗੜ੍ਹ ਨਗਰ ਨਿਗਮ ਚੋਣ: ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਸੀਟਾਂ 'ਤੇ ਭਾਜਪਾ ਦਾ ਕਬਜ਼ਾ

ਅੱਜ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਵੋਟਿੰਗ ਹੋਈ। ਜਿਸ ’ਚ ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ।

author-image
Aarti
Updated On
New Update
ਚੰਡੀਗੜ੍ਹ ਨਗਰ ਨਿਗਮ ਚੋਣ: ਭਾਜਪਾ ਦੇ ਅਨੂਪ ਗੁਪਤਾ ਬਣੇ ਨਵੇਂ ਮੇਅਰ
Advertisment

Chandigarh New Mayor : ਅੱਜ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਵੋਟਿੰਗ ਹੋਈ ਜਿਸ ’ਚ ਭਾਜਪਾ ਨੇ ਮੁੜ ਤੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਸੀਟਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ। 

Advertisment

ਦੱਸ ਦਈਏ ਕਿ ਬੀਜੇਪੀ ਨੂੰ 15 ਵੋਟਾਂ ਹਾਸਿਲ ਹੋਈਆਂ ਹਨ। ਜਦਕਿ 14 ਆਮ ਆਦਮੀ ਪਾਰਟੀ ਨੂੰ ਵੋਟਾਂ ਹਾਸਿਲ ਹੋਈਆਂ। ਕੁੱਲ ਮਿਲਾ ਕੇ 29 ਵੋਟਾਂ ਪਈਆਂ ਹਨ ਜਿਸ ਤੋਂ ਬਾਅਦ ਬੀਜੇਪੀ ਉਮੀਦਵਾਰ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਉੱਥੇ ਹੀ ਦੂਜੇ ਪਾਸੇ ਬੀਜੇਪੀ ਦੇ ਹੀ ਕੰਵਰਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਅਤੇ ਹਰਜੀਤ ਸਿੰਘ  ਡਿਪਟੀ ਮੇਅਰ ਬਣੇ ਹਨ। 

ਦੱਸ ਦਈਏ ਕਿ ਇਸ ਚੋਣ ਵਿੱਚ ਤਕਰੀਬਨ 7 ਕੌਂਸਲਰ ਗੈਰਹਾਜ਼ਰ ਰਹੇ। ਜਿਨ੍ਹਾਂ ’ਚ ਕਾਂਗਰਸ ਦੇ 6 ਅਤੇ ਅਕਾਲੀ ਦਲ ਦਾ 1 ਕੌਂਸਲਰ ਸ਼ਾਮਲ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 14 ਅਤੇ ਭਾਰਤੀ ਜਨਤਾ ਪਾਰਟੀ ਦੇ 14 ਕੌਂਸਲਰਾਂ ਨੇ ਵੋਟਿੰਗ ਚ ਹਿੱਸਾ ਲਿਆ ਅਤੇ ਇਕ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਵੀ ਆਪਣੇ ਵੋਟ ਭੁਗਤਾਈ। 

ਇਹ ਵੀ ਪੜ੍ਹੋ: Punjab Bumper Lottery Result 2023: ਪੰਜਾਬ ਬੰਪਰ ਲਾਟਰੀ 'ਚ ਨਿਕਲਿਆ 5 ਕਰੋੜ ਦਾ ਇਨਾਮ

- PTC NEWS
latest-news chandigarh-mayoral-polls chandigarh-new-mayor
Advertisment

Stay updated with the latest news headlines.

Follow us:
Advertisment