Thalapathy Vijay Retirement From Acting : ਸੁਪਰਸਟਾਰ ਥਾਲਾਪਤੀ ਵਿਜੇ ਨੇ ਅਦਾਕਾਰੀ ਤੋਂ ਲਿਆ ਸੰਨਿਆਸ, ਇਹ ਹੋਵੇਗੀ ਆਖਰੀ ਫਿਲਮ
Thalapathy Vijay Retirement From Acting : ਅਦਾਕਾਰ ਥਾਲਾਪਤੀ ਵਿਜੇ ਨੇ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 33 ਸਾਲਾਂ ਦੇ ਫਿਲਮੀ ਕਰੀਅਰ ਤੋਂ ਬਾਅਦ ਫਿਲਮਾਂ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਵਿਜੇ ਨੇ 10 ਸਾਲ ਦੀ ਉਮਰ ਵਿੱਚ ਤਾਮਿਲ ਫਿਲਮ ਵੇਤਰੀ ਵਿੱਚ ਇੱਕ ਬਾਲ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 18 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਫਿਲਮ ਨਾਲਈਆ ਥੀਰਪੂ (1992) ਵਿੱਚ ਇੱਕ ਹੀਰੋ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ।
ਵਿਜੇ ਨੇ ਸ਼ਨੀਵਾਰ ਨੂੰ ਮਲੇਸ਼ੀਆ ਵਿੱਚ ਨਿਰਦੇਸ਼ਕ ਐਚ. ਵਿਨੋਦ ਦੀ ਫਿਲਮ 'ਜਾਨਾ ਨਾਇਕਨ' ਦੇ ਆਡੀਓ ਲਾਂਚ ਦੌਰਾਨ ਇਹ ਐਲਾਨ ਕੀਤਾ। ਉਹ ਇਸ ਸਮੇਂ 51 ਸਾਲ ਦੇ ਹਨ, ਅਤੇ 'ਜਾਨਾ ਨਾਇਕਨ' ਉਨ੍ਹਾਂ ਦੀ ਆਖਰੀ ਫਿਲਮ ਹੋਵੇਗੀ। ਸਟੇਜ ਤੋਂ ਉਨ੍ਹਾਂ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਰਾਜਨੀਤੀ 'ਤੇ ਧਿਆਨ ਕੇਂਦਰਿਤ ਕਰਨਗੇ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਆਪਣੀ ਰਾਜਨੀਤਿਕ ਪਾਰਟੀ, ਤਮਿਲਗਾ ਵੇਤਰੀ ਕਜ਼ਾਗਮ ਬਣਾਈ ਸੀ, ਅਤੇ ਉਨ੍ਹਾਂ ਦੀ ਪਾਰਟੀ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜੇਗੀ।
ਦੱਸ ਦਈਏ ਕਿ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਜੇ ਨੇ ਕਿਹਾ ਕਿ ਮੇਰੇ ਲਈ ਸਿਰਫ਼ ਇੱਕ ਗੱਲ ਮਾਇਨੇ ਰੱਖਦੀ ਹੈ। ਲੋਕ ਥੀਏਟਰਾਂ ਵਿੱਚ ਆਉਂਦੇ ਹਨ ਅਤੇ ਮੇਰੇ ਲਈ ਲਾਈਨ ਵਿੱਚ ਖੜ੍ਹੇ ਹੁੰਦੇ ਹਨ। ਇਸ ਲਈ ਮੈਂ ਅਗਲੇ 30-33 ਸਾਲਾਂ ਲਈ ਉਨ੍ਹਾਂ ਲਈ ਖੜ੍ਹਾ ਰਹਿਣਾ ਚਾਹੁੰਦਾ ਹਾਂ। ਮੈਂ ਇਨ੍ਹਾਂ ਪ੍ਰਸ਼ੰਸਕਾਂ ਲਈ ਸਿਨੇਮਾ ਤੋਂ ਸੰਨਿਆਸ ਲੈ ਰਿਹਾ ਹਾਂ।
ਕਾਬਿਲੇਗੌਰ ਹੈ ਕਿ ਵਿਜੇ ਦੀ 2015 ਦੀ ਫਿਲਮ ਪੁਲੀ ਤੋਂ ਬਾਅਦ ਕੋਈ ਫਲਾਪ ਨਹੀਂ ਹੋਈ ਹੈ। ਬੀਸਟ (2022), ਵਾਰਿਸੂ (2023), ਅਤੇ ਦ ਗ੍ਰੇਟੈਸਟ ਆਫ਼ ਆਲ ਟਾਈਮ (GOAT, 2024) ਵਰਗੀਆਂ ਫਿਲਮਾਂ ਨੂੰ ਮਿਸ਼ਰਤ ਸਮੀਖਿਆਵਾਂ ਮਿਲੀਆਂ ਪਰ ਚੰਗੀ ਆਮਦਨ ਹੋਈ।
ਇਹ ਵੀ ਪੜ੍ਹੋ : Khaleda Zia Passes Away : ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦਾ 80 ਸਾਲ ਦੀ ਉਮਰ 'ਚ ਦਿਹਾਂਤ, ਜਾਣੋ ਕੌਣ ਸੀ ਖਾਲਿਦਾ ਜ਼ੀਆ ?
- PTC NEWS