Thu, Jan 1, 2026
Whatsapp

Ludhiana 'ਚ ਪਿਆਰ ਪਿੱਛੇ ਕਿੰਨਰ ਨੇ ਬਦਲਿਆ ਜੈਂਡਰ ਤਾਂ ਵੀ ਵਿਆਹ ਤੋਂ ਮੁਕਰ ਗਿਆ ਪ੍ਰੇਮੀ ,ਕਿੰਨਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Ludhiana News : ਲੁਧਿਆਣਾ ਦੇ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਕਿੰਨਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਉਸਦੇ ਸਾਥੀਆਂ ਵੱਲੋਂ ਉਸ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕਿੰਨਰ ਅਤੇ ਉਸਦੇ ਸਾਥੀਆਂ ਨੇ ਆਰੋਪ ਲਾਉਂਦੇ ਹੋਏ ਦੱਸਿਆ ਕਿ ਅਦਿਤੀ ਨਾਮ ਦੀ ਕਿੰਨਰ ਦੇ ਕਰੀਬ ਇੱਕ ਸਾਲ ਤੋਂ ਗੋਲਡੀ ਨਾਮ ਦੇ ਨੌਜਵਾਨ ਦੇ ਨਾਲ ਪ੍ਰੇਮ ਸੰਬੰਧ ਸੀ। ਗੋਲਡੀ ਲਗਾਤਾਰ ਉਸਦੇ ਨਾਲ ਫਿਜੀਕਲ ਰਿਲੇਸ਼ਨ ਬਣਾਉਂਦਾ ਸੀ ਅਤੇ ਉਸ ਨੂੰ ਵਿਆਹ ਕਰਾਉਣ ਦੀ ਵੀ ਗੱਲ ਆਖਦਾ ਸੀ

Reported by:  PTC News Desk  Edited by:  Shanker Badra -- January 01st 2026 08:16 PM
Ludhiana 'ਚ ਪਿਆਰ ਪਿੱਛੇ ਕਿੰਨਰ ਨੇ ਬਦਲਿਆ ਜੈਂਡਰ ਤਾਂ ਵੀ ਵਿਆਹ ਤੋਂ ਮੁਕਰ ਗਿਆ ਪ੍ਰੇਮੀ ,ਕਿੰਨਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Ludhiana 'ਚ ਪਿਆਰ ਪਿੱਛੇ ਕਿੰਨਰ ਨੇ ਬਦਲਿਆ ਜੈਂਡਰ ਤਾਂ ਵੀ ਵਿਆਹ ਤੋਂ ਮੁਕਰ ਗਿਆ ਪ੍ਰੇਮੀ ,ਕਿੰਨਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Ludhiana News : ਲੁਧਿਆਣਾ ਦੇ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਕਿੰਨਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਉਸਦੇ ਸਾਥੀਆਂ ਵੱਲੋਂ ਉਸ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕਿੰਨਰ ਅਤੇ ਉਸਦੇ ਸਾਥੀਆਂ ਨੇ ਆਰੋਪ ਲਾਉਂਦੇ ਹੋਏ ਦੱਸਿਆ ਕਿ ਅਦਿਤੀ ਨਾਮ ਦੀ ਕਿੰਨਰ ਦੇ ਕਰੀਬ ਇੱਕ ਸਾਲ ਤੋਂ ਗੋਲਡੀ ਨਾਮ ਦੇ ਨੌਜਵਾਨ ਦੇ ਨਾਲ ਪ੍ਰੇਮ ਸੰਬੰਧ ਸੀ। ਗੋਲਡੀ ਲਗਾਤਾਰ ਉਸਦੇ ਨਾਲ ਫਿਜੀਕਲ ਰਿਲੇਸ਼ਨ ਬਣਾਉਂਦਾ ਸੀ ਅਤੇ ਉਸ ਨੂੰ ਵਿਆਹ ਕਰਾਉਣ ਦੀ ਵੀ ਗੱਲ ਆਖਦਾ ਸੀ। 

