PM Modi Visit Punjab: ਦਸਤਾਰ ਸਜਾ ਕੇ ਪਹੁੰਚੇ PM ਮੋਦੀ, ਪੰਜਾਬੀ ’ਚ ਸ਼ੁਰੂ ਕੀਤਾ ਆਪਣਾ ਭਾਸ਼ਣ, ਕਿਹਾ- ਪੰਜਾਬ ’ਚ ਬਿਤਾਈਆਂ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ
ਉਨ੍ਹਾਂ ਕਿਹਾ ਕਿ ਮੋਦੀ ਨੇ ਹਰੇਕ ਲਈ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ। ਮੋਦੀ ਨੇ ਜਲ ਜੀਵਨ ਯੋਜਨਾ ਸ਼ੁਰੂ ਕੀਤੀ ਹੈ। ਇਸ ਨਾਲ ਸਾਨੂੰ ਪਾਣੀ ਕਾਰਨ ਹੋਣ ਵਾਲੀਆਂ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ।
ਪੰਜਾਬ ਨੂੰ 5 ਦਰਿਆਵਾਂ ਦੀ ਬਖਸ਼ਿਸ਼ ਹੈ ਪਰ 'ਇੰਡੀਆ ਗਠਜੋੜ' ਵਾਲੇ ਲੋਕ ਕਿਸਾਨਾਂ ਨਾਲ ਝੂਠ ਬੋਲਦੇ ਹਨ। ਉਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਪੂਰਾ ਨਹੀਂ ਕੀਤਾ। ਪਿਛਲੇ 10 ਸਾਲਾਂ ਵਿੱਚ ਕਣਕ ਅਤੇ ਝੋਨੇ ਦੀ ਰਿਕਾਰਡ ਖਰੀਦ ਕੀਤੀ ਗਈ ਹੈ।
ਅਸੀਂ MSP ਢਾਈ ਗੁਣਾ ਵਧਾ ਦਿੱਤਾ ਹੈ। ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਫੰਡ ਵਿੱਚੋਂ 30-30 ਹਜ਼ਾਰ ਰੁਪਏ ਮਿਲੇ ਹਨ। ਧਰਤੀ ਨੂੰ ਜੈਵਿਕ ਰਸਾਇਣਾਂ ਤੋਂ ਬਚਾਉਣ ਲਈ ਕੁਦਰਤੀ ਖੇਤੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਆਉਣ ਵਾਲੇ 5 ਸਾਲਾਂ ਵਿੱਚ ਇੱਕ ਵੱਡਾ ਨਿਰਮਾਣ ਕੇਂਦਰ ਬਣਨ ਵੱਲ ਵਧ ਰਿਹਾ ਹੈ।
ਅਸੀਂ ਸੈਕਟਰ ਨੂੰ ਵਿਦੇਸ਼ੀ ਸੰਸਥਾਵਾਂ ਲਈ ਖੋਲ੍ਹ ਦਿੱਤਾ ਹੈ। ਇਹ ਪਟਿਆਲਾ ਵਾਂਗ ਵਿੱਦਿਅਕ ਹੱਬ ਵਜੋਂ ਵੀ ਲਾਹੇਵੰਦ ਹੋਵੇਗਾ। ਓਲੰਪਿਕ ਖੇਡਾਂ 2036 ਵਿੱਚ ਹੋਣੀਆਂ ਹਨ, ਇਸ ਲਈ ਭਾਰਤ ਤਿਆਰੀ ਕਰ ਰਿਹਾ ਹੈ ਕਿ ਓਲੰਪਿਕ ਭਾਰਤ ਵਿੱਚ ਹੋਣੇ ਚਾਹੀਦੇ ਹਨ।
ਪੀਐੱਮ ਨੇ ਕਿਹਾ ਕਿ ਆਜ਼ਾਦੀ ਦੇ ਦੂਜੇ ਦਿਨ ਅਯੁੱਧਿਆ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਮੰਦਰ ਦਾ ਨਿਰਮਾਣ ਰੋਕ ਦਿੱਤਾ। ਹੁਣ ਜਦੋਂ ਮੰਦਰ ਬਣ ਗਿਆ ਹੈ ਤਾਂ ਉਹ ਮੰਦਰ ਨੂੰ ਗਾਲ੍ਹਾਂ ਕੱਢ ਰਹੇ ਹਨ। ਅੱਜ ਦੁਨੀਆ ਭਰ ਦੇ ਸ਼ਰਧਾਲੂ ਅਯੁੱਧਿਆ ਬਾਰੇ ਬੋਲ ਰਹੇ ਹਨ। ਸ਼੍ਰੀ ਵਾਲਮੀਕਿ ਦੇ ਨਾਂ 'ਤੇ ਰੱਖੇ ਗਏ ਹਵਾਈ ਅੱਡੇ 'ਤੇ ਉਨ੍ਹਾਂ ਦਾ ਸੁਆਗਤ ਕੀਤਾ ਜਾਂਦਾ ਹੈ, ਪਰ ਉਹ ਹਰ ਉਸ ਚੀਜ਼ ਨੂੰ ਨਫ਼ਰਤ ਕਰਦੇ ਹਨ ਜੋ ਸਾਡੀ ਆਸਥਾ ਦਾ ਸਤਿਕਾਰ ਕਰਦੀ ਹੈ। ਇਹ 'ਇੰਡੀਆ ਗਠਜੋੜ' ਲੋਕ ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਗਜ਼ੀ ਮੁਖਮੰਤਰੀ ਹਨ। ਤੁਹਾਡਾ ਸੀਐੱਮ ਦਿੱਲੀ ਦਰਬਾਰ ’ਚ ਹਾਜ਼ਰੀ ਲਗਾਉਣ ’ਚ ਮਸ਼ਰੂਫ ਹੈ।
ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ’ਚ ਡਰੱਗ ਮਾਫੀਆ ਅਤੇ ਗੈਂਗਸਟਰਾਂ ਦਾ ਰਾਜ ਹੈ। ਸਿੱਖ ਸਮਾਜ ਨੇ ਦੇਸ਼ ਦੀ ਰੱਖਿਆ ਲਈ ਅੱਗੇ ਵੱਧਕੇ ਕੰਮ ਕੀਤਾ ਹੈ। ਕੱਟੜ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿ ਸ੍ਰੀ ਅਕਾਲ ਤੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਨਾਲ ਹੀ ਉਨ੍ਹਾਂ ਨੇ ਆਪਣੇ ਭਾਸ਼ਣ ਦੇ ਕੁਝ ਸ਼ਬਦ ਪੰਜਾਬੀ ਭਾਸ਼ਾ ’ਚ ਬੋਲੇ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੀਐਮ ਨਰਿੰਦਰ ਮੋਦੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਦਦ ਦੀ ਲੋੜ ਹੈ। ਪੰਜਾਬੀਆਂ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਪੰਜਾਬ ਦੀ ਮਦਦ ਕਰ ਸਕੇ। ਪੰਜਾਬ ਦੀ ਨਸਲ ਅਤੇ ਫਸਲ ਪੈਦਾ ਕਰਨ ਦੀ ਲੋੜ ਹੈ। ਕਿਸਾਨਾਂ ਦੇ ਧਰਨੇ 'ਤੇ ਜਾਖੜ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਸਾਨਾਂ ਦੇ ਨਾਂ 'ਤੇ ਆਪਣੀਆਂ ਦੁਕਾਨਾਂ ਚਮਕਾ ਕੇ ਰੱਖੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ ਨੂੰ ਤਲਵਾਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ 'ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ, ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ, ਸੂਬਾ ਪ੍ਰਧਾਨ ਸੁਨੀਲ ਜਾਖੜ, ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਅਤੇ ਮਨਪ੍ਰੀਤ ਬਾਦਲ ਮੌਜੂਦ ਹਨ।



ਪਟਿਆਲਾ ਵਿਖੇ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਦਸਤਾਰ ਸਜਾਈ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਹੰਗਾਮਾ ਹੋਇਆ। ਦੱਸ ਦਈਏ ਕਿ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦੀ ਗੱਡੀ ਨੂੰ ਘੇਰ ਲਿਆ।
ਹਰਿਆਣਾ ’ਚ ਚੋਣ ਅਖਾੜਾ ਭਖ ਗਿਆ ਹੈ। ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਪੀਐੱਮ ਨਰਿੰਦਰ ਮੋਦੀ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਇੰਡੀਆ ਗਠਜੋੜ ਨੂੰ ਵੀ ਘੇਰਿਆ। ਆਪਣੇ ਭਾਸ਼ਣ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਇੰਡੀਆ ਗਠਜੋੜ ’ਚ ਪਰਿਵਾਰਵਾਦ ਤੇ ਜਾਤੀਵਾਦ ਭਾਰੀ ਹੈ। 