ਜਿਸਮ ਫਰੋਸ਼ੀ ਦਾ ਧੰਦਾ ਰੋਕਣ ਗਏ ਪਰਿਵਾਰ ਤੇ ਹਮਲਾ, ਕਾਨੂੰਨੀ ਵਿਵਸਥਾ ਤੇ ਚੁੱਕੇ ਸਵਾਲ

ਬਠਿੰਡਾ : ਬਠਿੰਡਾ ਦੇ ਬੱਸ ਅੱਡੇ ਦੇ ਨਜ਼ਦੀਕ ਪਾਵਰ ਹਾਊਸ ਰੋਡ ਦੇ ਕੋਲੇ ਚੱਲ ਰਹੇ ਗੰਦੇ ਧੰਦੇ ਜਿਸਮ ਫਰੋਸ਼ੀ ਦੇ ਧੰਦੇ ਨੂੰ ਰੋਕਣ ਦੀ ਸਜ਼ਾ ਅਪਾਹਜ ਵਿਅਕਤੀ ਤੇ ਉਸ ਦੇ ਪਰਿਵਾਰ ਨੂੰ ਸਜ਼ਾ ਮਿਲੀ ਹੈ। ਦੇਰ ਰਾਤ ਇਕ ਪਰਿਵਾਰ ਮੁੰਡੇ-ਕੁੜੀਆਂ ਨੂੰ ਗਲਤ ਕੰਮ ਕਰਨ ਤੋਂ ਰੋਕਣ ਲਈ ਗਿਆ। ਪਰਿਵਾਰ ਦੇ ਮੈਂਬਰਾਂ ਨੇ ਮੁੰਡੇ-ਕੁੜੀਆਂ ਨੂੰ ਉਥੋਂ ਜਾਣ ਲਈ ਕਿਹਾ। ਇਸ ਉਤੇ ਭੜਕੇ ਮੁੰਡੇ-ਕੁੜੀਆਂ ਨੇ ਪਰਿਵਾਰ ਉਪਰ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਦੌਰਾਨ ਮੌਕੇ ਉਤੇ ਭੀੜ ਇਕੱਠੀ ਹੋ ਗਈ। ਭੀੜ ਵਿਚੋਂ ਇਕ ਵਿਅਕਤੀ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ। ਸੋਸ਼ਲ ਮੀਡੀਆ ਉਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਕਾਨੂੰਨੀ ਵਿਵਸਥਾ ਉਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਘਟਨਾ ਤੋਂ ਕਈ ਘੰਟੇ ਬਾਅਦ ਪੁਲਿਸ ਘਟਨਾ ਸਥਾਨ ਉਤੇ ਨਹੀਂ ਪੁੱਜੀ। ਜ਼ਖ਼ਮੀ ਪਰਿਵਾਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : HC ਵੱਲੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਗੁਰਮੀਤ ਸਿੰਘ ਦੀ ਪਟੀਸ਼ਨ 'ਤੇ ਮੁੜ ਗੌਰ ਕਰਨ ਦੇ ਹੁਕਮ
ਇਸ ਦੌਰਾਨ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਬਠਿੰਡਾ ਸ਼ਹਿਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਨ ਗਰਗ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਵਿਚ ਕਾਨੂੰਨ ਵਿਵਸਥਾ ਰਾਮ ਭਰੋਸੇ ਹੈ। ਬਠਿੰਡਾ ਵਿਚ ਹਰ ਰੋਜ਼ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਪੰਜਾਬ ਪੁਲਿਸ ਹੱਥ ਉਤੇ ਹੱਥ ਰੱਖ ਕੇ ਬੈਠੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਮਾਮਲਾ ਕੱਲ੍ਹ ਦੇਰ ਰਾਤ ਦਾ ਹੈ, ਜਿਥੇ ਕੁਝ ਮੁੰਡੇ-ਕੁੜੀਆਂ ਤੇ ਉਨ੍ਹਾਂ ਦੇ ਸਾਥੀ ਇਕ ਪਰਿਵਾਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਕੇ ਫ਼ਰਾਰ ਹੋ ਗਏ ਹਨ।