Amritsar News : ਸੰਘਣੀ ਧੁੰਦ ਦੇ ਚਲਦਿਆਂ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਨੂੰ ਡਾਇਵਰਟ ਕਰਕੇ ਭੇਜਿਆ ਜੈਪੁਰ
Amritsar News : ਸੰਘਣੀ ਧੁੰਦ ਦੇ ਚਲਦਿਆਂ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਨੂੰ ਡਾਇਵਰਟ ਕਰਕੇ ਜੈਪੁਰ ਭੇਜ ਦਿੱਤਾ ਹੈ। ਇਸ ਦੌਰਾਨ ਯਾਤਰੀਆਂ ਨੇ ਰੌਲਾ ਪਾ ਦਿੱਤਾ। ਜੈਪੁਰ ਪਹੁੰਚਣ 'ਤੇ ਜਹਾਜ 'ਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਯਾਤਰੀਆਂ ਨੇ ਕਿਹਾ ਜੇਕਰ ਜਹਾਜ਼ ਵਾਪਸ ਮੁੰਬਈ ਲੈ ਕੇ ਗਏ ਤਾਂ ਜਹਾਜ ਨੂੰ ਅੱਗ ਲਗਾ ਦਿਆਂਗੇ। ਉਹਨਾਂ ਕਿਹਾ ਕਿ ਜਹਾਜ ਨੂੰ ਅੰਮ੍ਰਿਤਸਰ ਲੈ ਕੇ ਜਾਓ।
ਧੁੰਦ ਜ਼ਿਆਦਾ ਹੋਣ ਕਰਕੇ ਫਲਾਈਟਾਂ ਨੂੰ ਵਾਪਸ ਦਿੱਲੀ ਵੱਲ ਨੂੰ ਮੋੜ ਦਿੱਤਾ ਗਿਆ ਸੀ ਅਤੇ ਬਾਕੀ ਸਾਰੀਆਂ ਫਲਾਈਟਾਂ ਨੂੰ ਵੀ ਵਾਪਸ ਮੁੜਨ ਦੇ ਆਦੇਸ਼ ਦਿੱਤੇ ਗਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ ਪਰ ਇੱਕ ਫਲਾਈਟ ਮੁੰਬਈ ਤੋਂ ਜੋ ਅੰਮ੍ਰਿਤਸਰ ਆਉਣੀ ਸੀ ਉਸ ਨੂੰ ਅੰਮ੍ਰਿਤਸਰ ਵਿਖੇ ਸੰਘਣੀ ਧੁੰਦ ਦੇ ਚਲਦਿਆਂ ਜੈਪੁਰ ਲਿਜਾਇਆ ਗਿਆ ਤੇ ਵਾਪਸ ਮੁੰਬਈ ਭੇਜਣ ਦੀ ਗੱਲ ਕਹੀ ਗਈ ਤਾਂ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ ਤੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਜਹਾਜ ਵਾਪਸ ਮੁੰਬਈ ਲੈ ਕੇ ਗਏ ਤਾਂ ਜਹਾਜ ਨੂੰ ਅੱਗ ਲਗਾ ਦਿਆਂਗੇ।
- PTC NEWS