Mohali Murder News : ਮੁਹਾਲੀ ’ਚ ਵਾਪਰੀ ਵੱਡੀ ਵਾਰਦਾਤ, ਵਕੀਲ ਦੀ ਪਤਨੀ ਦਾ ਗਲਾ ਘੁੱਟ ਕੇ ਕਤਲ
Mohali Murder News : ਪੰਜਾਬ ’ਚ ਆਏ ਦਿਨ ਕਤਲ ਤੇ ਲੁੱਟਖੋਹ ਦੀ ਵਾਰਦਾਤ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਚੋਰੀ ਦੀ ਮੰਸ਼ਾ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਹ ਵਾਰਦਾਤ ਮੁਹਾਲੀ ਦੇ ਫੇਜ਼ 5 ’ਚ ਵਾਪਰੀ ਸੀ। ਜਿਸਦਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਉਸਦਾ ਪਤੀ ਵਕੀਲ ਅਤੇ ਉਹ ਆਪਣੇ ਧੀ ਕੋਲ ਵਿਦੇਸ਼ ਗਿਆ ਹੋਇਆ ਹੈ। ਇੱਥੇ ਉਹ ਆਪਣੇ ਘਰ ’ਚ ਇੱਕਲੀ ਸੀ। ਇਹ ਵਾਰਦਾਤ ਦੇਰ ਰਾਤ ਸਾਢੇ 11 ਵਜੇ ਵਾਪਰੀ।
ਮ੍ਰਿਤਕਾ ਦੀ ਪਛਾਣ 65 ਸਾਲਾਂ ਅਸ਼ੋਕ ਗੋਇਲ ਵਜੋਂ ਹੋਈ ਹੈ। ਜਿਸਦਾ ਅਣਪਛਾਤਿਆ ਨੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਨੂੰ ਅੰਜਾਮ ਦੇਣ ਦੌਰਾਨ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Barnala News : ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਬਲਤੇਜ ਸਿੰਘ
- PTC NEWS