ਮੁਕਤਸਰ–ਮਲੋਟ ਰੋਡ ‘ਤੇ ਤਿੰਨ ਵਾਹਨਾਂ ਦੀ ਹੋਈ ਭਿਆਨਕ ਟੱਕਰ; ਇੱਕ ਡਰਾਈਵਰ ਦੀ ਮੌਤ, ਦੋ ਜ਼ਖਮੀ
ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ–ਮਲੋਟ ਰੋਡ ‘ਤੇ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ–ਮਲੋਟ ਰੋਡ ‘ਤੇ ਰਾਧਾ ਸੁਆਮੀ ਡੇਰੇ ਦੇ ਨੇੜੇ ਵਾਪਰਿਆ। ਜਦੋਂ ਇੱਕ ਘੋੜਾ ਟਰਾਲਾ, ਜਿਸ ਵਿੱਚ ਘਿਓ ਲੱਦਿਆ ਹੋਇਆ ਸੀ, ਮਲੋਟ ਪਾਸੇ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ। ਜਦੋਂ ਇਹ ਟਰਾਲਾ ਰਾਹ ਵਿੱਚ ਪਹੁੰਚਿਆ ਤਾਂ ਢਾਬੇ ਦੇ ਸਾਹਮਣੇ ਸਾਈਡ ‘ਤੇ ਖੜੇ ਹੋਏ ਦੂਜੇ ਟਰਾਲੇ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ।
ਟੱਕਰ ਇਨੀ ਭਿਆਨਕ ਸੀ ਕਿ ਦੋਵੇਂ ਟਰਾਲਿਆਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੀ ਹੋ ਗਏ ਅਤੇ ਕੈਬਿਨ ਲਗਭਗ ਚੱਕਨਾਚੂਰ ਹੋ ਗਏ। ਜਾਣਕਾਰੀ ਮੁਤਾਬਕ ਸਾਈਡ ‘ਤੇ ਖੜੇ ਟਰਾਲੇ ਵਿੱਚ ਡਰਾਈਵਰ ਸੁੱਤਾ ਪਿਆ ਸੀ, ਜੋ ਅਬੋਹਰ ਪਾਸੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦੂਜੇ ਪਾਸੇ, ਮਲੋਟ ਵੱਲੋਂ ਆ ਰਹੇ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਗਿਆ, ਹਾਲਾਂਕਿ ਡਰਾਈਵਰ ਅਤੇ ਕੰਡਕਟਰ ਦੀ ਜਾਨ ਬਚ ਗਈ। ਇਸ ਦੌਰਾਨ ਹੀ ਹਾਦਸੇ ਵਿੱਚ ਇੱਕ ਬਲੈਰੋ ਪਿਕਅਪ ਵੀ ਆ ਫਸੀ, ਜਿਸਦਾ ਕਾਫੀ ਮਾਲੀ ਨੁਕਸਾਨ ਹੋਇਆ। ਬਲੈਰੋ ਪਿਕਅਪ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।
ਭਿਆਨਕ ਟੱਕਰ ਤੋਂ ਬਾਅਦ ਮੁਕਤਸਰ–ਮਲੋਟ ਰੋਡ ‘ਤੇ ਵੱਡਾ ਜਾਮ ਲੱਗ ਗਿਆ ਅਤੇ ਵਾਹਨਾਂ ਦੀ ਲੰਮੀ ਕਤਾਰ ਬਣ ਗਈ। ਮੌਕੇ ‘ਤੇ ਟ੍ਰੈਫਿਕ ਪੁਲਿਸ ਪਹੁੰਚੀ, ਜਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਜਾਮ ਨੂੰ ਖੁਲ੍ਹਵਾਇਆ ਅਤੇ ਆਵਾਜਾਈ ਨੂੰ ਮੁੜ ਬਹਾਲ ਕੀਤਾ ਗਿਆ।
ਇਹ ਵੀ ਪੜ੍ਹੋ : Lawrence Bishnoi : ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਤਾਬੜਤੋੜ ਗੋਲੀਬਾਰੀ, ਇੱਕ ਜ਼ਖ਼ਮੀ, ਜਾਣੋ ਫਾਈਰਿੰਗ ਪਿੱਛੇ ਕਿਸਦਾ ਹੱਥ ?
- PTC NEWS