Australia : ਇੱਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ’ਚ ਆਸਟ੍ਰੇਲੀਆ ਸਰਕਾਰ, ਇਹ ਹੈ ਪ੍ਰੋਗਰਾਮ

ਆਸਟ੍ਰੇਲੀਆ ਦੀ ਸਰਕਾਰ ਨੇ ਵਿੱਤੀ ਵਰ੍ਹੇ 2023-24 ਲਈ ਪਰਮਾਨੈਂਟ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਇੱਕ ਲੱਖ ਨੱਬੇ ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ।

By  Aarti May 16th 2023 01:41 PM
Australia : ਇੱਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ’ਚ ਆਸਟ੍ਰੇਲੀਆ ਸਰਕਾਰ, ਇਹ ਹੈ ਪ੍ਰੋਗਰਾਮ

Australia Permanent Migration Program :  ਆਸਟ੍ਰੇਲੀਆ ’ਚ ਪੱਕੇ ਹੋਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਾਕਿ ਆਸਟ੍ਰੇਲੀਆ ਦੀ ਸਰਕਾਰ ਨੇ ਵਿੱਤੀ ਵਰ੍ਹੇ 2023-24 ਲਈ ਪਰਮਾਨੈਂਟ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।

ਇੱਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਪੱਕਾ 

ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਵੱਲੋਂ 1 ਜੁਲਾਈ 2023 ਤੋਂ 30 ਜੂਨ 2024 ਤੱਕ ਇੱਕ ਲੱਖ ਨੱਬੇ ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ। ਪੀਟੀਸੀ ਨਿਉਜ਼ ਦੀ ਟੀਮ ਵੱਲੋਂ ਇਸ ਸਬੰਧੀ ਹੋਰ ਡੁੰਘਾਈ ਨਾਲ ਜਾਣਕਾਰੀ ਲਈ ਗਈ।


ਸਕਿੱਲਡ ਵਰਕਰਾਂ ਨੂੰ ਮਿਲੇਗਾ ਫਾਇਦਾ 

ਮਿਲੀ ਜਾਣਕਾਰੀ ਮੁਤਾਬਿਕ 70 ਫੀਸਦ ਉਨ੍ਹਾਂ ਲੋਕਾਂ ਨੂੰ ਚੁਣਿਆ ਜਾਵੇਗਾ ਜੋ ਸਕਿੱਲਡ ਹੋਣਗੇ ਅਤੇ ਬਾਕੀ 30 ਫੀਸਦ ਉਨ੍ਹਾਂ ਲੋਕਾਂ ਨੂੰ ਚੁਣਿਆ ਜਾਵੇਗਾ ਜੋ ਕਿ ਪਰਿਵਾਰਿਕ ਵੀਜ਼ਾ ਤਹਿਤ ਆਸਟ੍ਰੇਲੀਆ ’ਚ ਆਏ ਹਨ। ਇਸ ਤੋਂ ਇਲਾਵਾ 1 ਲੱਖ 90 ਹਜ਼ਾਰ ਵਿੱਚੋਂ 1 ਲੱਖ 37 ਹਜ਼ਾਰ 100 ਉਹ ਲੋਕ ਹੋਣਗੇ ਜੋ ਕਿ ਸਕਿੱਲਡ ਕੈਟੇਗਰੀ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਦੇ ਹੋਣਗੇ।

ਜਿਨ੍ਹਾਂ ਨੂੰ ਆਸਟ੍ਰੇਲੀਆ ਸਰਕਾਰ ਸਥਾਈ ਨਾਗਰਿਕਤਾ ਦਿੱਤੀ ਜਾਵੇਗੀ। ਦੂਜੇ ਪਾਸੇ 52 ਹਜ਼ਾਰ 500 ਲੋਕ ਅਜਿਹੇ ਹੋਣਗੇ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਉਨ੍ਹਾਂ ਨੂੰ ਨਾਗਰਿਕਤਾਂ ਦਿੱਤੀ ਜਾਵੇਗੀ।  

ਰਿਪੋਰਟਰ ਪਤਰਸ ਮਸੀਹ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Electricity rate in Punjab: ਪੰਜਾਬੀਆਂ ਦੀ ਜੇਬ ਹੋਵੇਗੀ ਢਿੱਲੀ, ਅੱਜ ਤੋਂ ਪੰਜਾਬ 'ਚ ਮਹਿੰਗੀ ਹੋਈ ਬਿਜਲੀ !

Related Post