Ludhiana ATM Robbery : ਲੁਟੇਰਿਆਂ ਨੇ ATM ਨੂੰ ਬਣਾਇਆ ਨਿਸ਼ਾਨਾ , ATM ਟ੍ਰੇ ਨੂੰ ਉਖਾੜ ਕੇ ਲੈ ਗਏ ਲੁਟੇਰੇ
Ludhiana ATM Robbery : ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਇਲਾਕੇ ਵਿੱਚ ਕੈਲਾਸ਼ ਰੋਡ 'ਤੇ ਇੱਕ ਸਵਿਫਟ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਇੱਕ ਏਟੀਐਮ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਦੇਰ ਰਾਤ 2:30 ਵਜੇ ਦੇ ਕਰੀਬ ਖੁੱਲ੍ਹੇ ਸ਼ਟਰ ਵਾਲੇ ਏਟੀਐਮ 'ਤੇ ਧਾਵਾ ਬੋਲਿਆ। 15 -20 ਮਿੰਟਾਂ 'ਚ ਏਟੀਐਮ ਦੀ ਟਰੇ ਨੂੰ ਉਖਾੜ ਕੇ ਆਪਣੀ ਕਾਰ ਵਿੱਚ ਭੱਜ ਗਏ।
ਪੁਲਿਸ ਇਸ ਸਮੇਂ ਸਬੰਧਤ ਬੈਂਕ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਨੇ ਏਟੀਐਮ ਤੋਂ ਕਿੰਨੀ ਰਕਮ ਲੁੱਟੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਰਾਹਗੀਰ ਨੇ ਏਟੀਐਮ ਟ੍ਰੇ ਉਖੜੀ ਦੇਖੀ ਤਾਂ ਆਸ -ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ। ਸੀਆਈਏ ਸਟਾਫ, ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੇ ਨਾਲ ਸਥਿਤੀ ਦਾ ਜਾਇਦਾ ਲਿਆ।
ਅਧਿਕਾਰੀ ਏਟੀਐਮ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੇ ਡੀਵੀਆਰ ਫੁਟੇਜ ਚੈੱਕ ਕਰਨ ਲਈ ਜ਼ਬਤ ਕੀਤੇ ਹਨ। ਅਪਰਾਧ ਤੋਂ ਬਾਅਦ ਲੁਟੇਰਿਆਂ ਨੂੰ ਹਾਈਵੇਅ ਵੱਲ ਜਾਂਦੇ ਦੇਖਿਆ ਗਿਆ। ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
- PTC NEWS