ਗ੍ਰਿਫਤਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਨਹਟਨ ਦੀ ਅਦਾਲਤ 'ਚ ਕਹੀ ਇਹ ਗੱਲ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪੋਰਨ ਸਟਾਰ ਨੂੰ ਗੁਪਤ ਭੁਗਤਾਨ ਦੇ ਮਾਮਲੇ 'ਚ ਅੱਜ ਮੈਨਹਟਨ ਦੀ ਅਦਾਲਤ 'ਚ ਪੇਸ਼ ਹੋਏ। ਟਰੰਪ 'ਤੇ 30 ਮਾਰਚ ਨੂੰ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਗੁਪਤ ਤਰੀਕੇ ਨਾਲ ਭੁਗਤਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।

By  Jasmeet Singh April 5th 2023 11:50 AM

ਨਿਊਯਾਰਕ: ਅੱਜ ਅਮਰੀਕਾ ਦੇ ਇਤਿਹਾਸ ਵਿੱਚ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਅੱਜ ਤੱਕ ਨਹੀਂ ਹੋਇਆ। ਅਮਰੀਕੀ ਇਤਿਹਾਸ 'ਚ ਅੱਜ ਤੱਕ ਕਿਸੇ ਵੀ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ 'ਤੇ ਕਿਸੇ ਅਪਰਾਧਿਕ ਮਾਮਲੇ 'ਚ ਮੁਕੱਦਮਾ ਨਹੀਂ ਚਲਾਇਆ ਗਿਆ, ਪਰ ਡੋਨਾਲਡ ਟਰੰਪ ਪਹਿਲੇ ਸਾਬਕਾ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਹੈ। ਡੋਨਾਲਡ ਟਰੰਪ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਪੋਰਨ ਫਿਲਮ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਰਹਿਣ ਲਈ ਭੁਗਤਾਨ ਕੀਤਾ ਗਿਆ ਸੀ। ਅਮਰੀਕੀ ਕਾਨੂੰਨ ਵਿਚ ਇਸ ਨੂੰ ਅਪਰਾਧ ਮੰਨਿਆ ਜਾਂਦਾ ਹੈ ਅਤੇ ਇਸ ਅਪਰਾਧਿਕ ਮਾਮਲੇ ਵਿਚ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਟਰੰਪ ਨੇ ਖੁਦ ਨੂੰ ਦੱਸਿਆ ਬੇਕਸੂਰ 

ਅਦਾਲਤ ਦੀ ਸੁਣਵਾਈ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦੋਸ਼ੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਧਾਂਦਲੀ ਦੇ 34 ਕੇਸ ਝੂਠੇ ਹਨ।

ਟਰੰਪ ਨੂੰ ਕੀਤਾ ਗਿਆ ਗ੍ਰਿਫਤਾਰ 

ਡੋਨਾਲਡ ਟਰੰਪ ਨੇ ਜਿਵੇਂ ਹੀ ਮਾਮਲੇ ਦੀ ਸੁਣਵਾਈ ਲਈ ਮੈਨਹਟਨ ਕੋਰਟ ਕੰਪਲੈਕਸ 'ਚ ਪਹੁੰਚ ਕੇ ਆਤਮ ਸਮਰਪਣ ਕੀਤਾ ਤਾਂ ਟਰੰਪ ਨੂੰ ਨਿਊਯਾਰਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹੁਣ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ 'ਤੇ ਲੱਗੇ ਦੋਸ਼ਾਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਜਿਸ ਮਾਮਲੇ 'ਚ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ 'ਚ ਉਨ੍ਹਾਂ ਨੂੰ 4 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਉਹ ਅਗਲੀ ਰਾਸ਼ਟਰਪਤੀ ਚੋਣ ਲੜ ਸਕਦੇ ਹਨ।

ਟਰੰਪ ਟਾਵਰ ਤੋਂ ਲੈ ਕੇ ਕੋਰਟ ਤੱਕ 35 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ

