BFUHS : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ
ਇਸ ਦੇ ਨਾਲ ਹੀ ਯੂਨੀਵਰਸਿਟੀ ਵਲੋਂ ਲਿਆ ਜਾਣ ਵਾਲਾ PPMET ਦੇ ਟੈਸਟ ਦਾ ਵੇਰਵਾ ਯੂਨੀਵਰਸਿਟੀ ਦੀ ਅਧਿਕਾਰਿਤ ਵੈਬਸਾਈਟ ’ਤੇ ਜਾਰੀ ਕੀਤਾ ਜਾਵੇਗਾ।
Aarti
May 23rd 2024 05:28 PM
BFUHS Extend Date of Admission: ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਨੇ ਵੱਖ ਵੱਖ ਮੈਡੀਕਲ ਕੋਰਸਾਂ ਦੀਆਂ ਤਰੀਖਾਂ ’ਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਯੂਨੀਵਰਸਿਟੀ ਨੇ ਆਪਣੇ ਅਧਿਕਾਰਿਕ ਵੈੱਬਸਾਈਟ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਯੂਨੀਵਰਸਿਟੀ ਨੇ ਦੱਸਿਆ ਹੈ ਕਿ ਕਿਸੀ ਤਕਨੀਕੀ ਸਮੱਸਿਆ ਦੇ ਕਾਰਨ ਦਾਖਲਿਆ ਦੀ ਤਰੀਕ ਨੂੰ ਵਧਾਇਆ ਗਿਆ ਹੈ।
ਇਸ ਦੇ ਨਾਲ ਹੀ ਯੂਨੀਵਰਸਿਟੀ ਵਲੋਂ ਲਿਆ ਜਾਣ ਵਾਲਾ PPMET ਦੇ ਟੈਸਟ ਦਾ ਵੇਰਵਾ ਯੂਨੀਵਰਸਿਟੀ ਦੀ ਅਧਿਕਾਰਿਤ ਵੈਬਸਾਈਟ ’ਤੇ ਜਾਰੀ ਕੀਤਾ ਜਾਵੇਗਾ।
ਹੇਠ ਲਿਖੇ ਅਨੁਸਾਰ ਵੱਖ ਵੱਖ ਵਿਸ਼ਿਆਂ ਦੇ ਦਾਖਲਿਆਂ ਦੀ ਮਿਤੀ ਦਾ ਵੇਰਵਾ
- BSC (Nursing) ਲਈ ਦਾਖਲੇ ਦੀ ਆਖਰੀ ਮਿਤੀ 5 ਜੂਨ 2024 ਕੀਤੀ ਗਈ ਹੈ ਜਦੋਂਕਿ ਆਨਲਾਈਨ ਫੀਸ 6 ਜੂਨ 2024 ਤੱਕ ਜਮਾਂ ਕੀਤੀ ਜਾ ਸਕੇਗੀ,
- BPT, BSC(MLT),BSC(APB) ਦੇ ਦਾਖਲੇ ਲਈ ਆਖਰੀ ਮਿਤੀ 10 ਜੂਨ 2024 ਕੀਤੀ ਗਈ ਹੈ ਜਦੋਂਕਿ ਇਸ ਦਾਖਲੇ ਲਈ ਆਨਲਾਈਨ ਫੀਸ 11 ਜੂਨ 2024 ਤੱਕ ਜਮਾਂ ਕੀਤੀ ਜਾ ਸਕੇਗੀ,
- BSc Para Medical Courses ਲਈ ਦਾਖਲਾ 13 ਜੂਨ ਤੱਕ ਕਰਵਾਇਆ ਜਾ ਸਕੇਗਾ ਅਤੇ ਇਸ ਦੀ ਆਨਲਾਈਨ ਫੀਸ 14 ਜੂਨ ਤੱਕ ਜਮਾਂ ਕਰਵਾਈ ਜਾ ਸਕੇਗੀ।