ਅਦਿਤੀ ਨੇ ਆਰੋਪ ਲਾਇਆ ਕਿ ਕੁਝ ਸਮਾਂ ਪਹਿਲਾਂ ਗੋਲਡੀ ਨੇ ਉਸ ਨੂੰ ਆਪਣੀ ਸਰਜਰੀ ਕਰਵਾ ਕੇ ਔਰਤ ਬਣਨ ਦੀ ਗੱਲ ਆਖੀ ਸੀ। ਗੋਲਡੀ ਨੇ ਕਿਹਾ ਕਿ ਜਦੋਂ ਉਹ ਸਰਜਰੀ ਕਰਵਾ ਲਏਗੀ ਤਾਂ ਦੋਵੇਂ ਵਿਆਹ ਕਰਾ ਲੈਣਗੇ। ਜਿਸ ਤੋਂ ਬਾਅਦ ਉਸਨੇ ਕਰੀਬ ਪੰਜ ਤੋਂ 6 ਲੱਖ ਰੁਪਏ ਆਪਣੇ ਕੋਲੋਂ ਖਰਚ ਕਰਕੇ ਆਪਣੀਆਂ ਕਈ ਸਰਜਰੀਆਂ ਕਰਵਾ ਲਈਆਂ ਪਰ ਹੁਣ ਜਦੋਂ ਉਹ ਔਰਤ ਬਣ ਗਈ ਤਾਂ ਗੋਲਡੀ ਵੱਲੋਂ ਉਸ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਸਨੇ ਇਹ ਵੀ ਆਰੋਪ ਲਾਇਆ ਕਿ ਗੋਲਡੀ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ,ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਜਹਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 


ਇਸ ਬਾਰੇ ਜਦੋਂ ਨੌਜਵਾਨ ਗੋਲਡੀ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਸਨੇ ਆਖਿਆ ਕਿ ਮੰਨਿਆ ਕੀ ਉਹ ਕਰੀਬ ਇੱਕ ਸਾਲ ਤੋਂ ਅਦਿਤੀ ਦੇ ਨਾਲ ਰਿਲੇਸ਼ਨ ਵਿੱਚ ਸੀ। ਉਸਨੇ ਕਿਹਾ ਕਿ ਉਹ ਅਦਿਤੀ ਨਾਲ ਗਲਤ ਕੰਮ ਵੀ ਕਰਦਾ ਰਿਹਾ। ਜਿਸ ਦੇ ਲਈ ਉਹ ਪਹਿਲਾਂ ਉਸ ਨੂੰ ਪੈਸੇ ਦਿੰਦਾ ਸੀ ਪਰ ਫਿਰ ਉਸ ਤੋਂ ਬਾਅਦ ਅਦਿਤੀ ਨੇ ਪੈਸੇ ਲੈਣੇ ਬੰਦ ਕਰ ਦਿੱਤੇ। ਸਰਜਰੀ ਕਰਵਾਉਣ ਅਤੇ ਵਿਆਹ ਕਰਨ ਦੀ ਗੱਲ ਉਸਨੇ ਸਿਰੇ ਤੋਂ ਨਕਾਰ ਦਿੱਤੀ। 

ਉੱਥੇ ਹੀ ਇਸ ਬਾਰੇ ਜਦੋਂ ਚੌਂਕੀ ਜੀਵਨ ਨਗਰ ਦੇ ਇੰਚਾਰਜ ਬਰਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਦਿਤੀ ਨਾਮ ਦੇ ਕਿੰਨਰ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਪਰ ਹਸਪਤਾਲ ਵਿੱਚ ਹੋਣ ਕਰਕੇ ਉਸਦੇ ਅਜੇ ਬਿਆਨ ਨਹੀਂ ਹੋ ਸਕੇ। ਉਸਦੇ ਬਿਆਨ ਲੈ ਕੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।  

- PTC NEWS

Top News view more...

Latest News view more...

PTC NETWORK
PTC NETWORK