Samana ਦੀਆਂ ਮੜ੍ਹੀਆਂ ’ਚ ਵਾਪਰੀ ਮਾੜੀ ਘਟਨਾ; ਨਾਨੀ ਦੀ ਚਿਖਾ ਨੂੰ ਲਾਂਬੂ ਲਗਾਉਣ ਨੂੰ ਲੈ ਕੇ ਹੋਇਆ ਝਗੜਾ, 1 ਜ਼ਖਮੀ
Samana News : ਪੰਜਾਬ ਦੇ ਸਮਾਣਾ ਨੇੜਲੇ ਪਿੰਡ ਗਾਜੇਵਾਸ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਨਾਨੀ ਦੇ ਅੰਤਿਮ ਸਸਕਾਰ ਦੌਰਾਨ ਚਿਤਾ ਨੂੰ ਲਾਂਬੂ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਵਿੱਚ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਘਟਨਾ ਨੇ ਸਮਾਜ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿ ਮੜੀਆਂ ਵਿੱਚ ਵੀ ਲੜਾਈਆਂ ਕਿਹੜਾ ਸੁਨੇਹਾ ਦੇ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਪਿੰਡ ਗਾਜੇਵਾਸ ਵਿੱਚ ਬਜ਼ੁਰਗ ਮਾਤਾ ਸੁਰਜੀਤ ਕੌਰ ਦੇ ਅੰਤਿਮ ਸਸਕਾਰ ਸਮੇਂ, ਚਿਤਾ ਨੂੰ ਲਾਂਬੂ ਲਗਾਉਣ ਦੌਰਾਨ ਨਾਨਕੇ ਪਰਿਵਾਰ ਦੇ ਇੱਕ ਨੌਜਵਾਨ ਵੱਲੋਂ ਗੁਰਵਿੰਦਰ ਸਿੰਘ ਦੇ ਸਿਰ ‘ਤੇ ਵਾਰ ਕੀਤਾ ਗਿਆ। ਜਖਮੀ ਨੌਜਵਾਨ ਨੂੰ ਤੁਰੰਤ ਸਰਕਾਰੀ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਮੁਤਾਬਕ ਕੋਈ ਜ਼ਮੀਨੀ ਜਾਂ ਲੈਣ-ਦੇਣ ਦਾ ਵਿਵਾਦ ਨਹੀਂ ਸੀ, ਫਿਰ ਵੀ ਮੜੀਆਂ ਵਿੱਚ ਹੋਈ ਇਹ ਲੜਾਈ ਸਮਾਜ ਲਈ ਕਲੰਕ ਬਣ ਗਈ।
- PTC NEWS