Kamal Kaur Murder : ਕਮਲ ਕੌਰ ਭਾਬੀ ਦੇ ਕਤਲ ਮਾਮਲੇ ਚ ਗ੍ਰਿਫ਼ਤਾਰ 2 ਆਰੋਪੀਆਂ ਨੂੰ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਭੇਜਿਆ
Kamal Kaur Murder : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਫੜੇ ਗਏ 2 ਮੁਲਜ਼ਮਾਂ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ ਅੱਜ ਮਾਨਯੋਗ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ। ਰਿਮਾਂਡ ਖਤਮ ਹੋਣ 'ਤੇ ਅੱਜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ
Kamal Kaur Murder : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਦੋ ਨਿਹੰਗ ਸਿੰਘ ਜਸਪ੍ਰੀਤ ਅਤੇ ਸਿਮਰਨਜੀਤ ਸਿੰਘ ਨੂੰ ਮੁੜ ਬਠਿੰਡਾ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਕੀਤਾ ਗਿਆ ਸੀ। ਜਿੱਥੇ ਮਾਨਯੋਗ ਅਦਾਲਤ ਨੇ ਮੁਲਜ਼ਮ ਜਸਪ੍ਰੀਤ ਸਿੰਘ (ਮੋਗਾ) ਅਤੇ ਨਿਮਨਰਜੀਤ ਸਿੰਘ (ਤਰਨਤਾਰਨ) ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ। ਗ੍ਰਿਫਤਾਰ ਨਿਹੰਗ ਸਿੰਘਾਂ ਨੂੰ ਅਦਾਲਤ ਵੱਲੋਂ ਜੁਡੀਸ਼ੀਅਲ ਕਸਟਡੀ ਵਿੱਚ ਬਠਿੰਡਾ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਕਮਲ ਕੌਰ ਭਾਬੀ ਦੀ ਮੌਤ ਦਮ ਘੁੱਟਣ ਨਾਲ ਹੋਈ ਸੀ। ਕੰਚਨ ਦੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸਨੂੰ ਮੌਤ ਤੋਂ ਪਹਿਲਾਂ ਗਲਾ ਘੁੱਟ ਕੇ ਮਾਰਿਆ ਗਿਆ ਸੀ। ਇਸ ਦੇ ਨਾਲ ਹੀ ਮਾਮਲੇ ਦੇ ਮੁੱਖ ਆਰੋਪੀ ਅੰਮ੍ਰਿਤਪਾਲ ਸਿੰਘ ਮਹਿਰੋਂ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹੁਣ ਪੁਲਿਸ ਨੇ ਉਸਨੂੰ ਯੂਏਈ ਤੋਂ ਵਾਪਸ ਲਿਆਉਣ ਲਈ ਗ੍ਰਿਫ਼ਤਾਰੀ ਵਾਰੰਟ ਦੀ ਇੱਕ ਕਾਪੀ ਉੱਥੋਂ ਦੇ ਅਧਿਕਾਰੀਆਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ।
ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਹੈ, ਜੋ ਘਟਨਾ ਤੋਂ ਬਾਅਦ ਯੂਏਈ ਭੱਜ ਗਿਆ ਸੀ। ਪੁਲਿਸ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ 15 ਜੂਨ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਕਤਲ ਵਾਲੀ ਸਵੇਰ 9:15 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਭੱਜ ਗਿਆ ਸੀ। ਯੂਏਈ ਤੋਂ ਕਾਤਲ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੇ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਨੂੰ ਕਾਰ ਪ੍ਰਮੋਸ਼ਨ ਬਹਾਨੇ ਬਠਿੰਡਾ ਬੁਲਾਇਆ ਸੀ। ਜਿੱਥੇ ਉਨ੍ਹਾਂ ਨੇ ਕੰਚਨ ਦੀ ਇਓਨ ਕਾਰ ਮੁਰੰਮਤ ਲਈ ਇੱਕ ਗੈਰਾਜ ਵਿੱਚ ਲਾ ਦਿੱਤੀ ,ਜੋ ਦੇਰ ਰਾਤ ਤੱਕ ਠੀਕ ਹੋਈ। ਗੱਡੀ ਠੀਕ ਹੋਣ ਤੋਂ ਬਾਅਦ ਉਹ ਕੰਚਨ ਨੂੰ ਆਪਣੇ ਨਾਲ ਲੈ ਗਏ ਅਤੇ ਸੁੰਨਸਾਨ ਥਾਂ 'ਤੇ ਲਿਜਾਕੇ ਉਸ ਦਾ ਉਦੋਂ ਤੱਕ ਗਲ ਘੁੱਟਿਆ ਗਿਆ, ਜਦੋਂ ਤੱਕ ਉਸ ਦੀ ਮੌਤ ਨੂੰ ਹੋ ਗਈ। ਮੁਲਾਜਮਾਂ ਨੇ ਕੰਚਨ ਕੁਮਾਰੀ ਦੀ ਲਾਸ਼ ਨੂੰ ਉਸੇ ਦੀ ਕਾਰ ਵਿੱਚ ਰੱਖ ਲਿਆ ,ਜਿਸ ਨੂੰ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ’ਚ ਪਾਰਕ ਕਰਕੇ ਫਰਾਰ ਹੋ ਗਏ।