Barnala News : ਪੰਜਾਬੀ ਨੌਜਵਾਨ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਬਲਤੇਜ ਸਿੰਘ

Barnala News : ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਇੱਕ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਪਿੰਡ ਛੀਨੀਵਾਲਾ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ 24 ਸਾਲਾ ਬਲਤੇਜ ਸਿੰਘ ਵੱਜੋਂ ਹੋਈ ਹੈ।

By  KRISHAN KUMAR SHARMA December 30th 2025 10:20 AM -- Updated: December 30th 2025 11:06 AM

Barnala News : ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਇੱਕ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਪਿੰਡ ਛੀਨੀਵਾਲਾ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ 24 ਸਾਲਾ ਬਲਤੇਜ ਸਿੰਘ ਵੱਜੋਂ ਹੋਈ ਹੈ।

ਨੌਜਵਾਨ ਦੀ ਮੌਤ ਬਾਰੇ ਕੈਨੇਡਾ ਰਹਿੰਦੇ ਉਸ ਦੇ ਚਚੇਰਾ ਭਰਾ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਅਨੁਸਾਰ, ਬਲਤੇਜ ਸਿੰਘ, ਮਾਪਿਆਂ ਦਾ ਇਕਲੌਤਾ ਪਿੰਡ ਸੀ ਅਤੇ ਪਿੰਡ ਛੀਨੀਵਾਲ ਤੋਂ 2 ਸਾਲ ਪਹਿਲਾਂ ਦਸੰਬਰ 2023 ਵਿੱਚ ਕੈਨੇਡਾ ਗਿਆ ਸੀ। ਉਹ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਮੌਤ ਪਿੱਛੋਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਛੀਨੀਵਾਲ 'ਚ ਸੋਗ ਦੀ ਲਹਿਰ ਫੈਲ ਗਈ ਹੈ।

ਮ੍ਰਿਤਕ ਇੱਕ ਆਮ ਕਿਸਾਨ ਪਰਿਵਾਰ ਤੋਂ ਸੀ ਅਤੇ ਉਸਦੇ ਪਿਤਾ, ਜੋ ਇੱਕ ਨਿੱਜੀ ਬੱਸ ਕੰਡਕਟਰ ਸਨ, ਨੇ ਆਪਣੇ ਪੁੱਤਰ ਨੂੰ ਬਿਹਤਰ ਭਵਿੱਖ ਲਈ ਵਿਦੇਸ਼ ਭੇਜਿਆ ਸੀ। ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੋਵਾਂ ਨੂੰ ਮ੍ਰਿਤਕ ਦੀ ਲਾਸ਼ ਵਾਪਸ ਪਿੰਡ ਲਿਆਉਣ ਦੀ ਅਪੀਲ ਕਰ ਰਿਹਾ ਹੈ।

Related Post