ਟਰੰਪ ਨੂੰ ਅੱਜ ਰਾਤ 11.45 ਵਜੇ ਭਾਰਤੀ ਸਮੇਂ ਦੇ ਹਿਸਾਬ ਨਾਲ ਮੈਨਹਟਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਹਿਰ ਭਰ ਵਿੱਚ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਟਰੰਪ ਦੀ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਪੂਰੇ ਸ਼ਹਿਰ ਵਿਚ ਟਰੰਪ ਦੇ ਸਮਰਥਕਾਂ ਦਾ ਇਕੱਠ ਦੇਖਿਆ ਜਾ ਰਿਹਾ ਹੈ। ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਨਿਊਯਾਰਕ ਪੁਲਿਸ ਨੇ ਟਰੰਪ ਟਾਵਰ ਤੋਂ ਲੈ ਕੇ ਮੈਨਹਟਨ ਕੋਰਟ ਤੱਕ ਕਰੀਬ 35,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਟਰੰਪ 'ਤੇ 30 ਮਾਰਚ ਨੂੰ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਗੁਪਤ ਤਰੀਕੇ ਨਾਲ ਭੁਗਤਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਕੀ ਹੈ ਪੂਰਾ ਮਾਮਲਾ?

ਸਾਬਕਾ ਰਾਸ਼ਟਰਪਤੀ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਡਲਟ ਫਿਲਮ ਸਟਾਰ ਸਟੋਰਮੀ ਡੈਨੀਅਲਜ਼ ਨੂੰ ਲੰਬੇ ਸਮੇਂ ਤੋਂ ਫਿਕਸਰ ਮਾਈਕਲ ਕੋਹੇਨ ਦੁਆਰਾ ਗੁਪਤ ਭੁਗਤਾਨਾਂ ਦੇ ਸਬੰਧ ਵਿੱਚ ਨਿਊਯਾਰਕ ਦੀ ਇੱਕ ਗ੍ਰੈਂਡ ਜਿਊਰੀ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ। ਸੀਕ੍ਰੇਟ ਸਰਵਿਸ ਦੇ ਸੁਰੱਖਿਆ ਕਰਮਚਾਰੀ ਟਰੰਪ ਦੀ ਸੁਰੱਖਿਆ 'ਚ ਤਾਇਨਾਤ ਕੀਤੇ ਜਾਣਗੇ। ਡੋਨਾਲਡ ਟਰੰਪ 'ਤੇ 2016 'ਚ ਸਟੋਰਮੀ ਡੇਨੀਅਲਸ ਨੂੰ 1,30,000 ਡਾਲਰ ਦਾ ਭੁਗਤਾਨ ਕਰਨ ਦਾ ਦੋਸ਼ ਹੈ। 

ਪਿਛਲੇ ਹਫਤੇ ਇੱਕ ਮੈਨਹਟਨ ਗ੍ਰੈਂਡ ਜਿਊਰੀ ਨੇ ਟਰੰਪ ਨੂੰ 2016 ਦੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਪੋਰਨ ਸਟਾਰ ਨੂੰ ਗੁਪਤ ਰੂਪ ਵਿੱਚ ਭੁਗਤਾਨ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ। ਅਜਿਹੇ 'ਚ ਪਹਿਲੀ ਵਾਰ ਕਿਸੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਹੱਥਕੜੀ ਲੱਗੀ ਹੈ। ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰਪਤੀਆਂ 'ਤੇ ਦੋਸ਼ ਲੱਗ ਚੁੱਕੇ ਹਨ। ਪਰ ਅਮਰੀਕਾ ਦੇ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਪਹਿਲੀ ਵਾਰ ਅਜਿਹੇ ਅਪਰਾਧਿਕ ਮਾਮਲੇ ਦਾ ਸਾਹਮਣਾ ਕਰਨਾ ਪਿਆ ਹੈ।

Related Post