Bathinda ਪੁਲਿਸ ਨੇ ਮੋਮੋਜ਼ ਦੀ ਰੇੜੀ ਲਾਉਣ ਵਾਲੇ ਵਿਅਕਤੀ ਤੇ ਹੋਏ ਹਮਲੇ ਦੇ ਮਾਮਲੇ ਚ 2 ਗ੍ਰਿਫ਼ਤਾਰ ,1 ਅਜੇ ਵੀ ਫ਼ਰਾਰ

Bathinda News : ਬਠਿੰਡਾ ਪੁਲਿਸ ਨੇ ਮੋਮੋਜ਼ ਦੀ ਰੇੜੀ ਲਾਉਣ ਵਾਲੇ ਨੇਪਾਲ ਦੇ ਰਹਿਣ ਵਾਲੇ ਵਿਅਕਤੀ 'ਤੇ ਹਮਲੇ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਅਜੇ ਵੀ ਫਰਾਰ ਹੈ। ਤਿੰਨ ਨਕਾਬਪੋਸ਼ ਹਮਲਾਵਰ ਮੋਟਸਾਈਕਲ 'ਤੇ ਸਵਾਰ ਹੋ ਕੇ ਆਏ ਸੀ ਅਤੇ ਉਹ ਕਿਸੇ ਹੋਰ ਨੂੰ ਕੁੱਟਣ ਆਏ ਸੀ ,ਜਦੋਂ ਉਹ ਨਾ ਮਿਲਿਆ ਤਾਂ ਉਨ੍ਹਾਂ ਨੇ ਨੇਪਾਲੀ 'ਤੇ ਹਮਲਾ ਕੀਤਾ

By  Shanker Badra January 1st 2026 05:38 PM

Bathinda News : ਬਠਿੰਡਾ ਪੁਲਿਸ ਨੇ ਮੋਮੋਜ਼ ਦੀ ਰੇੜੀ ਲਾਉਣ ਵਾਲੇ ਨੇਪਾਲ ਦੇ ਰਹਿਣ ਵਾਲੇ ਵਿਅਕਤੀ 'ਤੇ ਹਮਲੇ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਅਜੇ ਵੀ ਫਰਾਰ ਹੈ। ਤਿੰਨ ਨਕਾਬਪੋਸ਼ ਹਮਲਾਵਰ ਮੋਟਸਾਈਕਲ 'ਤੇ ਸਵਾਰ ਹੋ ਕੇ ਆਏ ਸੀ ਅਤੇ ਉਹ ਕਿਸੇ ਹੋਰ ਨੂੰ ਕੁੱਟਣ ਆਏ ਸੀ ,ਜਦੋਂ ਉਹ ਨਾ ਮਿਲਿਆ ਤਾਂ ਉਨ੍ਹਾਂ ਨੇ ਨੇਪਾਲੀ 'ਤੇ ਹਮਲਾ ਕੀਤਾ। 

ਜਾਣਕਾਰੀ ਦਿੰਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ 27 ਦਸੰਬਰ 2025 ਨੂੰ ਇੱਕ ਮਨ ਬਹਾਦਰ ਨਾਮ ਦੇ ਵਿਅਕਤੀ ਉਪਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ ਜੋ ਕਿ ਇਹ ਵਿਅਕਤੀ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ ਅਤੇ ਉਸ ਰਾਤ 10 ਵਜੇ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਇਸ ਵਿਅਕਤੀ ਉਪਰ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਨੇ ਇਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੀਆਂ ਉਂਗਲਾ ਵੀ ਕੱਟੀਆਂ ਗਈਆਂ ਤੇ ਸਿਰ 'ਤੇ ਵੀ ਸੱਟਾਂ ਲੱਗੀਆਂ ਸਨ। 

