Sun, Jan 18, 2026
Whatsapp

Gurdaspur : ਇੰਗਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕੇਸ਼ਵ ਸ਼ਰਮਾ

Gurdaspur : ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ, ਤਿੰਨ ਸਾਲ ਦੇ ਸਟੱਡੀ ਵੀਜ਼ਾ 'ਤੇ ਚਾਰ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ। ਹੁਣ ਉਸ ਨੇ ਆਪਣੀ ਭੈਣ ਦੀ ਮੰਗਣੀ ਉਪਰ ਹੀ ਭਾਰਤ ਵਾਪਸ ਆਉਣਾ ਸੀ, ਪਰ ਇਸ ਤੋਂ ਪਹਿਲੇ ਹੀ ਇਹ ਦੁਖਦਾਈ ਘਟਨਾ ਵਾਪਰ ਗਈ।

Reported by:  PTC News Desk  Edited by:  KRISHAN KUMAR SHARMA -- January 18th 2026 05:51 PM -- Updated: January 18th 2026 05:57 PM
Gurdaspur : ਇੰਗਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕੇਸ਼ਵ ਸ਼ਰਮਾ

Gurdaspur : ਇੰਗਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕੇਸ਼ਵ ਸ਼ਰਮਾ

Punjabi Boy Died in England : ਇੰਗਲੈਂਡ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜੋ ਕਿ ਦੋ ਭੈਣਾਂ ਦਾ ਸੀ ਇਕਲੌਤਾ ਭਰਾ ਸੀ।

ਜਾਣਕਾਰੀ ਅਨੁਸਾਰ, ਪਿੰਡ ਨੰਗਲ ਬ੍ਰਾਹਮਣਾਂ ਦਾ ਨੌਜਵਾਨ ਕੇਸ਼ਵ ਸ਼ਰਮਾ, ਜੋ ਕਿ ਚਾਰ ਮਹੀਨੇ ਪਹਿਲੇ ਹੀ ਇੰਗਲੈਂਡ ਦੇ ਵਿੱਚ ਗਿਆ ਸੀ। ਬੀਤੇ ਦਿਨੀ ਉਹ ਇੱਕ ਸੜਕ ਹਾਦਸੇ ਦੇ ਦੌਰਾਨ ਕਾਰਾਂ ਦੀ ਹੋਈ ਆਪਸੀ ਟੱਕਰ ਦੀ ਲਪੇਟ ਵਿੱਚ ਆ ਗਿਆ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੇਸ਼ਵ ਸ਼ਰਮਾ, ਦੀ ਦਰਦਨਾਕ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਹੈ, ਹਰ ਕਿਸੇ ਦੀਆਂ ਅੱਖਾਂ ਨਮ ਹਨ।


ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ, ਤਿੰਨ ਸਾਲ ਦੇ ਸਟੱਡੀ ਵੀਜ਼ਾ 'ਤੇ ਚਾਰ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ। ਹੁਣ ਉਸ ਨੇ ਆਪਣੀ ਭੈਣ ਦੀ ਮੰਗਣੀ  ਉਪਰ ਹੀ ਭਾਰਤ ਵਾਪਸ ਆਉਣਾ ਸੀ, ਪਰ ਇਸ ਤੋਂ ਪਹਿਲੇ ਹੀ ਇਹ ਦੁਖਦਾਈ ਘਟਨਾ ਵਾਪਰ ਗਈ। ਕੇਸ਼ਵ, ਆਪਣੇ ਚਾਚੇ-ਤਾਏ ਦੇ ਤਿੰਨ ਪਰਿਵਾਰਾਂ ਦੇ ਵਿੱਚੋਂ ਵੀ ਇਕਲੌਤਾ ਪੁੱਤਰ ਸੀ ਅਤੇ ਉਸਦੀਆਂ ਦੋ ਭੈਣਾਂ ਵੀ ਹਨ।

- PTC NEWS

Top News view more...

Latest News view more...

PTC NETWORK
PTC NETWORK