7 ਜਨਮਾਂ ’ਚ ਇਨ੍ਹਾਂ ਦੀ ਸਰਕਾਰ ਨਹੀਂ ਬਣਨ ਵਾਲੀ ਹੈ। ਵਿਰੋਧੀਆਂ ਨੇ ਵੋਟ ਬੈਂਕ ਲਈ ਦੇਸ਼ ਦੀ ਵੰਡ ਕਰਵਾਈ ਹੈ। ਉਨ੍ਹਾਂ ਦੇ ਹੱਕ ਨੂੰ ਕਾਂਗਰਸ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਐਸੀਐਸਟੀ ਦਾ ਰਾਖਵਾਂਕਰਨ ਖੋਹਣ ਨਹੀਂ ਦੇਵਾਂਗੇ।
#WATCH महेंद्रगढ़, हरियाणा: प्रधानमंत्री नरेंद्र मोदी ने जनसभा को संबोधित करते हुए कहा, "पश्चिम बंगाल की हाई कोर्ट का फैसला आया है और पश्चिम बंगाल में भी INDI जमात का SC-ST, OBC के आरक्षण के खिलाफ जो षड्यंत्र है, आरक्षण विरोधी जो इनकी मानसिकता है उसका भांडा फूट गया है... जो… pic.twitter.com/p0fWmGvbcP
— ANI_HindiNews (@AHindinews) May 23, 2024
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀਐਮ ਮੋਦੀ ਹੈਲੀਕਾਪਟਰ ਰਾਹੀਂ ਪਟਿਆਲਾ ਦੇ ਵਾਈਪੀਐਸ ਸਕੂਲ ਦੇ ਸਟੇਡੀਅਮ ਵਿੱਚ ਆਉਣਗੇ ਅਤੇ ਉਥੋਂ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਪੋਲੋ ਗਰਾਊਂਡ ਵਿੱਚ ਰੈਲੀ ਵਾਲੀ ਥਾਂ ’ਤੇ ਲਿਆਂਦਾ ਜਾਵੇਗਾ। ਰੈਲੀ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ। ਉਹ ਸ਼ੁੱਕਰਵਾਰ ਨੂੰ ਜਲੰਧਰ ਅਤੇ ਗੁਰਦਾਸਪੁਰ ਵਿੱਚ ਹੋਣ ਵਾਲੀਆਂ ਰੈਲੀਆਂ ਲਈ ਦਿੱਲੀ ਤੋਂ ਆਉਣਗੇ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਰੈਲੀ ਵਿੱਚ ਨਹੀਂ ਆਉਣਗੇ। ਉਨ੍ਹਾਂ ਨੇ ਆਪਣੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਹੈ।
ਕਿਸਾਨ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਵਿਚਾਰ ਮੀਟਿੰਗ ਹੋਈ ਹੈ। ਇਸ ਦੌਰਾਨ ਕਿਸਾਨਾਂ ਨੇ ਕਿਸੇ ਕੇਂਦਰੀ ਮੰਤਰੀ ਜਾਂ ਪੀਐਮਓ ਦੇ ਕਿਸੇ ਅਧਿਕਾਰੀ ਨੂੰ ਮਿਲਣ ਦੀ ਮੰਗ ਕੀਤੀ ਹੈ। ਜਿਸ ਤੇ ਪ੍ਰਸ਼ਾਸਨ ਨੇ ਇਸ ਲਈ ਕੁਝ ਸਮਾਂ ਮੰਗਿਆ ਹੈ ਅਤੇ ਕਿਸਾਨਾਂ ਨੂੰ ਇੰਤਜਾਰ ਕਰ ਲਈ ਕਿਹਾ ਹੈ।
ਕਿਸਾਨਾਂ ਨੂੰ ਟੋਲ ਪਲਾਜ਼ਾ ’ਤੇ ਪੁਲਿਸ ਨੇ ਰੋਕਿਆ ਹੈ। ਦੱਸ ਦਈਏ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕਰਨਾ ਚਾਹੁੰਦੇ ਹਨ ਜਿਸ ਕਾਰਨ ਉਹ ਵੱਡੀ ਗਿਣਤੀ ’ਚ ਪਟਿਆਲਾ ਵਿਖੇ ਜਾ ਰਹੇ ਹਨ।
