Auto Expo 2023 : ਟੋਇਟਾ ਨੇ ਪੇਸ਼ ਕੀਤੀ ਸਭ ਤੋਂ ਮਹਿੰਗੀ ਕਾਰ, ਬੁਕਿੰਗ ਲਈ ਦੇਣੀ ਪਵੇਗੀ 10 ਲੱਖ ਰੁਪਏ ਰਾਸ਼ੀ

By  Ravinder Singh January 13th 2023 02:18 PM

Toyota Land Cruiser 300: ਆਟੋ ਐਕਸਪੋ-2023 'ਚ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਭਾਰਤ ਵਿੱਚ ਆਪਣੀ ਸਭ ਤੋਂ ਮਹਿੰਗੀ ਗੱਡੀ ਪੇਸ਼ ਕੀਤੀ। ਕੰਪਨੀ ਨੇ ਟੋਇਟਾ ਲੈਂਡ ਕਰੂਜ਼ਰ 300 (ਲੈਂਡ ਕਰੂਜ਼ਰ 300 SUV) ਦੀ ਝਲਕ ਦਿਖਾਈ, ਜਿਸ ਨੂੰ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਕਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਬੁੱਕ ਕਰਨ ਲਈ 10 ਲੱਖ ਰੁਪਏ ਮਿੱਥੇ ਗਏ ਹਨ।


ਇਸ ਦੇ ਨਾਲ ਹੀ ਇਸ ਦੀ ਕੀਮਤ 2.17 ਕਰੋੜ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਅਨੁਸਾਰ ਇਸ 'ਚ ਦਿੱਤੇ ਗਏ ਫੀਚਰਸ ਕਾਰਨ ਇਸਦਾ ਪਹਿਲਾ ਬੈਚ ਪੂਰੀ ਤਰ੍ਹਾਂ ਬੁੱਕ ਹੋ ਚੁੱਕਿਆ ਹੈ ਤੇ ਛੇਤੀ ਹੀ ਦੂਜੇ ਬੈਚ ਦੀ ਬੁਕਿੰਗ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੀ ਸੁੰਦਰ ਦਿਖ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗੀ।

ਟੋਇਡਾ ਲੈਂਡ ਕਰੂਜ਼ਰ 300 ਐਸਯੂਵੀ ਨੂੰ ਆਟੋ ਐਕਸਪੋ 'ਚ ਡੀਜਲ ਇੰਜਨ ਦੇ ਬਦਲ ਵਿੱਚ ਵੀ ਲਾਂਚ ਕੀਤੀ ਗਈ ਹੈ। ਇੱਥੇ ਇਕ 3.3-ਲੀਟਰ ਟਰਬੋਚਾਰਜਡ, V6 ਇੰਜਨ ਦਾ ਬਦਲ ਹੈ, ਜੋ 305bhp ਪੀਕ ਪਾਵਰ ਅਤੇ 700Nm ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਇਸ ਐਸਯੂਵੀ ਨੂੰ ਟਰਾਂਸਮਿਸ਼ਨ ਲਈ 10-ਸਪੀਡ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਦਾ V6 ਪੈਟਰੋਲ ਇੰਜਨ ਵੀ ਵਿਦੇਸ਼ੀ ਬਾਜ਼ਾਰ 'ਚ ਮੌਜੂਦ ਹੈ। ਇਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ BS6 ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਦਾ ਪੈਟਰੋਲ ਵਰਜ਼ਨ ਭਾਰਤ 'ਚ ਵੀ ਦੇਖਿਆ ਜਾ ਸਕਦਾ ਹੈ।

Toyota Land Cruiser 300 SUV ਨੂੰ ਕਈ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ। ਬਾਹਰੀ ਡਿਜ਼ਾਇਨ 'ਚ ਅੱਪਡੇਟ ਕੀਤੇ ਫਰੰਟ ਗਰਿੱਲ, ਅੱਪਡੇਟ ਕੀਤੇ ਟੇਲਲੈਂਪਸ ਦੇ ਨਾਲ ਪਤਲੇ ਦਿੱਖ ਵਾਲੇ ਹੈੱਡਲੈਂਪਸ, ਵਰਗ-ਆਫ ਵ੍ਹੀਲ ਆਰਚ ਅਤੇ A- ਤੇ D- ਪਿੱਲਰ ਵਿੱਚ ਵੱਡੇ ਬਦਲਾਅ ਸ਼ਾਮਲ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਮਨਾਈ ਲੋਹੜੀ, ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀਆਂ ਕਾਪੀਆਂ ਸਾੜੀਆਂ

ਲੈਂਡ ਕਰੂਜ਼ਰ ਦੇ ਕੈਬਿਨ 'ਚ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸਦਾ ਬਾਡੀ-ਆਨ-ਫ੍ਰੇਮ ਬਣਤਰ ਹੈ, ਜੋ ਕਿ ਬਾਕੀ ਲੈਂਡ ਕਰੂਜ਼ਰ ਵਰਗਾ ਹੈ। ਇਸ ਤੋਂ ਇਲਾਵਾ ਨਵੀਨਤਮ ਵਿਸ਼ੇਸ਼ਤਾਵਾਂ 'ਚ ਇਕ 12.3-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਸ਼ਾਮਲ ਹੈ ਜੋ ਐਂਡਰਾਇਡ ਆਟੋ ਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ 4-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਹੀਟਿਡ ਸਟੀਅਰਿੰਗ ਵ੍ਹੀਲ, ਮੂਨਰੂਫ, 14-ਸਪੀਕਰ JBL ਪ੍ਰੀਮੀਅਮ ਆਡੀਓ ਸਿਸਟਮ ਵਰਗੇ ਕਈ ਫੀਚਰਸ ਮੌਜੂਦ ਹਨ।


Related Post