Illicit Liquor : ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ, ਨਾਜਾਇਜ਼ ਸ਼ਰਾਬ ਦੀਆਂ 415 ਪੇਟੀਆਂ ਦਾ ਜ਼ਖ਼ੀਰਾ ਬਰਾਮਦ
Bathinda : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਤਰ ਤਸਕਰ ਟਰੱਕ ਚਾਲਕ ਵੱਲੋਂ ਇਹ ਸ਼ਰਾਬ ਜ਼ਮੀਨਦੋਜ ਪਾਈਪਾਂ ਵਿੱਚ ਲੁਕੋ ਕੇ ਲੈ ਕੇ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਇਸ ਸਬੰਧ 'ਚ ਥਾਣਾ ਨੰਦਗੜ੍ਹ ਵਿਖੇ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।
Bathinda Police Seize Illegal liquor : ਬਠਿੰਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਹੈ। ਇਹ ਕਾਰਵਾਈ ਬਠਿੰਡਾ ਪੁਲਿਸ ਦੇ ਥਾਣਾ ਨੰਦਗੜ੍ਹ ਪੁਲਿਸ ਅਤੇ ਬਠਿੰਡਾ ਐਕਸਾਈਜ਼ ਟੀਮ ਨੇ ਸਾਂਝੇ ਤੌਰ 'ਤੇ ਕੀਤੀ ਹੈ। ਪੁਲਿਸ ਨੇ ਇੱਕ ਰਾਜਸਥਾਨ ਨੰਬਰ ਦੇ ਟਰੱਕ ਵਿਚੋਂ ਸ਼ਰਾਬ ਦੀਆਂ 415 ਪੇਟੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ 'ਚ ਕੁੱਲ 4980 ਸ਼ਰਾਬ ਦੀਆਂ ਬੋਤਲਾਂ ਦੱਸੀਆਂ ਗਈਆਂ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਤਰ ਤਸਕਰ ਟਰੱਕ ਚਾਲਕ ਵੱਲੋਂ ਇਹ ਸ਼ਰਾਬ ਜ਼ਮੀਨਦੋਜ ਪਾਈਪਾਂ ਵਿੱਚ ਲੁਕੋ ਕੇ ਲੈ ਕੇ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਇਸ ਸਬੰਧ 'ਚ ਥਾਣਾ ਨੰਦਗੜ੍ਹ ਵਿਖੇ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਥਾਣਾ ਨੰਦਗੜ੍ਹ ਵਿਖੇ ਇਤਲਾਹ ਮਿਲੀ ਸੀ ਕਿ ਕੁੱਝ ਵਿਅਕਤੀ ਭਾਰੀ ਮਾਤਰਾ 'ਚ ਸ਼ਰਾਬ, ਜੋ ਕਿ ਜਾਲੀ ਨੰਬਰ ਪਲੇਟ ਲਾ ਕੇ ਡਰਾਈ ਏਰੀਆ ਗੁਜਰਾਤ, ਰਾਜਸਥਾਨ ਤੋਂ ਮਹਿੰਗੇ ਭਾਅ 'ਤੇ ਵੇਚਦੇ ਹਨ ਅਤੇ ਇਥੋਂ ਐਕਸਾਈਜ਼ ਦੀ ਚੋਰੀ ਕਰਦੇ ਹਨ, ਉਥੇ ਬਲੈਕ ਕਰਦੇ ਹਨ।ਇਸ ਇਤਲਾਹ 'ਤੇ ਪੁਲਿਸ ਵੱਲੋਂ ਥਾਣਾ ਨੰਦਗੜ੍ਹ ਏਰੀਆ ਸੂਏ ਕੋਲ ਨਾਕਾਬੰਦੀ ਕੀਤੀ ਗਈ, ਜਿਥੇ ਇੱਕ ਵੱਡੇ ਟਰਾਲੇ ਨੂੰ ਰੋਕਿਆ। ਟਰੱਕ ਵਿੱਚ ਤਿੰਨ ਚਰਖੜੀਆਂ ਲੋਹੇ ਦੀਆਂ ਤਾਰਾਂ ਨਾਲ ਲਪੇਟਿਆ ਹੋਇਆ ਸੀ, ਜਦ ਉਹ ਚਰਖੜੀਆਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ 'ਚ ਸ਼ਰਾਬ ਭਰੀ ਹੋਈ ਸੀ। ਇਸ ਦੌਰਾਨ 415 ਸ਼ਰਾਬ ਦੀਆਂ ਪੇਟੀਆਂ, ਜਿਸ ਵਿੱਚ ਰੋਇਲ ਚੈਲੇਂਜ, ਰੋਇਲ ਸਟੈਗ ਅਤੇ ਆਲ ਸੀਜ਼ਨ, ਤਿੰਨ ਬ੍ਰਾਂਡਾਂ ਦੀ ਸ਼ਰਾਬ ਸੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਗੁਰਪ੍ਰੀਤ ਸਿੰਘ ਵਾਸੀ ਫੂਲੇਵਾਲਾ (ਮੋਗਾ), ਸੁਰੇਸ਼ ਕੁਮਾਰ ਵਾਸੀ ਦਾਤਾ (ਜਾਲੌਰ, ਰਾਜਸਥਾਨ) ਤੇ ਹਨੂਮਾਨ ਰਾਮ ਵਾਸੀ ਬੁੱਢਾ (ਜਾਲੌਰ, ਰਾਜਸਥਾਨ) ਵੱਜੋਂ ਹੋਈ ਹੈ, ਜਦਕਿ ਬਾਕੀ ਮੁਲਜ਼ਮਾਂ ਧਰਮਪਾਲ ਸ਼ਰਮਾ ਵਾਸੀ ਅਹਿਮਦਗੜ੍ਹ, ਜਸਕਰਨ ਸਿੰਘ ਵਾਸੀ ਮਾਣਕੇ, ਗੁਰਬਿੰਦਰ ਸਿੰਘ ਵਾਸੀ ਤਖਤਪੁਰਾ, ਜੱਸਾ ਸਿੰਘ ਵਾਸੀ ਕਾਲੇਕੇ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।