ਸੁਰੱਖਿਆ ਕਾਰਨਾਂ ਕਰਕੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ ਹੈ। ਪੂਰੇ ਪਟਿਆਲਾ ਵਿੱਚ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ।
PM Modi Punjab Visit Live Update: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਕਰਨਗੇ। ਉਨ੍ਹਾਂ ਦੀ ਚੋਣ ਮੀਟਿੰਗ ਪਟਿਆਲਾ ਵਿੱਚ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਹੈਲੀਕਾਪਟਰ ਰਾਹੀਂ ਪਟਿਆਲਾ ਪਹੁੰਚਣਗੇ। ਦੂਜੇ ਪਾਸੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੇ ਝੰਡੇ ਦਿਖਾ ਕੇ ਸਵਾਲ ਪੁੱਛਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਪਟਿਆਲਾ ਵਿਖੇ ਚੱਪੇ ਚੱਪੇ ’ਤੇ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਐਲਾਨ ਕੀਤਾ ਹੈ ਕਿ ਇਸ ਦੇ ਕਾਰਕੁਨ ਕਾਲੇ ਝੰਡੇ ਲੈ ਕੇ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਗੇ, ਜਦੋਂ ਕਿ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਪਟਿਆਲਾ ਸ਼ਹਿਰ ਅੰਦਰ ਜਾਣ ਵਾਲੇ 5 ਐਂਟਰੀ ਪੁਆਇੰਟਾਂ 'ਤੇ ਇਕੱਠ ਕਰਨਗੇ। ਇੱਕ ਹੋਰ ਕਿਸਾਨ ਸਮੂਹ ਨੇ ਕਿਹਾ ਕਿ ਉਹ ਇਨ੍ਹਾਂ ਪੰਜ ਪਹੁੰਚ ਪੁਆਇੰਟਾਂ ਨੂੰ ਬੰਦ ਕਰ ਦੇਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਐਲਾਨ ਕੀਤਾ ਹੈ ਕਿ ਇਸ ਦੇ ਕਾਰਕੁਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣਗੇ।
ਉਧਰ, ਬੀਕੇਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਉਹ 28 ਮਈ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਦਾ ਘਿਰਾਓ ਕਰਨਗੇ ਅਤੇ 2 ਜੂਨ ਨੂੰ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਉਲੀਕਣਗੇ। ਉਨ੍ਹਾਂ ਕਿਹਾ, “ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਨੇ ਪਟਿਆਲਾ ਵਿੱਚ ਡੀਸੀ ਦਫ਼ਤਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਲਈ ਸਥਾਨ ਵਜੋਂ ਅਲਾਟ ਕੀਤਾ ਹੈ। ਅਸੀਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਾਂਗੇ।”
ਇਹ ਵੀ ਪੜ੍ਹੋ: PM ਮੋਦੀ ਦੀ ਪਟਿਆਲਾ ਰੈਲੀ, ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਬੰਦ ਕਰਨ ਦੀ ਚੇਤਾਵਨੀ
- PTC NEWS