Shining Sword Germany: ਜਰਮਨੀ ‘ਚ ਇਸ ਹਾਲਤ ‘ਚ ਮਿਲੀ 3000 ਸਾਲ ਪੁਰਾਣੀ ਕਾਂਸੀ ਦੀ ਤਲਵਾਰ, ਤਸੀਂ ਵੀ ਦੇਖ ਹੋ ਜਾਓਗੇ ਹੈਰਾਨ

ਜਰਮਨੀ ਵਿਚ ਪੁਰਾਤੱਤਵ-ਵਿਗਿਆਨੀਆਂ ਨੇ ਇਕ ਪੁਰਾਣੀ ਕਾਂਸੀ ਯੁੱਗ ਦੀ ਤਲਵਾਰ ਦੀ ਖੋਜ ਕੀਤੀ ਹੈ, ਜੋ ਬਹੁਤ ਵਧੀਆ ਢੰਗ ਨਾਲ ਸੁਰੱਖਿਅਤ ਹੈ ਅਤੇ ਅੱਜ ਵੀ ਚਮਕਦੀ ਹੋਈ ਨਜ਼ਰ ਆ ਰਹੀ ਹੈ।

By  Aarti June 17th 2023 06:50 PM

Shining Sword Germany: ਜਰਮਨੀ ਵਿਚ ਪੁਰਾਤੱਤਵ-ਵਿਗਿਆਨੀਆਂ ਨੇ ਇਕ ਪੁਰਾਣੀ ਕਾਂਸੀ ਯੁੱਗ ਦੀ ਤਲਵਾਰ ਦੀ ਖੋਜ ਕੀਤੀ ਹੈ, ਜੋ ਬਹੁਤ ਵਧੀਆ ਢੰਗ ਨਾਲ ਸੁਰੱਖਿਅਤ ਹੈ ਅਤੇ ਅੱਜ ਵੀ ਚਮਕਦੀ ਹੋਈ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਪੋਰਟਾਂ ਮੁਤਾਬਕ 3,000 ਸਾਲ ਪੁਰਾਣਾ ਇਹ ਹਥਿਆਰ ਬੇਹੱਦ ਦੁਰਲੱਭ ਹੈ। ਇਹ ਬਾਵੇਰੀਆ ਦੇ ਨੌਰਡਲਿੰਗਨ ਸ਼ਹਿਰ ਵਿੱਚ ਇੱਕ ਆਦਮੀ, ਔਰਤ ਅਤੇ ਬੱਚੇ ਦੀ ਕਬਰ ਦੇ ਅੰਦਰੋਂ ਬਰਾਮਦ ਕੀਤਾ ਗਿਆ ਹੈ।

ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਨੌਰਡਲਿੰਗੇਨ ਸ਼ਹਿਰ ਵਿਚ ਮਿਲੀ ਇਹ ਤਲਵਾਰ 3000 ਸਾਲ ਪੁਰਾਣੀ ਹੈ। ਜਦੋਂ ਇਸ ਤਲਵਾਰ ਨੂੰ ਚੁੱਕ ਕੇ ਸਾਫ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਨਾ ਸਿਰਫ਼ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਸਗੋਂ ਇਸ ਦੀ ਚਮਕ ਵੀ ਬਰਕਰਾਰ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਲਵਾਰ ਇੱਕ ਕਬਰ ਵਿੱਚ ਮਿਲੀ ਜਿੱਥੇ ਤਿੰਨ ਲੋਕਾਂ ਨੂੰ ਦਫ਼ਨਾਇਆ ਗਿਆ ਸੀ। ਇਨ੍ਹਾਂ ਵਿਚ ਇਕ ਆਦਮੀ, ਇਕ ਔਰਤ ਅਤੇ ਇਕ ਨੌਜਵਾਨ ਸੀ। ਉਨ੍ਹਾਂ ਦੇ ਨਾਲ ਕਾਂਸੀ ਦੀਆਂ ਕੁਝ ਵਸਤੂਆਂ ਵੀ ਦੱਬੀਆਂ ਹੋਈਆਂ ਸਨ। ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤਿੰਨੇ ਵਿਅਕਤੀ ਇੱਕ ਦੂਜੇ ਨਾਲ ਸਬੰਧਿਤ ਸੀ ਜਾ ਸਨ ਜਾਂ ਨਹੀਂ। ਸਬੰਧਿਤ ਸੀ ਤਾਂ ਇਨ੍ਹਾਂ ਦਾ ਆਪਸ ਚ ਕੀ ਰਿਸ਼ਤਾ ਸੀ। 

ਇਸ ਸਬੰਧੀ ਬੀਐਲਐਫਡੀ ਨੇ ਕਿਹਾ ਕਿ ਇਸ ਸਮੇਂ ਤੋਂ ਤਲਵਾਰਾਂ ਲੱਭਣਾ ਅਸਾਧਾਰਨ ਹੈ।19ਵੀਂ ਸਦੀ ਦੇ ਅਵਸ਼ੇਸ਼ਾਂ ਦੀ ਖੁਦਾਈ ਵਿੱਚ ਅਕਸਰ ਅਜਿਹੀਆਂ ਚੀਜ਼ਾਂ ਮਿਲੀਆਂ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਖੁਦਾਈ 'ਚ ਮਿਲੀ ਤਲਵਾਰ 'ਤੇ ਪਿੱਤਲ ਦਾ ਹੈਂਡਲ ਹੈ ਅਤੇ ਇਸ ਨੂੰ ਬਣਾਉਣ 'ਚ ਪੂਰੀ ਤਰ੍ਹਾਂ ਕਾਂਸੀ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪਿਛਲੇ 10 ਸਾਲਾਂ 'ਚ ਭਾਰਤ ਨਾਲ ਟਕਰਾ ਚੁੱਕੇ ਨੇ ਇਹ 6 ਵੱਡੇ ਚੱਕਰਵਾਤੀ ਤੂਫ਼ਾਨਾਂ

Related Post