ਸਾਡੀ ਪੁਲਸ ਟੀਮ ਤੁਰੰਤ ਹਰਕਤ 'ਚ ਆਈ ਤਾਂ ਥਾਣਾ ਕੈਨਾਲ ਵਿਖੇ ਵੱਖ- ਵੱਖ ਧਾਰਾ ਤਹਿਤ ਅਣਪਛਾਤੇ ਵਿਅਕਤੀਆਂ ਉਪਰ ਮਾਮਲਾ ਦਰਜ ਕੀਤਾ ਗਿਆ। ਸਾਡੇ ਲਈ ਇਸ ਮਾਮਲਾ ਇਸ ਲਈ ਚੈਲੰਜ ਸੀ ਕਿ ਜਿਹਨਾਂ ਨੇ ਹਮਲਾ ਕੀਤਾ ,ਉਨ੍ਹਾਂ ਦੀ ਇਸ ਨਾਲ ਕੋਈ ਰੰਜਿਸ਼ ਨਹੀਂ ਸੀ।  ਉਸ ਸਮੇਂ ਲੁੱਟ ਖੋਹ ਕੀਤੀ ਸੀ, ਜਿਸਦੇ ਚੱਲਦੇ ਸਾਡੇ ਵੱਲੋਂ ਸੀਆਈਏ ਟੀਮ ,ਪੀਸੀਆਰਟੀਮ ਅਤੇ ਥਾਣਾ ਕੈਨਾਲ ਟੀਮ ਬਣਾ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਥਾਣਾ ਕੈਨਾਲ ਐਸਐਚਓ ਵੱਲੋਂ ਸੀਸੀਟੀਵੀ ਦੀ ਮਦਦ ਨਾਲ ਤਿਨ੍ਹਾਂ 'ਚੋਂ 2 ਨੂੰ ਸਾਡੇ ਵੱਲੋ ਰਾਊਂਡ ਅੱਪ ਕਰਦੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹਨਾਂ ਵਿੱਚੋ ਸਾਹਿਲ ਪੁੱਤਰ ਨਰੇਸ਼ ਕੁਮਾਰ ਜੋ ਕਿ ਜਨਤਾ ਨਗਰ ਦਾ ਰਹਿਣ ਵਾਲਾ ਹੈ, ਦੂਜਾ ਲਖਵਿੰਦਰ ਉਰਫ਼ ਲੱਕੀ ਭਾਠ ਪੁੱਤਰ ਰਾਮਪਾਲ ਗੁਪਾਲ ਨਗਰ ਦਾ ਰਹਿਣ ਵਾਲਾ ਹੈ। 

ਇਹਨਾਂ ਹਮਲਾ ਕਰਨ ਵਾਲਿਆ ਦੀ ਮਨਸ਼ਾ ਸੀ ਇਹਨਾਂ ਦੀ ਲੜਾਈ ਕਿਸੇ ਹੋਰ ਨਾਲ ਸੀ ,ਉਨ੍ਹਾਂ ਨੂੰ ਕੁੱਟਣ ਲਈ ਘੁਮ ਰਹੇ ਸਨ ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਘੁੰਮ ਰਹੇ ਸਨ ਜਦੋਂ ਉਹ ਨਹੀਂ ਮਿਲਿਆ ਤਾਂ ਇਹਨਾਂ ਵੱਲੋਂ ਉਸਨੂੰ ਨਿਸ਼ਾਨਾ ਬਣਾਇਆ। ਜਦੋਂ ਉਸ ਥਾਂ ਇੱਕਠ ਹੋਇਆ ਤਾਂ ਇਹ ਭੱਜ ਗਏ। ਇਹਨਾਂ ਦੋਵਾਂ ਵਿਚੋਂ ਜੋ ਸਾਹਿਲ ਹੈ, ਉਸ ਉਪਰ ਪਹਿਲਾਂ ਹੀ ਮੁੱਕਦਮਾ ਧਾਰਾ 307 ਦਰਜ ਹੈ, ਲੁੱਟਖੋਹ ਦੀ ਮਨਸ਼ਾ ਨਾਲ ਉਸ ਉਪਰ ਹਮਲਾ ਕੀਤਾ ਗਿਆ ਸੀ।

Related Post