Batala News : ਬਟਾਲਾ ਚ ਫਾਈਰਿੰਗ ਮਾਮਲੇ ਫੜੇ ਨੌਜਵਾਨਾਂ ਤੋਂ ਵੱਡਾ ਖੁਲਾਸਾ, ਪੁਲਿਸ ਨੇ 3 ਕਿੱਲੋ ਹੈਰੋਇਨ ਕੀਤੀ ਬਰਾਮਦ
Batala News : ਪੁਲਿਸ ਵਲੋਂ ਇਸ ਮਾਮਲੇ 'ਚ ਜਾਂਚ ਕਰਕੇ ਜਦ ਇਸ ਵਾਰਦਾਤ 'ਚ ਸ਼ਾਮਲ ਇੱਕ ਨੌਜਵਾਨ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਕੋਲੋਂ ਜਿੱਥੇ ਇੱਕ ਪਿਸਟਲ ਬਰਾਮਦ ਹੋਈ, ਉੱਥੇ ਹੀ ਨੌਜਵਾਨ ਪੁੱਛਗਿੱਛ ਦੌਰਾਨ ਤਿੰਨ ਕਿਲੋ ਤੋਂ ਵੱਧ ਹੀਰੋਇਨ ਵੀ ਬਰਾਮਦ ਹੈ।
Batala Police Heroin Seized : ਬਟਾਲਾ ਦੇ ਸਟਾਫ ਰੋਡ 'ਤੇ ਬੀਤੇ ਦਿਨੀ ਰਾਹ ਚੱਲਦੇ ਗੱਡੀ ਕੱਢਣ ਦੀ ਤਕਰਾਰ ਨੂੰ ਲੈ ਕੇ ਦੋ ਨੌਜਵਾਨਾਂ 'ਤੇ ਫਾਇਰਿੰਗ ਕਰਨ ਦੀ ਵਾਰਦਾਤ ਸਾਹਮਣੇ ਆਈ ਸੀ ਅਤੇ ਉਸ ਵਾਰਦਾਤ 'ਚ ਦੋਵੇ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਨ ਅਤੇ ਜਦਕਿ ਫਾਇਰਿੰਗ ਕਰਨ ਵਾਲੇ ਫਰਾਰ ਸਨ। ਪੁਲਿਸ ਵਲੋਂ ਇਸ ਮਾਮਲੇ 'ਚ ਜਾਂਚ ਕਰਕੇ ਜਦ ਇਸ ਵਾਰਦਾਤ 'ਚ ਸ਼ਾਮਲ ਇੱਕ ਨੌਜਵਾਨ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਕੋਲੋਂ ਜਿੱਥੇ ਇੱਕ ਪਿਸਟਲ ਬਰਾਮਦ ਹੋਈ, ਉੱਥੇ ਹੀ ਨੌਜਵਾਨ ਪੁੱਛਗਿੱਛ ਦੌਰਾਨ ਤਿੰਨ ਕਿਲੋ ਤੋਂ ਵੱਧ ਹੀਰੋਇਨ ਵੀ ਬਰਾਮਦ ਹੈ।
ਬਟਾਲਾ ਪੁਲਿਸ ਵੱਲੋਂ ਹੀਰੋਇਨ ਜ਼ਬਤ ਕਰ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਪੀ ਸੰਦੀਪ ਵਢੇਰਾ ਨੇ ਦਸਿਆ ਕਿ ਵਿਸ਼ਾਲ ਦਾ ਸਾਥੀ ਅਤੇ ਗੋਲੀ ਚਲਾਉਣ ਵਾਲਾ ਮੁੱਖ ਮੁਲਜ਼ਮ ਦੀ ਪਹਿਚਾਣ ਜਸਕਰਨ ਸਿੰਘ ਜੱਸਾ ਅਤੇ ਉਹ ਹਾਲੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀ ਵੱਲੋਂ ਲਗਾਤਾਰ ਜਾਂਚ ਅਤੇ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ।