Sat, Dec 27, 2025
Whatsapp

Digvijay Singh post : "ਇਹ ਸੰਗਠਨ ਦੀ ਸ਼ਕਤੀ ਹੈ", ਦਿਗਵਿਜੈ ਸਿੰਘ ਨੇ ਸ਼ੇਅਰ ਕੀਤੀ PM ਮੋਦੀ ਦੀ ਪੁਰਾਣੀ ਫੋਟੋ

Digvijaya Singh : ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਮੀਟਿੰਗ ਤੋਂ ਠੀਕ ਪਹਿਲਾਂ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ। ਦਿਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ, ਜਿਸ ਵਿੱਚ ਮੋਦੀ ਸੀਨੀਅਰ ਨੇਤਾਵਾਂ ਦੇ ਪੈਰਾਂ ਕੋਲ ਫਰਸ਼ 'ਤੇ ਬੈਠੇ ਦਿਖਾਈ ਦੇ ਰਹੇ ਹਨ

Reported by:  PTC News Desk  Edited by:  Shanker Badra -- December 27th 2025 04:10 PM -- Updated: December 27th 2025 04:13 PM
Digvijay Singh post :

Digvijay Singh post : "ਇਹ ਸੰਗਠਨ ਦੀ ਸ਼ਕਤੀ ਹੈ", ਦਿਗਵਿਜੈ ਸਿੰਘ ਨੇ ਸ਼ੇਅਰ ਕੀਤੀ PM ਮੋਦੀ ਦੀ ਪੁਰਾਣੀ ਫੋਟੋ

Digvijaya Singh : ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਮੀਟਿੰਗ ਤੋਂ ਠੀਕ ਪਹਿਲਾਂ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ। ਦਿਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ, ਜਿਸ ਵਿੱਚ ਮੋਦੀ ਸੀਨੀਅਰ ਨੇਤਾਵਾਂ ਦੇ ਪੈਰਾਂ ਕੋਲ ਫਰਸ਼ 'ਤੇ ਬੈਠੇ ਦਿਖਾਈ ਦੇ ਰਹੇ ਹਨ।

ਦਿਗਵਿਜੈ ਸਿੰਘ ਨੇ ਫੋਟੋ ਦੇ ਨਾਲ ਲਿਖਿਆ, "ਮੈਨੂੰ ਇਹ ਤਸਵੀਰ Quora site 'ਤੇ ਮਿਲੀ। ਇਹ ਬਹੁਤ ਪ੍ਰਭਾਵਸ਼ਾਲੀ ਹੈ। ਕਿਵੇਂ ਇੱਕ ਜ਼ਮੀਨੀ ਪੱਧਰ ਦਾ RSS ਵਲੰਟੀਅਰ ਅਤੇ ਇੱਕ ਜਨ ਸੰਘ ਵਰਕਰ ਨੇਤਾਵਾਂ ਦੇ ਪੈਰਾਂ ਕੋਲ ਫਰਸ਼ 'ਤੇ ਬੈਠ ਕੇ ਇੱਕ ਰਾਜ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਇਹ ਸੰਗਠਨ ਦੀ ਸ਼ਕਤੀ ਹੈ। ਜੈ ਸੀਆ ਰਾਮ।"


ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ। ਕੁਝ ਲੋਕਾਂ ਨੇ ਇਸਨੂੰ ਪ੍ਰਧਾਨ ਮੰਤਰੀ 'ਤੇ ਤਾਅਨੇ ਵਜੋਂ ਦੇਖਿਆ ਤਾਂ ਕੁੱਝ ਨੇ ਇਸਨੂੰ ਸੰਗਠਨਾਤਮਕ ਰਾਜਨੀਤੀ 'ਤੇ ਟਿੱਪਣੀ ਸਮਝਿਆ। ਇਸ ਤੋਂ ਬਾਅਦ ਦਿਗਵਿਜੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਵਿੱਚ ਸਪੱਸ਼ਟ ਕੀਤਾ ਕਿ ਉਸਦਾ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਕਰਨ ਦਾ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਪੋਸਟ ਆਰਐਸਐਸ ਅਤੇ ਭਾਜਪਾ ਦੇ ਸੰਗਠਨਾਤਮਕ ਢਾਂਚੇ ਦੀ ਤਾਕਤ ਦਿਖਾਉਣ ਲਈ ਸੀ।

ਦਿਗਵਿਜੈ ਸਿੰਘ ਦੇ ਬਿਆਨ ਉਸ ਸਮੇਂ ਆਏ ਜਦੋਂ ਅੱਜ ਦਿੱਲੀ ਦੇ ਇੰਦਰਾ ਭਵਨ ਵਿੱਚ ਏਆਈਸੀਸੀ ਹੈੱਡਕੁਆਰਟਰ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕੀਤੀ। ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇਸੀ ਵੇਣੂਗੋਪਾਲ, ਕਈ ਮੁੱਖ ਮੰਤਰੀਆਂ, ਸ਼ਸ਼ੀ ਥਰੂਰ, ਡੀਕੇ ਸ਼ਿਵਕੁਮਾਰ, ਅਭਿਸ਼ੇਕ ਮਨੂ ਸਿੰਘਵੀ, ਸਲਮਾਨ ਖੁਰਸ਼ੀਦ, ਅਤੇ ਦਿਗਵਿਜੇ ਸਿੰਘ ਖੁਦ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

- PTC NEWS

Top News view more...

Latest News view more...

PTC NETWORK
PTC NETWORK